ਗੈਜੇਟ ਡੈਸਕ- ਵਿਸ਼ਵ ਦੇ ਮਸ਼ਹੂਰ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp 'ਤੇ ਜੇਕਰ ਤੁਹਾਨੂੰ ਕਿਸੇ ਫੋਟੋ, ਲਿੰਕ, ਵੀਡੀਓ ਜਾਂ ਕਿਸੇ ਵੀ ਫਾਈਲ ਲਭਣ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਡੇ ਲਈ ਇਹ ਖਬਰ ਰਾਹਤ ਦੇ ਸਕਦੇ ਹਨ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਆਪਣੇ ਸਰਚ ਫੀਚਰ ਨੂੰ ਹੋਰ ਬਿਹਤਰ ਕਰਨ ਜਾ ਰਹੀ ਹੈ। ਇਸ ਫੀਚਰ ਨੂੰ ਅਪਗ੍ਰੇਡ ਕਰਕੇ ਐਡਵਾਂਸਡ ਸਰਚ ਫੀਚਰ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਸ ਫੀਚਰ ਦੀ ਫਿਲਹਾਲ ਬੀਟਾ ਟੈਸਟਿੰਗ ਕੀਤੀ ਜਾ ਰਹੀ ਹੈ।
ਨਵੀਂ ਜਾਣਕਾਰੀ ਜੋ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਵਟਸਐਪ ਦਾ ਇਹ ਫੀਚਰ ਚੈਟ ਟੈਬ 'ਚ ਹੀ ਵਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਸਰਚ ਬਾਰ 'ਤੇ ਟੈਪ ਕਰਣਗੇ ਤੁਹਾਨੂੰ ਕਈ ਤਰ੍ਹਾਂ ਦੀ ਆਪਸ਼ਨ ਵਿਖਾਈ ਦੇਵਾਂਗੇ, ਜਿਸ 'ਚ ਫੋਟੋਜ਼, ਵੀਡੀਓਜ਼, ਲਿੰਕਸ ਤੇ ਡਾਕਿਊਮੈਂਟਸ ਸ਼ਾਮਲ ਹਨ। ਤੁਸੀਂ ਇਸ ਆਪਸ਼ਨਸ 'ਚੋਂ ਕਿਸੇ ਇਕ ਆਪਸ਼ਨਸ ਦੀ ਚੋਣ ਕਰਕੇ ਸਰਚ ਕਰ ਸਕਦੇ ਹੋ। ਤੁਸੀਂ ਇਸ ਫੀਚਰ ਦਾ ਫ਼ਾਇਦਾ ਕਿਸੇ ਗਰੁਪ ਜਾਂ ਇੰਡੀਵਿਜੂਅਲ ਦੇ ਨਾਲ ਲੈ ਸਕਦੇ ਹੋ। ਮਤਲਬ ਦੀ ਤੁਸੀਂ ਗਰੁੱਪ ਚੈਟ 'ਚੋਂ ਵੀ ਕਿਸੇ ਵੀ ਫੋਟੋ ਜਾਂ ਫਾਈਲ ਨੂੰ ਸਰਚ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਡੀਓ ਵੀ ਸਰਚ ਕਰ ਸਕਦੇ ਹੋ। ਤੁਹਾਨੂੰ ਸਾਰੇ ਚੈਟਸ ਦੇ ਆਡੀਓ ਵਿਖਾਈ ਦੇਣਗੇ ਪਰ ਤੁਸੀਂ ਆਡੀਓ ਫਾਈਲ ਦਾ ਪ੍ਰਿਵਿਊ ਨਹੀਂ ਕਰ ਸਕਦੇ ਹੋ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਫੀਚਰ ਨੂੰ ਫਿਲਹਾਲ ਆਈ. ਓ. ਐੱਸ ਪਲੇਟਫਾਰਮ ਲਈ ਟੈਸਟ ਕੀਤਾ ਹੈ। ਜਲਦ ਹੀ ਇਸ ਫੀਚਰ ਨੂੰ ਆਈ. ਓ. ਐੱਸ ਡਿਵਾਈਸ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਐਂਡ੍ਰਾਇਡ ਡਿਵਾਈਸ 'ਚ ਵੀ ਉਪਲੱਬਧ ਕਰਾਇਆ ਜਾ ਸਕਦਾ ਹੈ।
Twitter ਲਿਆ ਰਿਹੈ ਸਭ ਤੋਂ ਵੱਡਾ ਫੀਚਰ, ਟ੍ਰੋਲਰਜ਼ ਦੀ ਹੋਵੇਗੀ ਛੁੱਟੀ
NEXT STORY