ਗੈਜੇਟ ਡੈਸਕ- ਵੀਵੋ ਨੇ ਪਿਛਲੇ ਮਹੀਨੇ ਚੀਨ 'ਚ ਆਪਣੀ Y-ਸੀਰੀਜ 'ਚ ਇਕ ਨਵਾਂ ਸਮਾਰਟਫੋਨ Y93 ਜੋੜਿਆ ਸੀ। ਹੁਣ ਕੰਪਨੀ ਨੇ ਇਸ ਸਮਾਰਟਫੋਨ ਨੂੰ ਭਾਰਤ 'ਚ ਵੀ ਲਾਂਚ ਕਰ ਦਿੱਤਾ ਹੈ। ਸਮਾਰਟਫੋਨ ਨੂੰ ਚੀਨ 'ਚ ਕੁਆਲਕਾਮ ਸਨੈਪਡ੍ਰੈਗਨ 439 SoC ਦੇ ਨਾਲ ਲਾਂਚ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਇਸ ਨੂੰ ਭਾਰਤ 'ਚ ਮੀਡੀਆਟੈੱਕ Helio P22 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਹੈ।
Vivo Y93 ਨੂੰ ਭਾਰਤ 'ਚ 13,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਖਰੀਦ ਲਈ ਵੀਵੋ ਦੀ ਭਾਰਤੀ ਆਫਿਸ਼ੀਅਲ ਵੈੱਬਸਾਈਟ 'ਤੇ ਲਿਸਟਿਡ ਹੈ ਤੇ ਇਸ ਨੂੰ Starry Night ਤੇ Nebula Purple ਕਲਰ ਆਪਸ਼ਨ 'ਚ ਆਫਲਾਈਨ ਸਟੋਰਸ ਤੋਂ ਵੀ ਖਰੀਦਿਆ ਜਾ ਸਕਦਾ ਹੈ।
Vivo Y93 ਦੇ ਸਪੈਸੀਫਿਕੇਸ਼ਨਸ ਤੇ ਫੀਚਰਸ
ਇਸ 'ਚ 6.2 ਇੰਚ HD+ (720x1580 ਪਿਕਸਲ) ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਆਸਪੈਕਟ ਰੇਸ਼ਿਓ 19:9 ਹੈ। ਨਾਲ ਹੀ ਇਸ ਡਿਵਾਈਸ 'ਚ ਮੀਡੀਆਟੈੱਕ Helio P22 ਪ੍ਰੋਸੈਸਰ ਦੇ ਨਾਲ 4 ਜੀ. ਬੀ. ਰੈਮ ਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਡਿਵਾਈਸ ਦੀ ਸਟੋਰੇਜ਼ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਤੋਂ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ Vivo Y93 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 13-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਤੇ 2-ਮੈਗਾਪਿਕਸਲ ਸੈਂਸਰ ਹੈ। ਉਥੇ ਹੀ ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸ 'ਚ 8-ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰੇ 'ਚ ਫੇਸ-ਡਿਟੈਕਸ਼ਨ ਆਟੋ-ਫੋਕਸ ਤੇ ਏ. ਆਈ.-ਪਾਵਰਡ ਪੋਰਟ੍ਰੇਟ ਮੋਡ ਹੈ। ਫਰੰਟ ਕੈਮਰੇ 'ਚ ਫੇਸ ਡਿਟੈਕਸ਼ਨ, AI ਬਿਊਟੀਫਿਕੇਸ਼ਨ ਤੇ AR ਸਟਿਕਰ ਹੈ।
ਕੁਨੈਕਟੀਵਿਟੀ ਆਪਸ਼ਨ ਲਈ ਫੋਨ 'ਚ 4G VoLTE, ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ ਤੇ ਓ. ਟੀ. ਜੀ. ਸਪੋਰਟ ਹੈ। ਹੈਂਡਸੈੱਟ 'ਚ ਫੇਸ ਅਨਲਾਕ ਵੀ ਐਕਸਟਰਾ ਸਕਿਓਰਿਟੀ ਲਈ ਦਿੱਤਾ ਗਿਆ ਹੈ। ਉੁਥੇ ਹੀ ਪਾਵਰ ਬੈਕਅਪ ਲਈ ਫੋਨ 'ਚ 4,030mAh ਦੀ ਬੈਟਰੀ ਹੈ।
ਸਾਲ 2018 ਦੀਆਂ ਟਾਪ ਐਂਡ੍ਰਾਇਡ ਤੇ iOS ਐਪਸ
NEXT STORY