ਗੈਜੇਟ ਡੈਸਕ– ਪ੍ਰਸਿੱਧ ਮੀਡੀਆ ਪਲੇਅਰ ਵੀ.ਐੱਲ.ਸੀ. ਦੀ ਭਾਰਤ ’ਚ ਵਾਪਸੀ ਹੋ ਗਈ ਹੈ। ਵੀ.ਐੱਲ.ਸੀ. ਮੀਡੀਆ ਪਲੇਅਰ ਨੂੰ 6 ਮਹੀਨੇ ਪਹਿਲਾਂ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ। ਬੈਨ ਤੋਂ ਬਾਅਦ ਵੀ.ਐੱਲ.ਸੀ. ਮੀਡੀਆ ਪਲੇਅਰ ਨੇ ਦੂਰਸੰਚਾਰ ਵਿਭਾਗ (DoT) ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (MeitY) ਨੂੰ ਨੋਟਿਸ ਭੇਜਿਆ ਸੀ। ਵੀ.ਐੱਲ.ਸੀ. ਮੀਡੀਆ ਪਲੇਅਰ ਨੇ ਅਕਤੂਬਰ 2022 ’ਚ ਸਰਕਾਰ ਨੂੰ ਨੋਟਿਸ ਭੇਜਿਆ ਸੀ।
ਵੀ.ਐੱਲ.ਸੀ. ਨੇ ਆਪਣੇ ਇਕ ਬਿਆਨ ’ਚ ਕਿਹਾ ਸੀ ਕਿ ਉਹ ਭਾਰਤ ਦੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਕਿਸੇ ਕੰਪਨੀ ਦੇ ਅਧਿਕਾਰੀਆਂ ਨੂੰ ਖੋਹੇ ਜਾਣ ਲਈ ਕਾਨੂੰਨੀ ਰਸਤਾ ਅਪਣਾਏਗਾ। ਦੱਸ ਦੇਈਏ ਕਿ ਸਰਕਾਰ ਨੇ ਪਹਿਲਾਂ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਹਿੱਸੇ ਦੇ ਰੂਪ ’ਚ ਵੀ.ਐੱਲ.ਸੀ. ਦਾ ਸਮਰਥਨ ਕੀਤਾ ਸੀ।
ਇੰਟਰਨੈੱਟ ਫ੍ਰੀਡਮ ਫਾਊਂਡੇਸ਼ਨ (IFF) ਨੇ ਇਸ ਸੰਬੰਧ ’ਚ ਇਕ ਟਵੀਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਵੀ.ਐੱਲ.ਸੀ. ਮੀਡੀਆ ਪਲੇਅਰ ’ਤੇ ਲੱਗੇ ਬੈਨ ਨੂੰ ਹਟਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਮੀਡੀਆ ਪਲੇਅਰ ਦੀ ਪੇਰੈਂਟ ਕੰਪਨੀ VideoLAN ਨੇ ਸੂਚਨਾ ਦਾ ਅਧਿਕਾਰ (RTI) ਤਹਿਤ ਬੈਨ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਸੀ। VideoLAN ਨੇ ਇਹ ਵੀ ਕਿਹਾ ਸੀ ਕਿ ਬੈਨ ਨੂੰ ਲੈ ਕੇ ਸਰਕਾਰ ਵੱਲੋਂ ਉਸਨੂੰ ਕੋਈ ਨੋਟਿਸ ਵੀ ਨਹੀਂ ਮਿਲੀਆ ਸੀ। ਇਸ ਬੈਨ ਕਾਰਨ ਕੰਪਨੀ ਦੇ ਟ੍ਰੈਫਿਕ ’ਚ 20 ਫੀਸਦੀ ਤਕ ਦੀ ਕਮੀ ਵੇਖੀ ਗਈ, ਹਾਲਾਂਕਿ ਇਹ ਬੈਨ ਸਿਰਫ ਵੈੱਬਸਾਈਟ ’ਤੇ ਲੱਗਾ ਸੀ। ਐਪ ’ਚ ਕੋਈ ਸਮੱਸਿਆ ਨਹੀਂ ਸੀ।
VideoLAN ਨੇ ਸਰਕਾਰ ਨੂੰ ਭੇਜੇ ਆਪਣੇ ਨੋਟਿਸ ’ਚ ਦਾਅਵਾ ਕੀਤਾ ਸੀ ਕਿ ਵੈੱਬਸਾਈਟ ਨੂੰ ਬੈਨ ਕਰਨਾ ਵਿਅਕਤੀ ਦੀ ਅੰਤਰਰਾਸ਼ਟਰੀ ਸੁਤੰਤਰਤਾ ਦਾ ਉਲੰਘਣ ਹੁੰਦਾ ਹੈ ਅਤੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਦੀ ਧਾਰਾ 19 ਦਾ ਵੀ ਉਲੰਘਣ ਹੁੰਦਾ ਹੈ।
ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਮਿਲੇਗੀ ਸਭ ਤੋਂ ਵੱਡੀ ਡਿਸਪਲੇਅ
NEXT STORY