ਗੈਜੇਟ ਡੈਸਕ—ਕੋਰੋਨਾ ਵਾਇਰਸ ਨਾਲ ਜੰਗ ਲਈ ਦੁਨੀਆਭਰ 'ਚ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। WHO ਵਰਗੇ ਸਿਹਤ ਸੰਗਠਨ ਤੋਂ ਲੈ ਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਇਸ ਜਾਨਲੇਵਾ ਵਾਇਰਸ ਨੂੰ ਰੋਕਨ ਲਈ ਸਖਤ ਫੈਸਲੇ ਲੈ ਰਹੀਆਂ ਹਨ। ਭਾਰਤ 'ਚ ਅਜਿਹੀ ਤਕਨਾਲੋਜੀ ਹੈ ਜੋ ਕੋਵਿਡ-19 ਨਾਲ ਲੜਨ 'ਚ ਸਰਕਾਰ ਦੀ ਮਦਦ ਕਰ ਰਹੀ ਹੈ। ਇਸ ਤਕਨਾਲੋਜੀ ਦਾ ਨਾਂ ਹੈ ਜਿਓਗ੍ਰਾਫਿਕ ਇਨਫਾਰਮੇਸ਼ਨ ਸਿਸਟਮ ਜਾਂ GIS। ਇਸ ਤਕਨਾਲੋਜੀ ਦੀ ਮਦਦ ਨਾਲ ਇਕ ਮੈਪ ਬਣਾਇਆ ਗਿਆ ਹੈ ਜਿਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ਰਿਅਲਟਾਈਮ 'ਚ ਅਪਡੇਟ ਹੋ ਰਹੇ ਹਨ। NMDA (ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ) ਵੀ Esri ਦੀ ਇਸ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ।
ਕੀ ਹੈ GIS ਤਕਨਾਲੋਜੀ?
GIS ਇਕ ਅਜਿਹੀ ਤਕਨਾਲੋਜੀ ਹੈ ਜਿਸ ਦਾ ਕੰਮ ਡਾਟਾ ਨੂੰ ਇਕੱਠਾ ਕਰ ਮੈਨੇਜ ਕਰਨਾ ਅਤੇ ਇਸ ਦਾ ਵਿਸ਼ਲੇਸ਼ਣ ਕਰਨਾ ਹੈ। ਇਸ ਦੇ ਫ੍ਰੇਮਵਰਕ ਨਾਲ ਲੈਟੀਟਊਡ ਅਟੈਚਡ ਰਹਿੰਦੇ ਹਨ। ਇਹ ਇਕ ਕੰਪਿਊਟਰ ਬੇਸਡ ਟੂਲ ਹੈ ਜੋ ਵੱਖ-ਵੱਖ ਸੋਰਸਾਂ ਨਾਲ ਡਾਟਾ ਅਤੇ ਲੋਕੇਸ਼ਨ ਨੂੰ ਮਲਟੀਪਲ ਲੇਅਰ 'ਚ ਵੰਡਦਾ ਹੈ। ਇਹ ਇਕ ਵਰਚੁਅਲ ਡੈਸ਼ਬੋਰਡ ਬਣਾਉਂਦਾ ਹੈ ਜਿਸ 'ਚ ਸਾਰੀਆਂ ਜਾਣਕਾਰੀਆਂ ਦੇਖੀਆਂ ਜਾ ਸਕਦੀਆਂ ਹਨ। ਇਕ ਤਰ੍ਹਾਂ ਨਾਲ ਕਹੀਏ ਤਾਂ GIS ਤਕਨਾਲੋਜੀ ਕਾਫੀ ਹੱਦ ਤਕ ਗੂਗਲ ਮੈਪਸ ਵਰਗੀ ਹੀ ਹੈ। ਗੂਗਲ ਐਪਲੀਕੇਸ਼ਨ ਵੀ ਲੋਕੇਸ਼ਨ ਡਾਟਾ ਨੂੰ ਇਕੱਠੇ ਲੈ ਕੇ ਤੁਹਾਨੂੰ ਨੈਵੀਗੇਸ਼ਨ ਨਾਲ ਜੁੜੀ ਜਾਣਕਾਰੀ ਦਿੰਦਾ ਹੈ। GIS ਵੀ ਠੀਕ ਇਸੇ ਤਰ੍ਹਾਂ ਕੰਮ ਕਰਦੀ ਹੈ।
