ਆਟੋ ਡੈਸਕ-ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਦੁਨੀਆ ਭਰ ਦੇ ਦੇਸ਼ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਇਸ ਦੌਰਾਨ ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ ਵਾਕਸਵੈਗਨ ਨੇ ਆਪਣੀ ਨਵੀਂ SUV Nivus ਨੂੰ ਲਾਂਚ ਕੀਤਾ ਸੀ। ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾਂਚ ਦੇ ਸਿਰਫ 1 ਘੰਟੇ ਦੇ ਅੰਦਰ ਹੀ ਇਸ ਕਾਰ ਦੀਆਂ 1,000 ਯੂਨਿਟਸ ਦੀ ਸੇਲ ਹੋ ਗਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਰ ਨੂੰ ਹਾਲ ਹੀ 'ਚ ਬ੍ਰਾਜ਼ੀਲ 'ਚ ਲਾਂਚ ਕੀਤਾ ਗਿਆ ਹੈ ਅਤੇ ਬ੍ਰਾਜ਼ੀਲ ਦੇ ਲੋਕਾਂ ਨੇ ਇਸ ਕਾਰ ਨੂੰ ਕਾਫੀ ਪਸੰਦ ਕੀਤਾ ਹੈ। ਇਸ ਕਾਰ ਦੀ 7 ਮਿੰਟ ਦੇ ਅੰਦਰ 200 ਯੂਨਿਟਸ ਦੀ ਸੇਲ ਹੋ ਗਈ ਹੈ ਜੋ ਕਿ ਬਹੁਤ ਵੱਡੀ ਗੱਲ ਹੈ। ਇਸ ਗੱਲ ਦੀ ਜਾਣਕਾਰੀ ਵਾਕਸਵੈਗਨ ਗਰੁੱਪ ਦੇ ਬੋਰਡ ਮੈਂਬਰ ਜੁਰਗੇਨ ਸਟੈਕਮੈਨ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਵਾਕਸਵੈਗਨ ਬ੍ਰਾਜ਼ੀਲ ਦੀ ਸੇਲਸ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਇਕ ਡ੍ਰੀਮ ਟੀਮ ਦੱਸਿਆ ਹੈ।
1.0 ਲੀਟਰ ਦਾ 3 ਸਿਲੰਡਰ ਯੁਕਤ ਟੀ.ਐੱਸ.ਆਈ. ਪੈਟਰੋਲ ਇੰਜਣ
ਹਾਲਾਂਕਿ ਅਜੇ ਨੀਵਸ ਨੂੰ ਸਿਰਫ ਬ੍ਰਾਜ਼ੀਲ ਦੇ ਬਾਜ਼ਾਰ 'ਚ ਹੀ ਵੇਚਿਆ ਜਾਵੇਗਾ। ਇਸ ਕਾਰ 'ਚ 1.0 ਲੀਟਰ ਦਾ 3 ਸਿਲੰਡਰ ਯੁਕਤ ਟੀ.ਐੱਸ.ਆਈ. ਪੈਟਰੋਲ ਇੰਜਣ ਲੱਗਿਆ ਹੈ ਜੋ 128ਪੀ.ਐੱਸ. ਤੱਕ ਦੀ ਜ਼ਿਆਦਾਤਰ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਇਸ ਕਾਰ 'ਚ 6 ਏਅਰਬੈਗਸ, ਈ.ਐੱਸ.ਸੀ., ਟ੍ਰੈਕਸ਼ਨ ਕੰਟਰੋਲ ਅਤੇ ਰਿਵਰਸ ਕੈਮਰਾ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਸੈਮਸੰਗ ਜਲਦ ਘੱਟ ਕੀਮਤ ’ਚ ਬਾਜ਼ਾਰ ’ਚ ਪੇਸ਼ ਕਰੇਗੀ Galaxy M01s ਸਮਾਰਟਫੋਨ
NEXT STORY