ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਆਰਕੋਸ ਨੇ 5 ਨਵੇਂ ਐਂਡ੍ਰਾਇਡ ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਆਪਣਾ ਇਕ ਹੋਰ ਹੈਂਡਸੇਟ ਆਰਕੋਸ 50 ਸੇਫਾਇਰ ਨੂੰ ਪੇਸ਼ ਕੀਤਾ ਹੈ। ਕੰਪਨੀ ਦੇ ਨਵੇਂ ਆਰਕੋਸ 50 ਸੇਫਾਇਰ ਸਮਾਰਟਫੋਨ ਦੀ ਝਲਕ ਆਈ. ਐੱਫ. ਏ ਟ੍ਰੈਂਡ ਸ਼ੋਅ ਦੇ ਦੌਰਾਨ ਵੀ ਦੇਖਣ ਨੂੰ ਮਿਲੇਗੀ।ਇਸ ਹੈਂਡਸੇਟ ਦੀ ਕੀਮਤ ਕਰੀਬ 7,500 ਰੁਪਏ ਹੈ
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਦਾ ਵਾਟਪਰੂਫ ਫੀਚਰ ਹੈ। ਸਮਾਰਟਫੋਨ ਨੂੰ ਆਈ. ਪੀ. 68 ਦਾ ਸਰਟੀਫਿਕੇਸ਼ਨ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਫੋਨ ਇਕ ਮੀਟਰ ਉਚਾਈ ਤੋ ਜਮੀਨ ਅਤੇ ਪਾਣੀ ਦੀ ਗਹਿਰਾਈ 'ਚ ਪਾਣੀ 'ਚ ਅੱਧੇ ਘੰਟੇ ਤੱਕ ਡਿਗਿਆ ਰਹੇਗਾ ਤਾਂ ਇਸ ਸਮਾਰਟਫੋਨ ਨੂੰ ਕੁੱਝ ਨਹੀਂ ਹੋਵੇਗਾ।
ਇਸ ਹੈਂਡਸੇਟ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ 'ਚ ਕੁੱਝ ਨਹੀਂ ਦੱਸਿਆ ਗਿਆ ਹੈ।
ਆਰਕੋਸ 50 ਸੇਫਾਇਰ ਸਪੈਸੀਫਿਕੇਸ਼ਨ
ਓ.ਐੱਸ - ਐਡ੍ਰਾਇਡ 6.0 ਮਾਰਸ਼ਮੈਲੋ ਡੂਅਲ-ਸਿਮ ਸਲਾਟ ਹੈ।
ਡਿਸਪਲੇ - 5 ਇੰਚ (720x1280 ਪਿਕਸਲ) ਦੀ ਆਈ. ਪੀ. ਐੱਸ ਡਿਸਪਲੇ
ਪ੍ਰੋਸੈਸਰ - 1.5 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ. ਕੇ6737 ਵੀ. ਡਬਲੀਯੂ. ਟੀ ਪ੍ਰੋਸੈਸਰ
ਰੈਮ - 2 ਜੀ. ਬੀ
ਰੋਮ - 16 ਜੀ. ਬੀ
ਕਾਰਡ ਸਪੋਰਟ - 128 ਜੀ. ਬੀ ਅਪ ਟੂ
ਕੈਮਰਾ - 13 ਐੱਮ. ਪੀ ਰਿਅਰ ਕੈਮਰਾ ਆਟੋਫੋਕਸ, ਐੱਲ ਈ ਡੀ ਫਲੈਸ਼, 5 ਦਾ ਸੈਲਫੀ ਕੈਮਰਾ
ਬੈਟਰੀ - 5000 ਐਮ. ਏ. ਐੱਚ ਦੀ ਬੈਟਰੀ
ਡਾਇਮੇਂਸ਼ਨ - 146.6x75.9x13.9 ਮਿਲੀਮੀਟਰ
ਕਲਰ - ਬਲੈਕ ਕਲਰ ਵੇਰਿਅੰਟ
ਹੋਰ ਫੀਚਰਸ - ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ.ਐੱਸ, ਵਾਈ-ਫਾਈ ਡਾਇਰੇਕਟ, ਯੂਐੱਸ. ਬੀ ਓ. ਟੀ. ਜੀ, 3.5 ਐੱਮ. ਐੱਮ ਆਡੀਓ ਅਤੇ ਐੱਫ. ਐਅਮ ਰੇਡੀਓ
13MP ਕੈਮਰੇ ਨਾਲ Panasonic ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY