ਗੈਜੇਟ ਡੈਸਕ : ਮੇਟਾ ਨੇ ਆਪਣੀ ਤਾਜ਼ਾ ਮਾਸਿਕ ਰਿਪੋਰਟ 'ਚ ਦਿਖਾਇਆ ਹੈ ਕਿ WhatsApp ਨੇ ਅਪ੍ਰੈਲ ਮਹੀਨੇ 7.4 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ ਅਤੇ ਇਨ੍ਹਾਂ 'ਚੋਂ 2.4 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਸਰਗਰਮ ਤੌਰ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਯੂਜ਼ਰਸ ਦੁਆਰਾ ਕੋਈ ਰਿਪੋਰਟ ਆਏ, ਵਟਸਐਪ ਦੇ ਬੁਲਾਰੇ ਨੇ ਕਿਹਾ, "ਮੇਟਾ ਦੀ ਮਾਲਕੀਅਤ ਵਾਲੇ WhatsApp ਨੇ ਅਪ੍ਰੈਲ 2023 ਵਿੱਚ ਭਾਰਤ 'ਚ 74 ਲੱਖ ਤੋਂ ਵੱਧ ਖਾਤਿਆਂ ਦੇ ਰਿਕਾਰਡ 'ਤੇ ਪਾਬੰਦੀ ਲਗਾ ਦਿੱਤੀ ਹੈ। ਵੇਰਵਿਆਂ ਨੂੰ ਆਈਟੀ ਨਿਯਮ 2021 ਦੇ ਅਨੁਸਾਰ ਪ੍ਰਕਾਸ਼ਿਤ ਆਪਣੀ ਮਾਸਿਕ ਰਿਪੋਰਟ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ।"
ਇਹ ਵੀ ਪੜ੍ਹੋ : ਚੇਨਈ ਪਹੁੰਚੇ ਕੇਜਰੀਵਾਲ ਤੇ ਭਗਵੰਤ ਮਾਨ, ਤਾਮਿਲਨਾਡੂ ਦੇ ਮੰਤਰੀਆਂ ਨੇ ਕੀਤਾ ਸਵਾਗਤ
ਰਿਪੋਰਟ 'ਚ 1 ਤੋਂ 30 ਅਪ੍ਰੈਲ 2023 ਤੱਕ ਦੀ ਮਿਆਦ ਸ਼ਾਮਲ ਕੀਤਾ ਗਿਆ ਹੈ ਤੇ ਭਾਰਤ ਵਿੱਚ ਯੂਜ਼ਰਸ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਜਵਾਬ ਵਿੱਚ WhatsApp ਦੁਆਰਾ ਚੁੱਕੇ ਗਏ ਉਪਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਕਾਨੂੰਨਾਂ ਜਾਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਲਈ ਕਾਰਵਾਈ ਕੀਤੇ ਗਏ ਖਾਤਿਆਂ ਅਤੇ "IT ਨਿਯਮ 2021 ਦੇ ਅਨੁਸਾਰ ਅਸੀਂ ਅਪ੍ਰੈਲ 2023 ਦੇ ਮਹੀਨੇ ਲਈ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਉਪਭੋਗਤਾ-ਸੁਰੱਖਿਆ ਰਿਪੋਰਟ ਵਿੱਚ WhatsApp ਦੁਆਰਾ ਪ੍ਰਾਪਤ ਉਪਭੋਗਤਾ ਸ਼ਿਕਾਇਤਾਂ ਅਤੇ ਕਾਰਵਾਈਆਂ ਦੇ ਵੇਰਵੇ ਦੇ ਨਾਲ-ਨਾਲ WhatsApp ਦੀਆਂ ਆਪਣੀਆਂ ਰੋਕਥਾਮ ਵਾਲੀਆਂ ਕਾਰਵਾਈਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਇਕ ਦਹਾਕੇ ਤੋਂ ਵੀ ਘੱਟ ਸਮੇਂ 'ਚ ਬਦਲ ਗਿਆ ਹੈ ਭਾਰਤ, ਹਾਲਾਤ 2013 ਵਰਗੇ ਨਹੀਂ : ਮੋਰਗਨ ਸਟੈਨਲੀ