ਭਾਰਤ ਸਰਕਾਰ ਨਾਲ ਕੰਮ ਕਰ ਰਹੀ ਹੈ GIS
GIS ਭਾਰਤ ਸਰਕਾਰ ਨਾਲ ਕੰਮ ਕਰ ਰਹੀ ਹੈ ਅਤੇ ਅਗਸਤ 2020 ਤਕ ਮੁਫਤ ਸੇਵਾਵਾਂ ਦੇਵੇਗੀ। ਇਸ ਸਾਫਟਵੇਅਰ ਨੂੰ ਚਲਾਉਣ ਲਈ ਟੂਲ Esri India Technologies Limited ਮੁਹੱਈਆ ਕਰਵਾ ਰਹੀ ਹੈ। ਇਹ ਇਕ ਅਮਰੀਕਨ ਕੰਪਨੀ ਹੈ ਜੋ ਜਿਓ ਡਾਟਾਬੇਸ ਮੈਨੇਜਮੈਂਟ ਸਿਸਟਮ ਪ੍ਰੋਵਾਈਡ ਕਰਵਾਉਂਦੀ ਹੈ। ਇਸ ਤਕਨਾਲੋਜੀ ਦਾ ਸਭ ਤੋਂ ਜ਼ਰੂਰੀ ਟੂਲ ArcGIS ਹੈ ਜੋ ਕਿ ਇਕ ਕਲਾਊਡ-ਬੇਸਡ ਡੈਸ਼ਬੋਰਡ ਹੈ। ਇਹ ਡੈਸ਼ਬੋਰਡ ਸਰਕਾਰ ਨੂੰ ਸਾਰੇ ਹਸਪਤਾਲਾਂ, ਕੋਵਿਡ-19 ਮਾਮਲਿਆਂ, ਕੁਆਰੰਟਾਈਨ ਸੈਂਟਰ ਆਦਿ ਦੀ ਜਾਣਕਾਰੀ ਸਿਸਟਮ 'ਚ ਮੁਹੱਈਆ ਕਰਵਾਉਂਦਾ ਹੈ।
GIS ਦਾ ਕੀ ਹੈ ਫਾਇਦਾ?
ਇਸ ਤਕਨਾਲੋਜੀ ਦਾ ਇਕ ਸਭ ਤੋਂ ਵੱਡਾ ਫਾਇਦਾ ਹੈ ਇਹ ਮੋਬਾਇਲ ਨੈੱਟਵਰਕ 'ਤੇ ਵੀ ਕੰਮ ਕਰ ਸਕਦੀ ਹੈ। ਇਸ ਨੂੰ 1-2 ਦਿਨ 'ਚ ਹੀ ਸੈਟਅਪ ਕੀਤਾ ਜਾ ਸਕਦਾ ਹੈ। ਦੇਸ਼ ਦੇ ਹਰ ਸੂਬੇ 'ਚ ਇਸ ਟੂਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਲਾਊਡ ਰਾਹੀਂ ਦੂਜੇ ਸੂਬਿਆਂ ਤੋਂ ਸੰਪਰਕ 'ਚ ਰਹਿ ਸਕਦਾ ਹੈ ਤਾਂ ਕਿ ਉਹ ਆਪਣੇ ਖੇਤਰ 'ਚ ਹੋ ਰਹੇ ਉਪਾਅ ਦੇ ਬਾਰੇ 'ਚ ਯੋਜਨਾ ਬਣਾ ਸਕਣ। ਭਾਵ ਸਰਕਾਰ ਕੋਲ ਇਸ ਤਕਨਾਲੋਜੀ ਨਾਲ ਸਥਿਤੀ ਨੂੰ ਬਿਹਤਰ ਜਾਣਨ ਦਾ ਵਿਕਲਪ ਹੈ। ਇਸ ਤਕਨੀਕ ਨਾਲ ਕੋਰੋਨਾ ਵਾਇਰਸ ਦੇ ਕਿੰਨੇ ਮਾਮਲੇ ਕਿਥੇ ਹਨ ਅਤੇ ਕਿੰਨਾ ਰਿਸਕ ਕਿਥੇ ਹੈ-ਇਸ ਤਰ੍ਹਾਂ ਦੀਆਂ ਜਾਣਕਾਰੀਆਂ ਮਿਲਦੀਆਂ ਹਨ ਤਾਂ ਕਿ ਸਥਿਤੀ ਨੂੰ ਬਿਹਤਰ ਸੰਭਾਲਿਆ ਜ ਸਕੇ।
5G ਨਾਲ ਫੈਲ ਰਿਹੈ ਕੋਰੋਨਾ ! UK 'ਚ ਲੋਕਾਂ ਨੇ ਸਾੜੇ ਟਾਵਰ
NEXT STORY