ਗੈਜੇਟ ਡੈਸਕ : ਤੁਸੀਂ ਜੇਕਰ ਆਪਣੇ ਵਟਸਐਪ ਪ੍ਰੋਫਾਈਲ 'ਤੇ ਆਪਣਾ ਡਿਜੀਟਲ ਅਵਤਾਰ ਲਗਾਉਣਾ ਅਤੇ ਉਸ ਨੂੰ ਕਸਟਮਾਈਜ਼ ਕਰਨਾ ਪਸੰਦ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਮੈਟਾ (Meta) ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪ੍ਰਸਿੱਧ 'ਅਵਤਾਰ' ਫੀਚਰ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕੀ ਕੁਝ ਬਦਲ ਜਾਵੇਗਾ?
ਰਿਪੋਰਟਾਂ ਅਨੁਸਾਰ ਹੁਣ ਯੂਜ਼ਰਸ ਵਟਸਐਪ 'ਤੇ ਨਵਾਂ ਡਿਜੀਟਲ ਅਵਤਾਰ ਨਹੀਂ ਬਣਾ ਸਕਣਗੇ। ਇੰਨਾ ਹੀ ਨਹੀਂ, ਜਿਨ੍ਹਾਂ ਯੂਜ਼ਰਸ ਨੇ ਪਹਿਲਾਂ ਹੀ ਅਵਤਾਰ ਬਣਾਏ ਹੋਏ ਹਨ, ਉਹ ਹੁਣ ਉਨ੍ਹਾਂ ਦੇ ਚਿਹਰੇ, ਵਾਲਾਂ ਦੀ ਸਟਾਈਲ ਜਾਂ ਕੱਪੜਿਆਂ ਵਿੱਚ ਕੋਈ ਬਦਲਾਅ (Edit) ਵੀ ਨਹੀਂ ਕਰ ਸਕਣਗੇ। ਐਪ ਦੀਆਂ ਸੈਟਿੰਗਾਂ, ਚੈਟ ਇਨਫੋ ਤੇ ਕੀ-ਬੋਰਡ ਵਿੱਚੋਂ ਅਵਤਾਰ ਦੇ ਵਿਕਲਪ ਹੌਲੀ-ਹੌਲੀ ਗਾਇਬ ਹੋ ਰਹੇ ਹਨ। ਕਈ ਯੂਜ਼ਰਸ ਨੂੰ ਪਹਿਲਾਂ ਹੀ ਨੋਟੀਫਿਕੇਸ਼ਨ ਮਿਲਣੇ ਸ਼ੁਰੂ ਹੋ ਗਏ ਹਨ ਕਿ 'ਅਵਤਾਰ ਐਡੀਟਿੰਗ' ਹੁਣ ਉਪਲਬਧ ਨਹੀਂ ਹੈ।
ਹੌਲੀ-ਹੌਲੀ ਹੋ ਰਿਹਾ ਹੈ ਬਦਲਾਅ
ਵਟਸਐਪ ਇਸ ਫੀਚਰ ਨੂੰ ਇਕਦਮ ਸਾਰੇ ਯੂਜ਼ਰਸ ਲਈ ਬੰਦ ਨਹੀਂ ਕਰ ਰਿਹਾ, ਸਗੋਂ ਇਸ ਨੂੰ ਵੱਖ-ਵੱਖ ਪੜਾਵਾਂ (phases) ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੁਝ ਯੂਜ਼ਰਸ ਨੂੰ ਅਜੇ ਵੀ ਇਹ ਫੀਚਰ ਦਿਖਾਈ ਦੇ ਰਿਹਾ ਹੈ, ਜਦਕਿ ਕਈਆਂ ਦੇ ਐਪ ਤੋਂ ਇਹ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਇਹ ਬਦਲਾਅ ਵਿਸ਼ਵ ਪੱਧਰ 'ਤੇ ਸਾਰੇ ਯੂਜ਼ਰਸ ਤੱਕ ਪਹੁੰਚ ਜਾਵੇਗਾ।
ਪੁਰਾਣੇ ਸਟਿੱਕਰਾਂ ਬਾਰੇ ਰਾਹਤ
ਚੰਗੀ ਗੱਲ ਇਹ ਹੈ ਕਿ ਜਿਹੜੇ ਅਵਤਾਰ ਸਟਿੱਕਰ ਤੁਸੀਂ ਪਹਿਲਾਂ ਵਰਤੇ ਹਨ, ਉਹ ਤੁਰੰਤ ਨਹੀਂ ਹਟਣਗੇ। ਉਹ ਤੁਹਾਡੀ ਚੈਟ ਦੇ 'ਫੇਵਰੇਟ' (Favorites) ਜਾਂ 'ਰੀਸੈਂਟ' (Recent) ਸੈਕਸ਼ਨ ਵਿੱਚ ਕੁਝ ਸਮੇਂ ਲਈ ਮੌਜੂਦ ਰਹਿਣਗੇ ਅਤੇ ਤੁਸੀਂ ਉਨ੍ਹਾਂ ਨੂੰ ਦੂਜਿਆਂ ਨੂੰ ਭੇਜ ਸਕੋਗੇ।
ਕੰਪਨੀ ਨੇ ਕਿਉਂ ਲਿਆ ਇਹ ਫੈਸਲਾ?
ਹਾਲਾਂਕਿ ਵਟਸਐਪ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੀਚਰ ਉਮੀਦ ਮੁਤਾਬਕ ਲੋਕਪ੍ਰਿਯ ਨਹੀਂ ਹੋ ਸਕਿਆ। ਜ਼ਿਆਦਾਤਰ ਯੂਜ਼ਰਸ ਅਜੇ ਵੀ ਪ੍ਰੋਫਾਈਲ ਫੋਟੋਆਂ, ਇਮੋਜੀ ਅਤੇ ਆਮ ਸਟਿੱਕਰਾਂ ਨੂੰ ਹੀ ਤਰਜੀਹ ਦਿੰਦੇ ਹਨ। ਇਸ ਕਾਰਨ ਕੰਪਨੀ ਹੁਣ ਘੱਟ ਵਰਤੋਂ ਵਾਲੇ ਫੀਚਰਾਂ ਨੂੰ ਹਟਾ ਕੇ ਐਪ ਨੂੰ ਵਧੇਰੇ ਸਰਲ ਅਤੇ ਉਪਯੋਗੀ ਬਣਾਉਣ 'ਤੇ ਧਿਆਨ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤ 'ਚ ਆਨਲਾਈਨ ਗੇਮਿੰਗ ਦੇ ਨਿਯਮ ਬਦਲੇ, ਗਲਤੀ ਕਰਨ 'ਤੇ ਹੋ ਸਕਦੀ ਹੈ ਜੇਲ੍ਹ
NEXT STORY