ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ ਵਾਟਸਐਪ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸਦੇ ਪਲੇਟਫਾਰਮ ਤੋਂ ਕਿਸ ਤਰ੍ਹਾਂ ਫੇਕ ਨਿਊਜ਼ ਫੈਲਾਈਆਂ ਜਾ ਰਹੀਆਂ ਹਨ। ਕੰਪਨੀ ਦੇ ਸਾਫਟਵੇਅਰ ਇੰਜੀਨੀਅਰ Alan Kao ਨੇ ਇਸ ਹਾਲਤ ਨੂੰ ਕੰਪਲੈਕਸ ਦਾ ਨਾਮ ਦਿੱਤਾ ਹੈ। ਅਜਿਹਾ ਇਸ ਲਈ ਕਿਉਂਕਿ ਐਪ 'ਤੇ ਸੈਂਡਰ ਅਤੇ ਰਿਸੀਵਰ ਤੋਂ ਇਲਾਵਾ ਮੈਸੇਜਸ ਨੂੰ ਕੋਈ ਹੋਰ ਨਹੀਂ ਪੜ ਸੱਕਦਾ ਹੈ। Kao ਨੇ ਇਕ ਰਿਪੋਰਟ 'ਚ ਦੱਸਿਆ“ਅਸੀਂ ਆਪਣੇ ਪਲੇਟਫਾਰਮ 'ਤੇ ਫੇਕ ਨਿਊਜ਼ ਨਹੀਂ ਵਿਖਾਉਣਾ ਚਾਹੁੰਦੇ ਹਾਂ ਅਤੇ ਨਾ ਹੀ ਪੜ੍ਹਉਣਾ ਚਾਹੁੰਦੇ ਹਾਂ ਪਰ ਇਹ ਪਤਾ ਲਗਾਉਣਾ ਬੇਹੱਦ ਮੁਸ਼ਕਿਲ ਹੈ ਕਿ ਕਿਹੜੀ ਖਬਰ ਫਰਜੀ ਹੈ ਅਤੇ ਕਿਹੜੀ ਨਹੀਂ। ਅਜਿਹੇ 'ਚ ਕੰਪਨੀ ਇਨ੍ਹਾਂ ਖਬਰਾਂ ਨੂੰ ਘੱਟ ਕਰਨ ਦੇ ਤਰੀਕੇ 'ਤੇ ਕੰਮ ਕਰ ਰਹੀ ਹੈ।
ਵਟਸਐਪ 'ਤੇ ਫੈਲਾਈ ਗਈ ਫੇਕ ਨਿਊਜ਼ :
ਤੁਹਾਨੂੰ ਦੱਸ ਦਈਏ ਕਿ ਕਈ ਉਦਾਹਰਣਾਂ 'ਚ ਵੇਖਿਆ ਜਾ ਸਕਦੇ ਹੈ ਜਿਸ 'ਚ ਵਾਟਸਐਪ ਰਾਹੀਂ ਹੀ ਫਰਜੀ ਖਬਰਾਂ ਫੈਲਾਈਆਂ ਗਈਆਂ ਹਨ। ਉਦਾਹਰਣ ਦੇ ਤੌਰ 'ਤੇ : ਨਵੇਂ ਨੋਟਾਂ 'ਚ ਜੀ. ਪੀ. ਐੱਸ. ਚਿੱਪ ਹੋਣ ਦੀ ਖਬਰ ਜਾਂ ਮੁਜ਼ੱਫਰਨਗਰ ਦੰਗੀਆਂ ਦੀ ਵੀਡੀਓ ਆਦਿ। ਅਜਿਹੀ ਖਬਰਾਂ ਜਲਦੀ ਵਾਇਰਲ ਹੋ ਜਾਂਦੀਆਂ ਹਨ ਕਿਉਂਕਿ ਭਾਰਤ 'ਚ 20 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਨਾਲ ਜੁੜੇ ਹੋਏ ਹਨ। Kao ਨੇ ਦੱਸਿਆ ਕਿ ਵਟਸਐਪ ਅਜਿਹੀ ਖਬਰਾਂ ਨੂੰ ਰੋਕਣ ਲਈ ਕਈ ਕਦਮ ਚੁੱਕ ਰਹੀ ਹੈ। ਕੰਪਨੀ ਯੂਜ਼ਰਸ ਨੂੰ ਫੇਕ ਨਿਊਜ਼ ਨੂੰ ਲੈ ਕੇ ਜਾਗਰੁਕ ਕਰ ਰਹੀ ਹੈ ਕਿ ਕਿਸੇ ਵੀ ਨਿਊਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਕਤਾ ਨੂੰ ਜਾਂਚ ਲੈਣ।
ਵਟਸਐਪ ਪ੍ਰਾਈਵੇਸੀ ਦਾ ਵੀ ਰੱਖੇਗੀ ਧਿਆਨ :
Kao ਨੇ ਕਿਹਾ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਤਹਿਤ ਵਟਸਐਪ ਆਪਣੇ ਸਰਵਰ 'ਤੇ ਕੋਈ ਵੀ ਮੈਸੇਜ ਨੂੰ ਸੇਵ ਜਾਂ ਸਟੋਰ ਨਹੀਂ ਰੱਖਦਾ ਹੈ। ਮੈਸੇਜਸ ਨੂੰ ਕੇਵਲ ਸੈਂਡਰ ਅਤੇ ਰਿਸੀਵਰ ਹੀ ਵੇਖ ਸਕਦੇ ਹਨ। ਕੰਪਨੀ ਦੇ ਸਰਵਰ 'ਚ ਮੈਸੇਜਸ ਤਦ ਤੱਕ ਐਨਕ੍ਰਿਪਟੇਡ ਫਾਰਮੇਟ 'ਚ ਰਹਿੰਦੇ ਹਨ ਜਦ ਤੱਕ ਰਿਸੀਵਰ ਉਸਨੂੰ ਪੜ ਨਾਂ ਲੈਣ। ਜੇਕਰ ਰਿਸੀਵਰ 30 ਦਿਨਾਂ ਦੇ ਅੰਦਰ ਮੈਸੇਜ ਨਹੀਂ ਪੜ੍ਹਦਾ ਹੈ ਤਾਂ ਉਹ ਸਰਵਰ ਤੋਂ ਹਟਾ ਦਿੱਤੇ ਜਾਂਦੇ ਹਨ। ਹਾਲਾਂਕਿ, Kao ਨੇ ਇਹ ਵੀ ਕਿਹਾ ਕਿ ਫੇਕ ਖਬਰਾਂ ਨੂੰ ਲੈ ਕੇ ਜੋ ਵੀ ਕੱਦਮ ਚੁੱਕੇ ਜਾਣਗੇ ਅਤੇ ਉਸ 'ਚ ਪ੍ਰਾਈਵੇਸੀ 'ਤੇ ਵੀ ਜ਼ੋਰ ਦਿੱਤਾ ਜਾਵੇਗਾ।
ਚੀਨ ਨੂੰ ਭਾਰਤ ਦਾ ਵੱਡਾ ਝਟਕਾ, UC ਬ੍ਰਾਊਜ਼ਰ ਹੋ ਸਕਦੈ ਬੈਨ!
NEXT STORY