ਗੈਜੇਟ ਡੈਸਕ– ਦਿੱਲੀ ਹਾਈ ਕੋਰਟ ਨੇ ਵਟਸਐਪ ਦੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਕਿਹਾ ਹੈ ਕਿ ਕੰਪਨੀ ਨੇ ਆਪਣੀ ਪ੍ਰਾਈਵੇਸੀ ਪਾਲਿਸੀ 2021 ਦੇ ਮਾਮਲੇ ’ਚ ਯੂਜ਼ਰਸ ਦੇ ਨਾਲ ਜ਼ਬਰਦਸਤੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਵਟਸਐਪ ਨੇ ਯੂਜ਼ਰਸ ਨੂੰ ਪ੍ਰਾਈਵੇਸੀ ਪਾਲਿਸੀ ਨੂੰ ਸਵਿਕਾਰ ਕਰਨ ਲਈ ਮਜਬੂਰ ਕੀਤਾ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਪ੍ਰਾਈਵੇਸੀ ਪਾਲਿਸੀ ਦੀ ਆੜ ’ਚ ਫੇਸਬੁੱਕ ਦੇ ਨਾਲ ਯੂਜ਼ਰਸ ਦਾ ਡਾਟਾ ਸ਼ੇਅਰ ਕਰਦੀ ਹੈ।
ਦਿੱਲੀ ਹਾਈ ਕੋਰਟ ਨੇ ਹਾਲ ਹੀ ’ਚ ਵਟਸਐਪ ਅਤੇ ਫੇਸਬੁੱਕ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਇਨ੍ਹਾਂ ਦੋਵਾਂ ਕੰਪਨੀਆਂ ਨੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ ਦੀ ਉਸ ਜਾਂਚ ਨੂੰ ਚੁਣੌਤੀ ਦਿੱਤੀ ਸੀ ਜਿਸ ਵਿਚ ਇਨ੍ਹਾਂ ਦੀ ਪਾਲਿਸੀ ਦੇ ਵਿਰੁੱਧ ਜਾਂਚ ਚੱਲ ਰਹੀ ਹੈ। ਵਟਸਐਪ ਨੇ ਨਵੀਂ ਪਾਲਿਸੀ ਨੂੰ ਲੈ ਕੇ ਯੂਜ਼ਰਸ ਨੂੰ ਕਈ ਮਹੀਨਿਆਂ ਤਕ ਲਗਾਤਾਰ ਨੋਟੀਫਿਕੇਸ਼ਨ ਦਿੱਤੀ ਸੀ ਅਤੇ ਕਈ ਫੀਚਰਜ਼ ਨੂੰ ਵੀ ਬੰਦ ਕਰਨ ਦੀ ਧਮਕੀ ਦਿੱਤੀ ਸੀ ਜਿਸਤੋਂ ਬਾਅਦ ਲੋਕਾਂ ਨੂੰ ਮਜਬੂਰੀ ’ਚ ਪ੍ਰਾਈਵੇਸੀ ਪਾਲਿਸੀ ਸਵਿਕਾਰ ਕਰਨੀ ਪਈ ਸੀ।
ਮੁੱਖ ਜੱਜ ਸਤੀਸ਼ ਚੰਦਰ ਸ਼ਰਮਾ ਅਤੇ ਜੱਜ ਸੁਬਰਮਣਿਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਵਟਸਐਪ ਅਤੇ ਮੇਟਾ ਦੀ ਅਪੀਲ ’ਚ ਕੋਈ ਦਮ ਨਹੀਂ ਹੈ ਅਤੇ ਸਿੰਗਲ ਬੈਂਚ ਦਾ ਆਦੇਸ਼ ਤਰਕਸੰਗਤ ਹੈ। ਅਦਾਲਤ ਨੇ 25 ਜੁਲਾਈ ਨੂੰ ਮਾਮਲੇ ’ਚ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਆਪਣੇ ਆਦੇਸ਼ ’ਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਵਟਸਐਪ ਲਈ ਭਾਰਤ ਇਕ ਪ੍ਰਮੁੱਖ ਬਾਜ਼ਾਰ ਹੈ ਅਤੇ ਇੱਥੇ ਕੰਪਨੀ ਦੀ ਪਕੜ ਵੀ ਮਜਬੂਤ ਹੈ। ਅਜਿਹੇ ’ਚ ਯੂਜ਼ਰਸ ਦੂਜੇ ਪਲੇਟਫਾਰਮ ’ਤੇ ਜਾ ਨਹੀਂ ਸਕਦੇ ਅਤੇ ਇਸਦਾ ਕੰਪਨੀ ਨੇ ਫਾਇਦਾ ਚੁੱਕਿਆ ਹੈ।
ByteDance ਨੇ ਲਾਂਚ ਕੀਤਾ ਸਰਚ ਇੰਜਣ, ਗੂਗਲ ਨਾਲ ਹੋਵੇਗਾ ਮੁਕਾਬਲਾ!
NEXT STORY