ਇਸ ਦੌਰਾਨ ਮੇਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਹਾਲ ਹੀ 'ਚ ਯੂਜ਼ਰਸ ਦੀ ਪਰਸਨਲ ਗੱਲਬਾਤ ਨੂੰ ਹੋਰ ਵੀ ਨਿੱਜੀ ਬਣਾਉਣ ਲਈ 'ਚੈਟ ਲਾਕ' (Chat Lock) ਨਾਂ ਦੀ ਇਕ ਨਵੀਂ WhatsApp ਵਿਸ਼ੇਸ਼ਤਾ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ਤਾ ਤੁਹਾਨੂੰ ਤੁਹਾਡੀ ਸਭ ਤੋਂ ਨਿੱਜੀ ਗੱਲਬਾਤ ਨੂੰ ਪਾਸਵਰਡ ਸੁਰੱਖਿਅਤ ਕਰਨ ਅਤੇ ਉਸ ਨੂੰ ਇਕ ਵੱਖਰੇ ਫੋਲਡਰ ਵਿੱਚ ਸਟੋਰ ਕਰਦੀ ਹੈ। ਜਦੋਂ ਕੋਈ ਤੁਹਾਨੂੰ ਮੈਸੇਜ ਭੇਜਦਾ ਹੈ ਤੇ ਤੁਸੀਂ ਉਸ ਚੈਟ ਨੂੰ ਲਾਕ ਕਰ ਦਿੰਦੇ ਹੋ ਤਾਂ ਭੇਜਣ ਵਾਲੇ ਦਾ ਨਾਂ ਅਤੇ ਮੈਸੇਜ ਦੀ ਸਮੱਗਰੀ ਵੀ ਲੁਕ (Hide) ਜਾਵੇਗੀ।
ਇਹ ਵੀ ਪੜ੍ਹੋ : ਜਲਦ ਹੋਵੇਗੀ ਭਾਰਤ-ਚੀਨ ਵਿਚਾਲੇ 19ਵੇਂ ਦੌਰ ਦੀ ਫ਼ੌਜੀ ਵਾਰਤਾ, ਪੂਰਬੀ ਲੱਦਾਖ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਜ਼ੁਕਰਬਰਗ ਮੁਤਾਬਕ, "ਅਸੀਂ ਤੁਹਾਡੇ ਲਈ ਇਕ ਨਵੀਂ ਸਹੂਲਤ ਲਿਆਉਣ ਲਈ ਉਤਸ਼ਾਹਿਤ ਹਾਂ, ਜਿਸ ਨੂੰ ਅਸੀਂ ਚੈਟ ਲਾਕ ਕਹਿੰਦੇ ਹਾਂ, ਜੋ ਤੁਹਾਨੂੰ ਸੁਰੱਖਿਆ ਦੀ ਇਕ ਹੋਰ ਪਰਤ ਦੇ ਪਿੱਛੇ ਤੁਹਾਡੀ ਸਭ ਤੋਂ ਨਿੱਜੀ ਗੱਲਬਾਤ ਨੂੰ ਸੁਰੱਖਿਅਤ ਕਰਦਾ ਹੈ।" ਉਨ੍ਹਾਂ ਕਿਹਾ, "ਚੈਟ ਨੂੰ ਲਾਕ ਕਰਨ ਨਾਲ ਉਹ ਥਰਿਡ ਇਨਬਾਕਸ ਤੋਂ ਬਾਹਰ ਲੈ ਜਾਂਦਾ ਹੈ ਅਤੇ ਇਸ ਨੂੰ ਇਸ ਦੇ ਆਪਣੇ ਫੋਲਡਰ ਦੇ ਪਿੱਛੇ ਰੱਖ ਦਿੰਦਾ ਹੈ, ਜਿਸ ਨੂੰ ਸਿਰਫ਼ ਤੁਹਾਡੇ ਡਿਵਾਈਸ ਦੇ ਪਾਸਵਰਡ, ਬਾਇਓਮੈਟ੍ਰਿਕ ਜਾਂ ਫਿੰਗਰਪ੍ਰਿੰਟ ਨਾਲ ਐਕਸੈੱਸ ਕੀਤਾ ਜਾ ਸਕਦਾ ਹੈ। ਇਹ ਸੂਚਨਾਵਾਂ 'ਚ ਵੀ ਉਸ ਚੈਟ ਦੀ ਸਮੱਗਰੀ ਨੂੰ ਵੀ ਆਪਣੇ-ਆਪ ਲੁਕੋ ਦਿੰਦਾ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
NEXT STORY