ਗੈਜੇਟ ਡੈਸਕ- ਟੈਕਨਾਲੋਜੀ ਦੀ ਜੰਗ ਕਈ ਸੈਕਟਰਾਂ 'ਚ ਛਿੜੀ ਹੈ। ਕੋਈ ਸੈਮੀਕੰਡਕਟਰ ਤਾਂ ਕੋਈ ਨੈਕਸਟ ਜਨਰੇਸ਼ਨ ਫਾਈਟਰ ਜੈੱਟ ਬਣਾਉਣ 'ਚ ਲੱਗਾ ਹੈ। ਇਸ ਸੈਕਟਰ 'ਚ ਹਰ ਕੋਈ ਅੱਗੇ ਰਹਿਣਾ ਚਾਹੁੰਦਾ ਹੈ। ਕੰਪਨੀਆਂ ਲਈ ਨਵਾਂ ਫਾਈਟਿੰਗ ਪੁਆਇੰਟ ਚੈਟਬਾਟ ਬਣ ਗਿਆ ਹੈ। ਅਸੀਂ ਏ.ਆਈ. ਚੈਟਬਾਟ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਚੈਟਬਾਟਸ ਦੀ ਗੱਲ ਕਰ ਰਹੇ ਹਾਂ। ਇਸਦੀ ਇਕ ਉਦਾਹਰਣ ChatGTP ਹੈ, ਜਿਸਨੇ ਦੁਨੀਆ ਭਰ 'ਚ ਆਪਣਾ ਦਮ ਦਿਖਾ ਦਿੱਤਾ ਹੈ। ਮਾਈਕ੍ਰੋਸਾਫਟ, ਗੂਗਲ ਅਤੇ ਦੂਜੇ ਪਲੇਅਰ ਚੈਟਬਾਟ ਦੀ ਲੜਾਈ 'ਚ ਉਤਰ ਚੁੱਕੇ ਹਨ ਅਤੇ ਚੀਨ ਇਸ ਵਿਚ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਚੀਨ ਦਾ ਏ.ਆਈ. ਚੈਟਬਾਟ
ਚੀਨ ਦੀ ਦਿੱਗਜ ਟੈੱਕ ਕੰਪਨੀ ਅਲੀਬਾਬਾ ਨੇ ਆਪਣੇ ਚੈਟਬਾਟ ਨੂੰ ਲੈ ਕੇ ਐਲਾਨ ਕੀਤਾ ਹੈ। ਚੀਨੀ ਕੰਪਨੀ ਨੇ ਕਿਹਾ ਹੈ ਕਿ ਉਹ ChatGTP ਸਟਾਈਲ ਵਾਲਾ ਆਪਣਾ ਚੈਟਬਾਟ ਟੂਲ ਲਾਂਚ ਕਰੇਗੀ, ਜਿਸ ਤੋਂ ਬਾਅਦ ਇਸ ਜੰਗ 'ਚ ਉਨ੍ਹਾਂ ਦੀ ਸਿੱਧੀ ਐਂਟਰੀ ਹੋਵੇਗੀ।
ਅਲੀਬਾਬਾ ਹੀ ਨਹੀਂ ਚੀਨ ਦਾ ਗੂਗਲ ਕਿਹਾ ਜਾਣ ਵਾਲਾ ਬਾਇਡੂ ਵੀ ਆਪਣੇ ਚੈਟਬਾਟ 'ਤੇ ਕੰਮ ਕਰ ਰਿਹਾ ਹੈ। ਇਸਦਾ ਨਾਂ Ernie Bot ਹੋਵੇਗਾ। ਅਲੀਬਾਬਾ ਨੇ ਆਪਣੇ ਚੈਟਬਾਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਲਾਰਜ ਲੈਂਵੇਜ ਮਾਡਲ ਅਤੇ ਜਨਰੇਟਿਡ ਏ.ਆਈ. 'ਤੇ ਉਨ੍ਹਾਂ ਦਾ ਫੋਕਸ ਸਾਲ 2017 ਤੋਂ ਹੈ।
ਮਾਈਕ੍ਰੋਸਾਫਟ ਨੇ ਸਹੀ ਸਮੇਂ ਲਗਾਇਆ ਦਾਅ
ਚੈਟਬਾਟ ਵੱਲ ਲੋਕਾਂ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਮਾਈਕ੍ਰੋਸਾਫਟ ਨੇ ਫਾਇਦਾ ਚੁੱਕਣ ਦੀ ਪੂਰੀ ਕੋਸ਼ਿਸ਼ ਕੀਤੀ। ਚੈਟਬਾਟ ਦੀ ਦੀਵਾਨਗੀ ਦੇਖਦੇ ਹੋਏ ਮਾਈਕ੍ਰੋਸਾਫਟ ਨੇ ਆਪਣਾ ਦਾਅ ਲਗਾਇਆ ਅਤੇ ਬਿੰਜ ਨੂੰ ਨਵੇਂ ਅਵਤਾਰ 'ਚ ਲਾਂਚ ਕਰ ਦਿੱਤਾ। ਭਲੇ ਹੀ ਲੋਕਾਂ ਨੂੰ ਅਜੇ ਤਕ ਨਵੇਂ ਬਿੰਜ ਅਤੇ ਚੈਟਬਾਟ ਦਾ ਸਵਾਦ ਨਹੀਂ ਮਿਲਿਆ ਪਰ ਗੂਗਲ ਲਈ ਇਕ ਰਿਸਕ ਜ਼ਰੂਰ ਪੈਦਾ ਹੋ ਗਿਆ ਹੈ।
ਗੂਗਲ ਨੂੰ ਹੋਇਆ ਨੁਕਸਾਨ
ਗੂਗਲ ਇਸ ਮੌਕੇ ਨੂੰ ਆਪਣੇ ਲਈ ਨਾਸੂਰ ਨਹੀਂ ਬਣਨ ਦੇਣਾ ਚਾਹੁੰਦੀ। ਇਸ ਕਾਰਨ ਦਿੱਗਜ ਟੈੱਕ ਕੰਪਨੀ ਨੇ ਆਪਣਾ ਏ.ਆਈ. ਚੈਟਬਾਟ ਬਾਰਡ ਲਾਂਚ ਕੀਤਾ। ਹਾਲਾਂਕਿ ਬਾਰਡ ਦੇ ਆਉਣ ਨਾਲ ਗੂਗਲ ਨੂੰ ਕਿੰਨਾ ਫਾਇਦਾ ਹੋਵੇਗਾ, ਇਹ ਸਮਾਂ ਹੀ ਦੱਸੇਗਾ ਪਰ ਇਸ ਕਾਰਨ ਐਲਫਾਬੇਟ ਇੰਕ ਨੂੰ 100 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਬੁਗਾਟੀ ਨੇ ਨਿਲਾਮ ਕੀਤੀ ਆਪਣੀ ਆਖਰੀ ਪੈਟਰੋਲ ਕਾਰ, ਬੋਲੀ ਲਗਾਉਣ ਲਈ ਲੱਗੀ ਲੋਕਾਂ ਦੀ ਭੀੜ
NEXT STORY