ਜਲੰਧਰ— ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਲੋਕਪ੍ਰਿਅ ਮੈਸੇਜਿੰਗ ਐਪ ਹੈ ਪਰ ਹੁਣ ਇਹ ਗੱਲ ਸੱਚ ਸਾਬਿਤ ਹੋ ਚੁੱਕੀ ਹੈ ਕਿ ਵਟਸਐਪ ਨੂੰ ਵਿਸ਼ਵ ਭਰ 'ਚ ਸਬ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਡਿਜੀਟਲ ਐਨਾਲਿਸਟਿਕ ਫਰਮ ਸਿਮਿਲਰ ਵੈੱਬ ਨੇ 187 ਦੇਸ਼ਾਂ 'ਚ ਐਂਡ੍ਰਾਇਡ ਡਾਟਾ ਨੂੰ ਐਨਾਲਾਈਜ਼ ਕੀਤਾ ਅਤੇ ਪਾਇਆ ਕਿ ਵਟਸਐਪ ਸਭ ਤੋਂ ਲੋਕਪ੍ਰਿਅ ਮੈਸੇਜਿੰਗ ਐਪ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 109 ਦੇਸ਼ਾਂ 'ਚ 55.6 ਫੀਸਦੀ ਯੂਜ਼ਰਸ ਇਸ ਦੀ ਵਰਤੋਂ ਕਰਦੇ ਹਨ।
ਇਨ੍ਹਾਂ 'ਚੋਂ ਕੁਝ ਦੇਸ਼ਾਂ ਜਿਵੇਂ, ਬ੍ਰਾਜ਼ੀਲ, ਮੈਕਸਿਕੋ, ਭਾਰਤ, ਰੂਸ, ਦੱਖਣੀ ਅਮਰੀਕਾ, ਯੂਰਪ, ਅਫਰੀਕਾ, ਏਸ਼ੀਆ ਅਤੇ ਓਸ਼ੀਨੀਆ 'ਚ ਫੇਸਬੁੱਕ ਦੀ ਮਲਕੀਅਤ ਵਾਲੀ ਇਹ ਮੈਸੇਜਿੰਗ ਐਪ ਪਹਿਲੇ ਨੰਬਰ 'ਤੇ ਹੈ। ਦੂਜੀ ਸਭ ਤੋਂ ਲੋਕਪ੍ਰਿਅ ਮੈਸੇਜਿੰਗ ਐਪ ਫੇਸਬੁੱਕ ਮੈਸੇਂਜਰ ਹੈ ਜੋ 150 ਤੋਂ ਜ਼ਿਆਦਾ ਦੇਸ਼ਾਂ 'ਚ ਇਸਤੇਮਾਲ ਹੁੰਦੀ ਹੈ। ਇਸ ਤੋਂ ਇਲਾਵਾ ਟਾਪ 5 'ਤੇ ਵਾਈਬਰ, ਲਾਈਨ ਅਤੇ ਵੀਚੈਟ ਸ਼ਾਮਲ ਹੈ ਜਦੋਂਕਿ ਟੈਲੀਗ੍ਰਾਮ 6ਵੇਂ ਸਥਾਨ 'ਤੇ ਹੈ। ਇਨ੍ਹਾਂ ਸਭ ਤੋਂ ਇਲਾਵਾ ਸਿਰਫ ਇਕ ਦੇਸ਼ (ਇੰਡੋਨੇਸ਼ੀਆ) 'ਚ ਬਲੈਕਬੇਰੀ ਬੀ.ਬੀ.ਐੱਮ. ਸਬ ਤੋਂ ਲੋਕਪ੍ਰਿਅ ਹੈ।
ਰੇਨੋ ਨੇ ਭਾਰਤ 'ਚ ਸ਼ੁਰੂ ਕੀਤਾ ਪੁਰਾਣੀਆਂ ਕਾਰਾਂ ਦਾ ਵਪਾਰ
NEXT STORY