ਗੈਜੇਟ ਡੈਸਕ– ਦੁਨੀਆ ਦਾ ਨੰਬਰ 1 ਮੈਸੇਜਿੰਗ ਐਪ ਵਟਸਐਪ ਜਲਦੀ ਹੀ ਉਨ੍ਹਾਂ ਯੂਜ਼ਰਜ਼ ’ਤੇ ਬੈਨ ਲਗਾ ਸਕਦਾ ਹੈ ਜੋ ਮੈਸੇਜਿੰਗ ਸੇਵਾ ਦਾ ਇਸਤੇਮਾਲ ਕਰਨ ਲਈ ਥਰਡ ਪਾਰਟੀ ਐਪਲੀਕੇਸ਼ਨ ਦਾ ਇਸਤੇਮਾਲ ਕਰ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ, ਅਧਿਕਾਰਤ ਵਟਸਐਪ FAQ ਪੇਜ ਨੂੰ ਅਪਡੇਟ ਕੀਤਾ ਹੈ ਤਾਂ ਜੋ ਯੂਜ਼ਰਜ਼ ਅਸਲੀ ਵਟਸਐਪ ਇੰਸਟਾਲ ਕਰ ਸਕਣ। ਕਈ ਐਪ ਡਿਵੈਲਪਰ ਯਾਨੀ ਐਪ ਕ੍ਰਿਏਟ ਕਰਨ ਵਾਲੇ ਵਟਸਐਪ ਦਾ ਮੋਡੀਫਾਈ ਵਰਜਨ ਬਣਾ ਰਹੇ ਹਨ। ਵਟਸਐਪ ਨੇ ਆਪਣੇ FAQ ਪੇਜ ਨੂੰ ਅਪਡੇਟ ਕੀਤਾ ਹੈ ਤਾਂ ਜੋ ਯੂਜ਼ਰਜ਼ ਅਸਲੀ ਵਟਸਐਪ ਇੰਸਟਾਲ ਕਰਨ।

ਵਟਸਐਪ ਦੇ ਬੁਲਾਰੇ ਦਾ ਕਹਿਣਾ ਹੈ ਕਿ ਵਟਸਐਪ ਆਪਣੇ ਯੂਜ਼ਰਜ਼ ਦੀ ਸੁਰੱਖਿਆ ਬਾਰੇ ਬਹੁਤ ਪਰਵਾਹ ਕਰਦਾ ਹੈ। ਆਪਣੇ ਅਕਾਊਂਟ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਅਸੀਂ ਯੂਜ਼ਰਜ਼ ਨੂੰ ਸਿਰਫ ਅਧਿਕਾਰਤ ਐਪ ਸਟੋਰ ਜਾਂ ਸਾਡੀ ਵੈੱਬਸਾਈਟ ਤੋਂ ਵਟਸਐਪ ਡਾਊਨਲੋਡ ਕਰਨ ਦੀ ਸਲਾਹ ਦਿੰਦੇ ਹਾਂ। ਅਸੀਂ ਦੁਰਵਰਤੋਂ ਨੂੰ ਰੋਕਣ ਅਤੇ ਵਟਸਐਪ ਯੂਜ਼ਰਜ਼ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਵਟਸਐਪ ਦਾ ਕੋਈ ਥਰਡ ਪਾਰਟੀ ਵਰਜਨ ਇਸਤੇਮਾਲ ਕਰਦੇ ਹਨ ਤਾਂ ਕੰਪਨੀ ਉਨ੍ਹਾਂ ਦਾ ਅਕਾਊਂਟ ਬੈਨ ਕਰ ਸਕਦੀ ਹੈ।
WhatsApp Plus ਅਤੇ GBWhatsApp ਨਾਂ ਦੇ ਕੁਝ ਮੋਡੀਫਾਈ ਵਟਸਐਪ ਵਰਜਨ ਲੋਕ ਇੰਸਟਾਲ ਕਰ ਰਹੇ ਹਨ। ਜਿਨ੍ਹਾਂ ਯੂਜ਼ਰਜ਼ ਨੇ GBWhatsApp ਇੰਸਟਾਲ ਕੀਤਾ ਹੈ, ਉਨ੍ਹਾਂ ਨੂੰ ਇਕ ਇਨ ਐਪ ਮੈਸੇਜ ਦਿਸੇਗਾ ਜਿਸ ਵਿਚ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਅਕਾਊਂਟ ਕੁਝ ਸਮੇਂ ਲਈ ਬੈਨ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਉਨ੍ਹਾਂ ਐਪਸ ਨੂੰ ਡਿਲੀਟ ਕਰਕੇ ਜਲਦੀ ਹੀ ਵਟਸਐਪ ਦਾ ਓਰਿਜਨਲ ਵਰਜਨ ਇੰਸਟਾਲ ਕਰ ਲੈਣ। ਯੂਜ਼ਰ ਹਮੇਸ਼ਾ ਇਨ੍ਹਾਂ ਥਰਡ ਪਾਰਟੀ ਐਪਸ ਦਾ ਇਸਤੇਮਾਲ ਥੀਮ, ਚੈਟ ਸਕਰੀਨ ਕਸਟਮਾਈਜ਼ ਅਤੇ ਬਹੁਤ ਸਾਰੀਆਂ ਵਾਧੂ ਸੇਵਾਵਾਂ ਪ੍ਰਾਪਤ ਕਰਨ ਲਈ ਕਰਦੇ ਹਨ।
ਬਜਾਜ ਨੇ ਲਾਂਚ ਕੀਤੀ ਨਵਾਂ Pulsar 180F ਬਾਈਕ, ਜਾਣੋ ਕੀਮਤ ਤੇ ਖੂਬੀਆਂ
NEXT STORY