ਗੈਜੇਟ ਡੈਸਕ-ਵੋਡਾਫੋਨ-ਆਈਡੀਆ (Vi) ਨੇ ਆਨਲਾਈਨ ਕਲਾਸ ਰਾਹੀਂ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਘਰੋਂ ਕੰਮ ਕਰ ਰਹੇ ਕਰਮਚਾਰੀਆਂ ਲਈ ਨਵਾਂ ਪ੍ਰੀ-ਪੇਡ ਪਲਾਨ ਪੇਸ਼ ਕਰ ਦਿੱਤਾ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ’ਤੇ ਰੋਜ਼ਾਨਾ ਡਾਟਾ ਇਸਤੇਮਾਲ ਕਰਨ ਦੀ ਕੋਈ ਲਿਮਿਟ ਨਹੀਂ ਦਿੱਤੀ ਗਈ ਹੈ। ਵੀ.ਆਈ. ਦੇ ਇਸ ਨਵੇਂ ਡਾਟਾ ਪਲਾਨ ਦੀ ਕੀਮਤ 351 ਹੈ ਅਤੇ ਇਸ ਪਲਾਨ ’ਚ ਤੁਹਾਨੂੰ 100ਜੀ.ਬੀ. ਡਾਟਾ ਵਰਤਣ ਲਈ ਮਿਲੇਗਾ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ।
ਇਸ ਤੋਂ ਇਲਾਵਾ ਵੀ.ਆਈ. ਆਪਣੇ ਗਾਹਕਾਂ ਨੂੰ ਸਾਰੇ ਪ੍ਰੀ-ਪੇਡ ਅਤੇ ਪੋਸਟਪੇਡ ਪਲਾਨਜ਼ ਨਾਲ MPL ਕੈਸ਼ ਅਤੇ ਜ਼ੋਮੈਟੋ ’ਤੇ ਡਿਸਕਾਊਂਟ ਵੀ ਦੇ ਰਹੀ ਹੈ। ਵੋਡਾਫੋਨ ਆਈਡੀਆ ਆਪਣੇ ਕੁਝ ਸਸਤੇ ਪੋਸਟਪੇਡ ਪਲਾਨਜ਼ ਨਾਲ ਗਾਹਕਾਂ ਨੂੰ ਫ੍ਰੀ ਡਾਟਾ ਵੀ ਮੁਹੱਈਆ ਕਰਵਾ ਰਹੀ ਹੈ ਜਿਵੇਂ ਕਿ ਕੰਪਨੀ 49 ਰੁਪਏ ਵਾਲੇ ਪਲਾਨ ’ਚ 38 ਰੁਪਏ ਦਾ ਟਾਕਟਾਈਮ ਤਾਂ ਦਿੰਦੀ ਹੀ ਸੀ ਪਰ ਹੁਣ ਨਾਲ ਹੀ 100 ਐੱਮ..ਬੀ. ਡਾਟਾ ਵੀ 28 ਦਿਨਾਂ ਦੀ ਮਿਆਦ ਨਾਲ ਦਿੱਤਾ ਜਾ ਰਿਹਾ ਹੈ।
ਟੈਲੀਗ੍ਰਾਮ ’ਚ ਸ਼ਾਮਲ ਹੋਏ ਇਹ 5 ਨਵੇਂ ਫੀਚਰਜ਼
NEXT STORY