ਗੈਜੇਟ ਡੈਸਕ– ਵਟਸਐਪ ਇਕ ਅਜਿਹੇ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਦੀ ਮਦਦ ਨਾਲ ਫਿੰਗਰਪ੍ਰਿੰਟ ਪ੍ਰਮਾਣੀਕਰਣ ਇਨੇਬਲ ਹੋਣ ’ਤੇ ਯੂਜ਼ਰਜ਼ ਚੈਟ ਦੇ ਸਕਰੀਨਸ਼ਾਟ ਨਹੀਂ ਲੈ ਸਕਣਗੇ। ਵਟਸਐਪ ਫਿੰਗਰਪ੍ਰਿੰਟ ਅਥੰਟੀਕੇਸ਼ਨ ਫੀਚਰ ਨੂੰ ਪਿਛਲੇ ਕਾਫੀ ਸਮੇਂ ਤੋਂ ਐਂਡਰਾਇਡ ’ਤੇ ਟੈਸਟ ਕਰ ਰਿਹਾ ਹੈ ਅਤੇ ਬਹੁਤ ਜਲਦ ਇਸ ਦਾ ਸਟੇਬਲ ਅਪਡੇਟ ਰੋਲ ਆਊਟ ਕਰ ਸਕਦਾ ਹੈ। ਆਈ.ਓ.ਐੱਸ. ਐਪ ’ਚ ਫਿੰਗਰਪ੍ਰਿੰਟ ਅਥੰਟੀਕੇਸ਼ਨ ਫੀਚਰ ਪਹਿਲਾਂ ਹੀ ਉਪਲੱਬਧ ਹੈ।
ਵਟਸਐਪ ’ਚ ਆਉਣ ਵਾਲੇ ਅਪਡੇਟਸ ਅਤੇ ਨਵੇਂ ਫੀਚਰਜ਼ ’ਤੇ ਨਜ਼ਰ ਰੱਖਣ ਵਾਲੇ WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਫਿੰਗਰਪ੍ਰਿੰਟ ਅਥੰਟੀਕੇਸ਼ਨ ਫੀਚਰ ’ਚ ਇਕ ਫੰਕਸ਼ਨ ਐਡ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਨੂੰ ਸਕਰੀਨਸ਼ਾਟਸ ਲੈਣ ਨਾਲ ਬਲਾਕ ਕੀਤਾ ਜਾ ਸਕੇ। ਇਕ ਵਾਰ ਇਸ ਦੇ ਆਉਣ ਤੋਂ ਬਾਅਦ ਫਿੰਗਰਪ੍ਰਿੰਟ ਅਥੰਟੀਕੇਸ਼ਨ ਇਨੇਬਲ ਹੋਣ ’ਤੇ ਯੂਜ਼ਰਜ਼ ਚੈਟ ਦਾ ਸਕਰੀਨਸ਼ਾਟ ਨਹੀਂ ਲੈ ਸਕਣਗੇ।
ਨਾਲ ਹੀ ਜਿਨ੍ਹਾਂ ਯੂਜ਼ਰਜ਼ ਨੇ ਫਿੰਗਰਪ੍ਰਿੰਟ ਅਥੰਟੀਕੇਸ਼ਨ ਇਨੇਬਲ ਨਹੀਂ ਕੀਤਾ ਹੋਵੇਗਾ, ਉਹ ਐਪ ’ਤੇ ਸਕਰੀਨਸ਼ਾਟਸ ਲੈ ਸਕਣਗੇ। ਰਿਪੋਰਟ ਦੀ ਮੰਨੀਏ ਤਾਂ ਇਹ ਅਥੰਟੀਕੇਸ਼ਨ ਫੀਚਰ ਐਂਡਰਾਇਡ ਬੀਟਾ ਅਪਡੇਟ 22199106 ’ਚ ਅਜੇ ਉਪਲੱਬਧ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਅਜੇ ਡਿਵੈਲਪਮੈਂਟ ਸਟੇਜ ’ਚ ਹੈ ਅਤੇ ਜਲਦੀ ਹੀ ਬੀਟਾ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਹਾਲਾਂਕਿ, ਨਵੇਂ ਅਪਡੇਟ ’ਚ ਯੂਜ਼ਰਜ਼ ਲਈ ਨਵਾਂ ਡੂਡਲ ਯੂ.ਆਈ. ਉਪਲੱਬਧ ਨਹੀਂ ਹੈ।
ਯੂਜ਼ਰਜ਼ ਦੀ ਪ੍ਰਤੀਕਿਰਿਆ
ਕਈ ਯੂਜ਼ਰਜ਼ ਦਾ ਕਹਿਣਾ ਹੈ ਕਿ ਇਹ ਫੰਕਸ਼ਨ ਕਿਸੇ ਕੰਮ ਦਾ ਨਹੀਂ ਹੈ ਕਿਉਂਕਿ ਤੁਸੀਂ ਖੁਦ ਤਾਂ ਸਕਰੀਨਸ਼ਾਟ ਨਹੀਂ ਲੈ ਸਕੋਗੇ ਪਰ ਦੂਜੇ ਤੁਹਾਡੀ ਚੈਟ ਦਾ ਸਕਰੀਨਸ਼ਾਟ ਲੈ ਸਕਦੇ ਹਨ। ਇਹ ਫੀਚਰ ਫਿੰਗਰਪ੍ਰਿੰਟ ਅਥੰਟੀਕੇਸ਼ਨ ਆਨ ਹੋਣ ’ਤੇ ਤੁਹਾ ਤੁਹਾਡੀ ਹੀ ਚੈਟ ਦੇ ਸਕਰੀਨਸ਼ਾਟ ਲੈਣ ਤੋਂ ਰੋਕਦਾ ਹੈ। ਬਾਕੀ ਯੂਜ਼ਰਜ਼ ਜਿਨ੍ਹਾਂ ਨੇ ਫਿੰਗਰਪ੍ਰਿੰਟ ਅਥੰਟੀਕੇਸ਼ਨ ਆਨ ਨਹੀਂ ਕੀਤਾ, ਉਹ ਤੁਹਾਡੀ ਚੈਟ ਦਾ ਸਕਰੀਨਸ਼ਾਟ ਲੈ ਸਕਣਗੇ। ਅਜਿਹੇ ’ਚ ਦੂਜੇ ਤੁਹਾਡੀ ਚੈਟ ਦਾ ਸਕਰੀਨਸ਼ਾਟ ਨਾ ਲੈ ਸਕਣ, ਅਜਿਹਾ ਕੋਈ ਆਪਸ਼ਨ ਯੂਜ਼ਰਜ਼ ਨੂੰ ਨਹੀਂ ਮਿਲਿਆ।
Jio TV ਐਪ ਨੂੰ ਮਿਲੀ ਨਵੀਂ ਅਪਡੇਟ, ਹੁਣ ਚੈਟਿੰਗ ਦੌਰਾਨ ਵੀ ਦੇਖ ਸਕੋਗੇ Live Tv
NEXT STORY