ਗੈਜੇਟ ਡੈਸਕ– ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰ ਲਿਆਂਦਾ ਰਹਿੰਦਾ ਹੈ। ਇਸੇ ਕੜੀ ’ਚ ਹੁਣ ਕੰਪਨੀ ਨੇ ਐਪ ਦੇ ਆਈ.ਓ.ਐੱਸ. ਵਰਜ਼ਨ ਲਈ ਇਕ ਖਾਸ ਅਪਡੇਟ ਰੋਲ ਆਊਟ ਕੀਤੀ ਹੈ। ਅਪਡੇਟ ਰਾਹੀਂ ਵਰਜ਼ਨ ਨੰਬਰ 2.19.120 ਨਾਲ ਰੋਲ ਆਊਟ ਕੀਤਾ ਜਾ ਰਿਹਾ ਹੈ। ਅਪਡੇਟ ’ਚ ਚੈਟ ਸਕਰੀਨ ਨੂੰ ਵੀ ਬਿਹਤਰ ਕੀਤਾ ਗਿਆ ਹੈ ਤਾਂ ਜੋ ਕਾਲ ਦੌਰਾਨ ਵਟਸਐਪ ਚੈਟ ਮੈਸੇਜ ਨੂੰ ਵੀ ਐਕਸੈਸ ਕੀਤਾ ਜਾ ਸਕੇ।
ਵਟਸਐਪ ਕਾਲ ਕਰਨ ਵਾਲੇ ਯੂਜ਼ਰਜ਼ ਨੂੰ ਹੋਵੇਗਾ ਫਾਇਦਾ
ਆਈ.ਓ.ਐੱਸ. ’ਤੇ ਵਟਸਐਪ ਚਲਾਉਣ ਵਾਲੇ ਯੂਜ਼ਰਜ਼ ਚੱਲ ਰਹੀ ਆਡੀਓ ਕਾਲ ਦੌਰਾਨ ਵੇਟਿੰਗ ਕਾਲ ਨੂੰ ਚੁੱਕ ਸਕਦੇ ਹਨ. ਵਟਸਐਪ ਦੇ ਇਸ ਫੀਚਰ ਦਾ ਫਾਇਦਾ ਉਨ੍ਹਾਂ ਯੂਜ਼ਰਜ਼ ਨੂੰ ਜ਼ਿਆਦਾ ਹੋਵੇਗਾ ਜੋ ਕਾਲਿੰਗ ਲਈ ਜ਼ਿਆਦਾਤਰ ਵਟਸਐਪ ਕਾਲਸ ਨੂੰ ਪਹਿਲ ਦਿੰਦੇ ਹਨ। ਇਹ ਫੀਚਰ ਯੂਜ਼ਰਜ਼ ਨੂੰ ਵੇਟਿੰਗ ਕਾਲ ਨੂੰ ਕੱਟਣ ਅਤੇ ਚੱਲ ਰਹੀ ਕਾਲ ਨੂੰ ਰੋਕ ਕੇ ਨਵੀਂ ਕਾਲ ਨੂੰ ਰਿਸੀਵ ਕਰਨ ਦੀ ਸਹੂਲਤ ਦਿੰਦਾ ਹੈ। ਵਟਸਐਪ ਦਾ ਇਹ ਫੀਚਰ ਐਂਡਰਾਇਡ ਲਈ ਆਏਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਐਪ ਸਟੋਰ ਤੋਂ ਕਰਨਾ ਹੋਵੇਗਾ ਅਪਡੇਟ
ਜੇਕਰ ਤੁਸੀਂ ਆਈ.ਓ.ਐੱਸ. ਯੂਜ਼ਰ ਹੋ ਅਤੇ ਵਟਸਐਪ ਦੇ ਇਸ ਫੀਚਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਐਪ ਸਟੋਰ ’ਚ ਜਾ ਕੇ ਵਟਸਐਪ ਅਪਡੇਟ ਸਰਚ ਕਰਨਾ ਹੋਵੇਗਾ। 85 ਐੱਮ.ਬੀ. ਸਾਈਜ਼ ਵਾਲੀ ਇਸ ਅਪਡੇਟ ਦੇ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਵਟਸਐਪ ਕਾਲ ਵੇਟਿੰਗ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ।
ਸੁਰੱਖਿਆ ਵੀ ਵਧੀ
ਆਈ.ਓ.ਐੱਸ. ਲਈ ਆਈ ਇਸ ਅਪਡੇਟ ’ਚ ਪ੍ਰਾਈਵੇਸੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਈ.ਓ.ਐੱਸ. ਯੂਜ਼ਰ ਵਟਸਐਪ ਸੈਟਿੰਗ ’ਚ ਜਾ ਕੇ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਗਰੁੱਪ ’ਚ ਕੌਣ ਐਡ ਕਰ ਸਕਦਾ ਹੈ ਅਤੇ ਕੌਣ ਨਹੀਂ। ਹਲਾਂਕਿ, ਇਸ ਫੀਚਰ ਨੂੰ ਕੰਪਨੀ ਨੇ ਐਂਡਰਾਇਡ ਅਤੇ ਆਈ.ਓ.ਐੱਸ. ਲਈ ਕੁਝ ਦਿਨ ਪਹਿਲਾਂ ਹੀ ਰੋਲ ਆਊਟ ਕਰ ਦਿੱਤਾ ਸੀ।
48MP ਕੈਮਰੇ ਵਾਲੇ Redmi Note 8 ਦੀ ਸੇਲ ਅੱਜ, ਜਾਣੋ ਕੀਮਤ ਤੇ ਆਫਰਜ਼
NEXT STORY