ਸਪੋਰਟਸ ਡੈਸਕ- ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਦਾ ਹਾਲ ਹੀ ਵਿੱਚ ਹੋਇਆ ਭਾਰਤ ਦੌਰਾ ਕਾਫ਼ੀ ਸੁਰਖੀਆਂ ਵਿੱਚ ਰਿਹਾ। ਭਾਰਤ ਦੌਰੇ ਦੌਰਾਨ, ਮੈਸੀ ਗੁਜਰਾਤ ਦੇ ਜਾਮਨਗਰ ਸਥਿਤ ਵੰਤਾਰਾ ਸੈਂਟਰ (Vantara Center) ਪਹੁੰਚੇ। ਵੰਤਾਰਾ, ਭਾਰਤ ਦਾ ਇੱਕ ਬਹੁਤ ਹੀ ਆਧੁਨਿਕ ਐਨੀਮਲ ਕੇਅਰ ਸੈਂਟਰ ਹੈ ਜਿੱਥੇ ਜ਼ਖਮੀ ਅਤੇ ਬੀਮਾਰ ਜੰਗਲੀ ਜਾਨਵਰਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
ਮੈਸੀ ਨੂੰ ਮਿਲੀ ਦੁਨੀਆ ਦੀ ਸਭ ਤੋਂ Rare ਘੜੀ
ਵੰਤਾਰਾ ਦੇ ਸੰਸਥਾਪਕ ਨਿਰਦੇਸ਼ਕ ਅਨੰਤ ਅੰਬਾਨੀ ਨੇ ਲਿਓਨਲ ਮੈਸੀ ਨੂੰ ਇੱਕ ਬਹੁਤ ਹੀ ਮਹਿੰਗੀ ਰਿਚਰਡ ਮਿਲ (Richard Mille) ਘੜੀ ਤੋਹਫ਼ੇ ਵਿੱਚ ਦਿੱਤੀ। ਮੈਸੀ ਨੂੰ ਦਿੱਤੀ ਗਈ ਇਹ ਘੜੀ RM 003-V2 GMT ਟੁਰਬਿਲਨ ਏਸ਼ੀਅਨ ਐਡੀਸ਼ਨ ਹੈ। ਇਸ ਘੜੀ ਦੀ ਕੀਮਤ 10.9 ਕਰੋੜ ਰੁਪਏ ਹੈ। ਇਸ ਕੀਮਤ ਵਿੱਚ 2 ਰੋਲਸ ਰੌਇਸ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ। ਇਹ ਘੜੀ ਕਈ ਪੱਖੋਂ ਖਾਸ ਹੈ। ਪੈਸਾ ਹੋਣ 'ਤੇ ਵੀ ਇਸ ਨੂੰ ਖਰੀਦਣਾ ਸੰਭਵ ਨਹੀਂ ਹੈ, ਕਿਉਂਕਿ ਦੁਨੀਆ ਭਰ ਵਿੱਚ ਇਸ ਮਾਡਲ ਦੀਆਂ ਸਿਰਫ਼ 12 ਘੜੀਆਂ ਹੀ ਬਣਾਈਆਂ ਗਈਆਂ ਹਨ।
ਮੈਸੀ ਦਾ ਵੰਤਾਰਾ ਪਹੁੰਚਣ 'ਤੇ ਹਿੰਦੂ ਪਰੰਪਰਾ ਅਨੁਸਾਰ ਆਰਤੀ ਉਤਾਰ ਕੇ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਮੈਸੀ ਭਗਵਾਨ ਦੇ ਸਾਹਮਣੇ ਸਿਰ ਝੁਕਾਉਂਦੇ ਵੀ ਦਿਖਾਈ ਦਿੱਤੇ। ਮੈਸੀ ਨੂੰ ਇਹ ਦੁਰਲੱਭ ਘੜੀ ਤੋਹਫ਼ੇ ਵਜੋਂ ਦੇਣ ਵਾਲੇ ਅਨੰਤ ਅੰਬਾਨੀ ਖੁਦ ਵੀ ਮਹਿੰਗੀਆਂ ਘੜੀਆਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ 22 ਕਰੋੜ ਰੁਪਏ ਦੀ ਰਿਚਰਡ ਮਿਲ RM 056 ਸਫਾਇਰ ਟੁਰਬਿਲਨ ਘੜੀ ਹੈ, ਜੋ ਦੁਨੀਆ ਵਿੱਚ ਸਿਰਫ਼ ਤਿੰਨ ਲੋਕਾਂ ਕੋਲ ਹੈ।
ਧਾਕੜ ਕ੍ਰਿਕਟਰ ਦੀ ਭੈਣ ਨਾਲ 'ਬਜ਼ੁਰਗ' ਨੇ ਕੀਤੀ 'ਗੰਦੀ' ਹਰਕਤ ! ਕਿਹਾ-'ਸਾਈਡ ਤੋਂ ਫੜਿਆ ਤੇ ਬੁੱਲ੍ਹਾਂ ਤੇ...'
NEXT STORY