ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੋਡਾਫੋਨ ਇੰਡੀਆ ਨੇ ਹਾਲਹੀ 'ਚ ਆਪਣੇ ਪੋਸਟਪੇਡ ਯੂਜ਼ਰਸ ਲਈ ਇਕ ਜ਼ਬਰਦਸਤ ਆਫਰ ਪੇਸ਼ ਕੀਤਾ ਸੀ। ਇਸ ਤਹਿਤ ਪੋਸਟਪੇਡ ਯੂਜ਼ਰਸ ਨੂੰ ਨਵੇਂ 4ਜੀ ਹੈਂਡਸੈੱਟ 'ਤੇ ਹਰ ਮਹੀਨੇ 9ਜੀ.ਬੀ. 4ਜੀ ਡਾਟਾ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ। ਇਸੇ ਵੈੱਬਸਾਈਟ 'ਤੇ ਇਕ ਹੋਰ ਆਫਰ ਦਿੱਤਾ ਗਿਆ ਹੈ, ਜਿਸ ਤਹਿਤ 12 ਮਹੀਨਿਆਂ ਤੱਕ ਯੂਜ਼ਰਸ ਨੂੰ ਹਰ ਮਹੀਨੇ 3ਜੀ.ਬੀ. 4ਜੀ ਡਾਟਾ ਦਿੱਤਾ ਜਾਵੇਗਾ। ਇਸ ਆਫਰ ਦਾ ਲਾਭ ਸਿਰਫ ਉਹੀ ਯੂਜ਼ਰਸ ਲੈ ਸਕਣਗੇ ਜੋ ਨਵਾਂ 4ਜੀ ਹੈਂਡਸੈੱਟ ਖਰੀਦਣਗੇ ਨਾਲ ਹੀ ਯੂਜ਼ਰਸ ਕੋਲ ਅਨਲਿਮਟਿਡ ਰੈੱਡ ਪਲਾਨ ਹੋਣਾ ਚਾਹੀਦਾ ਹੈ ਜਿਸ ਵਿਚ 1ਜੀ.ਬੀ. ਜਾਂ ਉਸ ਤੋਂ ਘੱਟ ਡਾਟਾ ਮਿਲਦਾ ਹੋਵੇ।
ਉਥੇ ਹੀ ਜੋ ਪਲਾਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਹਰ ਮਹੀਨੇ 9ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ, ਕੰਪਨੀ ਨੇ ਉਸ ਪਲਾਨ ਦੀ ਵੀ ਡਿਟੇਲਸ ਦਿੱਤੀਆਂ ਹਨ। ਜੇਕਰ ਪ੍ਰੀਪੇਡ ਯੂਜ਼ਰਸ 1,2,3,5 ਜਾਂ 7ਜੀ.ਬੀ. 3ਜੀ/4ਜੀ ਤੱਕ ਡਾਟਾ ਪਲਾਨ ਰੀਚਾਰਜ ਕਰਾਉਂਦੇ ਹਨ ਤਾਂ ਉਹ ਵੀ 9ਜੀ.ਬੀ. ਪ੍ਰਤੀ ਮਹੀਨੇ ਵਾਲੇ ਆਫਰ ਦੇ ਪਾਤਰ ਹੋਣਗੇ।
Sony Xperia XZ , Sony Xperia X ਪਰਫਾਰਮੈਂਸ ਨੂੰ ਮਿਲ ਰਿਹਾ ਹੈ ਐਂਡਰਾਈਡ 7.1.1 ਨੂਗਾ ਅਪਡੇਟ
NEXT STORY