ਜਲੰਧਰ- ਨਿੱਜੀ ਦੂਰਸੰਚਾਰ ਕੰਪਨੀ ਵੋਡਾਫੋਨ ਨੇ ਨਕਦੀ ਸੰਕਟ ਨਾਲ ਜੂਝ ਰਹੇ ਆਪਣੇ ਪ੍ਰੀਪੇਡ ਗਾਹਕਾਂ ਲਈ ਟਾਕਟਾਈਮ ਅਤੇ ਡਾਟਾ ਉਧਾਰ ਲੈਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ 10 ਰੁਪਏ ਦਾ ਟਾਕਟਾਈਮ ਅਤੇ 30 ਐੱਮ.ਬੀ. ਡਾਟਾ 24 ਘੰਟਿਆਂ ਤਕ ਲਈ ਉਧਾਰ ਲੈ ਕੇ ਇਸਤੇਮਾਲ ਕਰ ਸਕਦੇ ਹਨ। ਇਸੇ ਤਰ੍ਹਾਂ ਕੰਪਨੀ ਨੇ ਮੁੰਬਈ 'ਚ ਆਪਣੇ ਪੋਸਟਪੇਡ ਗਾਹਕਾਂ ਲਈ ਬਿੱਲ ਭੁਗਤਾਨ ਦੀ ਤਰੀਕ ਤਿੰਨ ਦਿਨ ਵਧਾਈ ਹੈ। ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਮੌਜੂਦਾ ਨੋਟਾਂ ਦਾ ਚਲਣ ਬੰਦ ਕੀਤੇ ਜਾਣ ਨਾਲ ਨਕਦੀ ਦਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ।
ਵਨਪਲੱਸ 3 ਸਮਾਰਟਫੋਂਸ ਵਿਚ ਇਸ ਮਹੀਨੇ ਮਿਲੇਗਾ ਐਂਡ੍ਰਾਇਡ ਦੀ ਨਵੀਂ ਅਪਡੇਟ
NEXT STORY