ਗੈਜੇਟ ਡੈਸਕ– ਲੋਕਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਵਟਸਐਪ ਦਾ ਸਟੀਕਰਜ਼ ਫੀਚਰ ਬਹੁਤ ਪ੍ਰਸਿੱਧ ਹੈ ਅਤੇ ਕਿਸੇ ਮੈਸੇਜ ਦੇ ਜਵਾਬ ’ਚ ਸਟੀਕਰ ਭੇਜਣਾ ਬਹੁਤ ਸਾਰੇ ਯੂਜ਼ਰਜ਼ ਨੂੰ ਪਸੰਦ ਹੈ। ਇਸ ਐਪ ਦਾ ਵੈੱਬ ਵਰਜਨ ਵੀ ਢੇਰਾਂ ਯੂਜ਼ਰਜ਼ ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਜ਼ਿਆਦਾ ਸਟੀਕਰਜ਼ ਇਸਤੇਮਾਲ ਕਰਨ ਦਾ ਆਪਸ਼ਨ ਨਹੀਂ ਮਿਲਦਾ ਹੈ। ਸਾਹਮਣੇ ਆਇਆ ਹੈ ਕਿ ਵਟਸਐਪ ਹੁਣ ਵੈੱਬ ਵਰਜਨ ’ਤੇ ਵੀ ਥਰਡ ਪਾਰਟੀ ਸਟੀਕਰ ਸਪੋਰਟ ਦੇ ਸਕਦਾ ਹੈ। ਫਿਲਹਾਲ ਵਟਸਐਪ ਵੈੱਬ ’ਤੇ ਯੂਜ਼ਰਜ਼ ਸਿਰਫ ਵਟਸਐਪ ਵਲੋਂ ਮਿਲਣ ਵਾਲੇ ਲਿਮਟਿਡ ਸਟੀਕਰਜ਼ ਹੀ ਇਸਤੇਮਾਲ ਕਰ ਸਕਦੇ ਹਨ।
ਵਟਸਐਪ ’ਚ ਹੋਣ ਵਾਲੇ ਬਦਲਾਵਾਂ ਅਤੇ ਅਪਡੇਟਸ ’ਤੇ ਨਜ਼ਰ ਰੱਖਣ ਵਾਲੇ WABetaInfo ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। WABetaInfo ਮੁਤਾਬਕ, ਸਰਵਰ ਸਾਈਡ ਅਪਡੇਟ ਦੀ ਮਦਦ ਨਾਲ ਕੰਪਨੀ ਵਟਸਐਪ ਵੈੱਬ ’ਤੇ ਵੀ ਆਉਣ ਵਾਲੇ ਹਫਤਿਆਂ ’ਚ ਨਵਾਂ ਫੰਕਸ਼ਨ ਲੈ ਕੇ ਆ ਸਕਦੀ ਹੈ। ਇਸ ਤੋਂ ਬਾਅਦ ਵਟਸਐਪ ਵੈੱਬ ਯੂਜ਼ਰਜ਼ ਵੀ ਥਰਡ ਪਾਰਟੀ ਸਟੀਕਰਜ਼ ਇਸਤੇਮਾਲ ਕਰ ਸਕਣਗੇ। ਇੰਨਾ ਹੀ ਨਹੀਂ ਵਟਸਐਪ ਕਈ ਫੀਚਰਜ਼ ਪਲੇਟਫਾਰਮ ਲਈ ਲਿਆਉਣ ਜਾ ਰਿਹਾ ਹੈ ਅਤੇ ਇਨ੍ਹਾਂ ’ਤੇ ਕੰਮ ਕਰ ਰਿਹਾ ਹੈ। ਵਟਸਐਪ ਇਸ ਤੋਂ ਇਲਾਵਾ ਆਈ.ਓ.ਐੱਸ. ਯੂਜ਼ਰਜ਼ ਲਈ Pinned Alerts ਫੀਚਰ ਲਿਆਉਣ ’ਤੇ ਵੀ ਕੰਮ ਕਰ ਰਿਹਾ ਹੈ।
20 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ Xiaomi ਦੀ ਨਵੀਂ ਸਮਾਰਟਵਾਚ
NEXT STORY