ਗੈਜੇਟ ਡੈਸਕ- ਜੇਕਰ ਤੁਸੀਂ ਵੀ ਵਟਸਐਪ ਦਾ ਇਸਤੇਮਾਲ ਕਰਦੇ ਹੋ ਅਤੇ ਮੋਬਾਇਲ ਨੰਬਰ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਵਟਸਐਪ 'ਚ ਇਕ ਵੱਡਾ ਫੀਚਰ ਆਉਣ ਵਾਲਾ ਹੈ ਜਿਸ ਤੋਂ ਬਾਅਦ ਵਟਸਐਪ 'ਤੇ ਤੁਹਾਡੀ ਪਛਾਣ ਮੋਬਾਇਲ ਨੰਬਰ ਤੋਂ ਨਹੀਂ, ਸਗੋਂ ਯੂਜ਼ਰਨੇਮ ਤੋਂ ਹੋਵੇਗੀ।
ਵਟਸਐਪ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਅਤੇ ਜਲਦੀ ਹੀ ਫਾਈਨਲ ਰਿਲੀਜ਼ ਹੋਵੇਗਾ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਰਿਪੋਰਟ ਮੁਤਾਬਕ, ਨਵੇਂ ਫੀਚਰ ਨੂੰ Username and PIN ਨਾਮ ਦਿੱਤਾ ਗਿਆ ਹੈ।
ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਜ਼ ਆਪਣੇ ਫੋਨ ਨੰਬਰ ਨੂੰ ਯੂਜ਼ਰਜ਼ ਨੇਮ ਨਾਲ ਰਿਪਲੇਸ ਕਰ ਸਕਣਗੇ। ਇਸ ਫੀਚਰ ਦੇ ਆਉਣ ਨਾਲ ਵਟਸਐਪ ਯੂਜ਼ਰਜ਼ ਦੇ ਅਕਾਊਂਟ ਦੀ ਸਕਿਓਰਿਟੀ ਅਤੇ ਪ੍ਰਾਈਵੇਸੀ ਵਧੇਗੀ। ਨਵੇਂ ਅਪਡੇਟ ਤੋਂ ਬਾਅਦ ਯੂਜ਼ਰਜ਼ ਕੋਲ ਪ੍ਰਾਈਵੇਸੀ ਲਈ ਤਿੰਨ ਸੈਟਿੰਗਾਂ ਹੋਣਗੀਆਂ ਜਿਨ੍ਹਾਂ 'ਚ Username, Phone number ਅਤੇ Username with PIN ਸ਼ਾਮਲ ਹਨ।
Username ਦਾ ਆਪਸ਼ਨ ਚੁਣਨ ਤੋਂ ਬਾਅਦ ਫੋਨ ਨੂੰ ਨੰਬਰ ਨੂੰ ਲੁਕਾਇਆ ਜਾ ਸਕੇਗਾ ਜੋ ਲੋਕ ਤੁਹਾਡੇ ਨਾਲ ਗੱਲਾਂ ਕਰਨਗੇ ਉਨ੍ਹਾਂ ਨੂੰ ਤੁਹਾਡਾ ਯੂਜ਼ਰਨੇਮ ਦਿਸੇਗਾ। ਹਾਲਾਂਕਿ ਜਿਨ੍ਹਾਂ ਕੋਲ ਤੁਹਾਡਾ ਨੰਬਰ ਪਹਿਲਾਂ ਤੋਂ ਸੇਵ ਹੈ ਉਨ੍ਹਾਂ ਨੂੰ ਤਾਂ ਤੁਹਾਡਾ ਨੰਬਰ ਦਿਸੇਗਾ ਹੀ ਪਰ ਨਵੇਂ ਕਾਨਟੈਕਟ ਨੂੰ ਤੁਹਾਡਾ ਸਿਰਫ ਯੂਜ਼ਰਨੇਮ ਦਿਸੇਗਾ। Username with PIN ਦਾ ਆਪਸ਼ਨ ਚੁਣਨ 'ਤੇ ਸਿਰਫ ਓਹੀ ਲੋਕ ਤੁਹਾਡੇ ਨਾਲ ਕਾਨਟੈਕਟ ਕਰ ਸਕਣਗੇ ਜਿਨ੍ਹਾਂ ਕੋਲ ਤੁਹਾਡਾ 4 ਅੰਕਾਂ ਵਾਲਾ ਪਿੰਨ ਹੋਵੇਗਾ ਯਾਨੀ ਸਿਰਫ ਓਹੀ ਲੋਕ ਤੁਹਾਡੇ ਨਾਲ ਜੁੜ ਸਕਣਗੇ ਜਿਨ੍ਹਾਂ ਦੇ ਨਾਲ ਤੁਸੀਂ ਚਾਰ ਅੰਕਾਂ ਵਾਲੇ ਪਿੰਨ ਨੂੰ ਸ਼ੇਅਰ ਕਰੋਗੇ।
ਕਿਸ 'ਚ ਹੈ ਜ਼ਿਆਦਾ ਦਮ BSA Gold Star ਜਾਂ Royal Enfield Interceptor, ਜਾਣੋ ਫੀਚਰਸ ਤੇ ਕੀਮਤ
NEXT STORY