ਗੈਜੇਟ ਡੈਸਕ– ਵੀਵੋ ਨੇ ਆਪਣੇ Y83 Pro ਸਮਾਰਟਫੋਨ ਦੀ ਕੀਮਤ ’ਚ ਇਕ ਵਾਰ ਫਿਰ ਕਟੌਤੀ ਕੀਤੀ ਹੈ। Y83 Pro ਨੂੰ ਇਸ ਸਾਲ ਅਗਸਤ ਮਹੀਨੇ ਲਾਂਚ ਕੀਤਾ ਗਿਆ ਸੀ। ਵੀਵੋ ਵਾਈ 83 ਪ੍ਰੋ ਨੂੰ ਹੁਣ 13,990 ਰੁਪਏ ’ਚ ਵੇਚਿਆ ਜਾਵੇਗਾ। ਪਹਿਲਾਂ ਇਹ ਸਮਾਰਟਫੋਨ 14,990 ਰੁਪਏ ’ਚ ਵਿਕਦਾ ਸੀ। ਦੇਖਿਆ ਜਾਵੇ ਤਾਂ ਵੀਵੋ ਵਾਈ 83 ਪ੍ਰੋ ਸਹੀ ਮਾਇਨੇ ’ਚ ਵੀਵੋ ਵਾਈ 83 ਦਾ ਅਪਗ੍ਰੇਡ ਵੇਈਐਂਟ ਹੈ।
ਫੀਚਰਸ
ਸਮਾਰਟਫੋਨ 'ਚ 6.22 ਇੰਚ ਦੀ 2.0 ਫੁੱਲਵਿਊ ਸਕਰੀਨ ਨਾਲ ਨੌਚ ਡਿਸਪਲੇਅ ਦੇਖਣ ਨੂੰ ਮਿਲੇਗੀ, ਜਿਸ 'ਤੇ ਸੈਲਫੀ ਕੈਮਰਾ ਅਤੇ ਦੂਜੇ ਸੈਂਸਰ ਉਪਲੱਬਧ ਹਨ। ਸਮਾਰਟਫੋਨ 'ਚ 19:9 ਆਸਪੈਕਟ ਰੇਸ਼ੋ ਨਾਲ 1520x720 ਪਿਕਸਲ ਮੌਜੂਦ ਹੋਵੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਦੀ ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ।
ਇਹ ਸਮਾਰਟਫੋਨ ਫਨਟੱਚ ਓ. ਐੱਸ. 'ਤੇ ਕੰਮ ਕਰਦਾ ਹੈ, ਜੋ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਆਧਾਰਿਤ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,260 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੈ। ਇਹ ਸਮਾਰਟਫੋਨ ਡਿਊਲ ਸਿਮ ਆਧਾਰਿਤ ਹੈ ਅਤੇ ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ. (VOLTE) ਸਪੋਰਟ ਨਾਲ ਵਾਈ-ਫਾਈ ਅਤੇ ਬਲੂਟੁੱਥ ਮਿਲੇਗਾ। ਕੰਪਨੀ ਸਮਾਰਟਫੋਨ ਨੂੰ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਕਰੇਗੀ। ਫੋਨ 'ਚ ਤੁਹਾਨੂੰ ਆਈ ਪ੍ਰੋਟੈਕਸ਼ਨ ਮੋਡ (Eye Protection Mode) ਦੀ ਸਹੂਲਤ ਵੀ ਮਿਲੇਗੀ।
ਸੈਮਸੰਗ Notebook 9 Pen (2019) ਲਾਂਚ, ਜਾਣੋ ਖਬੀਆਂ
NEXT STORY