ਜਲੰਧਰ- ਕਾਰਾਂ ਦੀ ਦੁਨੀਆ ਦਾ ਭਵਿੱਖ ਡਰਾਇਵਰਲੈੱਸ ਕਾਰ ਹੀ ਹਨ। ਦੁਨਿਆਭਰ ਦੀਆਂ ਕੰਪਨੀਆਂ ਇਸ ਕੋਸ਼ਿਸ਼ 'ਚ ਹਨ ਕਿ ਜਲਦ ਹੀ ਆਨ ਰੋਡ ਡਰਾਇਵਰਲੈੱਸ ਕਾਰ ਨੂੰ ਲਾਂਚ ਕੀਤਾ ਜਾਵੇ। ਇਸ ਦੇ ਲਈ ਕਾਫ਼ੀ ਰਿਸਰਚ ਵੀ ਜਾਰੀ ਹੈ। ਇਸ ਕੜੀ 'ਚ (ਜੀਨੇਵਾ) Geneva ਮੋਟਰ ਸ਼ੋਅ 2017 'ਚ ਅੱਜ ਫਾਕਸਵੈਗਨ (Volkswagen) ਗਰੁੱਪ ਨੇ ਇਕ ਸੈਲਫ ਡਰਾਈਵਿੰਗ ਕਾਰ ਸੇਡਰਿਕ (Sedric) ਨੂੰ ਪੇਸ਼ ਕੀਤਾ।
Sedric ਨੂੰ ਫਾਕਸਵੈਗਨ (Volkswagen) ਗਰੁਪ ਫਿਊਚਰ ਸੈਂਟਰ 'ਤੇ ਫਾਕਸਵੈਗਨ (Volkswagen) ਗਰੁੱਪ ਰਿਸਰਚ ਨਾਲ ਮਿਲ ਕੇ ਡਿਵੈਲਪ ਕੀਤਾ ਗਿਆ ਹੈ। ਸੇਡਰਿਕ ਰਾਹੀਂ ਕੰਪਨੀ ਨੇ ਭਵਿੱਖ 'ਚ ਕੰਮ ਆਉਣ ਵਾਲੇ ਇੰਟੀਗਰੇਟਡ ਮੋਬਾਇਲ ਸਿਸਟਮ ਦੀ ਝਲਕ ਪੇਸ਼ ਕਰਣ ਦੀ ਕੋਸ਼ਿਸ਼ ਕੀਤੀ ਹੈ।
ਅਸਲ 'ਚ Sedric ਕੋਈ ਕਾਰ ਨਹੀਂ ਹੈ ਬਲਕਿ ਬਿਨਾਂ ਡਰਾਇਵਰ ਦੇ ਆਪਣੇ ਆਪ ਨਾਲ ਚੱਲਣ ਵਾਲੀ ਇਕ ਪਾਡ ਹੈ। ਅਜੇ ਇਹ ਸਿਰਫ਼ ਇਕ ਕਾਂਸੇਪਟ ਹੈ ਇਸ ਨੂੰ ਕੰਪਨੀ ਕਦੋਂ ਹਕੀਕਤ ਬਣਾਏਗੀ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਅਜੇ ਮੌਜੂਦ ਨਹੀਂ ਹੈ। Sedric ਇਕ ਪੂਰੀ ਤਰ੍ਹਾਂ ਨਾਲ ਇਲੈਕਟ੍ਰੀਕ ਪਾਡ ਹੈ ਜਿਸ 'ਚ ਚੱਲਣ ਅਤੇ ਪੈਸੇਂਜਰ ਕਲੈਕਟ ਕਰਨ ਲਈ ਕੇਵਲ ਇਕ ਟੱਚ ਬਟਨ ਦੀ ਲੋੜ ਹੈ। Sedric ਨੂੰ ਚਲਣ ਲਈ ਕਿਸੇ ਇਨਸਾਨੀ ਇਨਪੁੱਟ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਨਾਲ ਹੀ ਸਾਰੇ ਡਰਾਇਵਰ ਵਾਲੇ ਟਾਸਕ ਕਰਨ 'ਚ ਸਮਰੱਥ ਹੈ। ਤੁਹਾਨੂੰ ਦੱਸ ਦਈਏ ਨਾਂ ਹੀ ਇਸ 'ਚ ਪੈਡਲ ਹੈ ਨਾਂ ਕਾਕਪਿਟ ਅਤੇ ਨਾਂ ਹੀ ਸਟੇਰਿੰਗ ਵ੍ਹੀਲਸ ਹੈ।
ਜਲਦੀ ਹੀ 2 ਪੈਸੇ ਪ੍ਰਤੀ ਐੱਮ.ਬੀ. ਦੀ ਦਰ ਨਾਲ ਵਾਈ-ਫਾਈ ਇੰਟਰਨੈੱਟ ਮੁਹੱਈਆ ਕਰਾਏਗਾ ਟਰਾਈ
NEXT STORY