ਨੈਸ਼ਨਲ ਡੈਸਕ- ਸਰਦੀਆਂ ਦੇ ਮੌਸਮ 'ਚ ਗੀਜ਼ਰ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ ਪਰ ਇਕ ਗਲਤੀ ਕਾਰਨ ਤੁਹਾਨੂੰ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਗੀਜ਼ਰ ਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਕਾਫ਼ੀ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਗੀਜ਼ਰ 'ਚ ਧਮਾਕਾ ਵੀ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸੁਰੱਖਿਅਤ ਰਹਿਣ ਦੇ ਕੁਝ ਟਿਪਸ ਦੱਸਦੇ ਹਾਂ:-
ਗੀਜ਼ਰ ਲਗਾਤਾਰ ਚਾਲੂ ਰੱਖਣਾ
ਗੀਜ਼ਰ ਨੂੰ ਇਸਤੇਮਾਲ ਕਰਨ ਤੋਂ ਬਾਅਦ ਉਸ ਨੂੰ ਬੰਦ ਕਰਨਾ ਵੀ ਜ਼ਰੂਰੀ ਹੁੰਦਾ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਆਟੋ-ਕਟ ਸਪੋਰਟ ਹੋਣ ਕਾਰਨ ਅਸੀਂ ਉਸ ਨੂੰ ਬੰਦ ਨਹੀਂ ਕਰਦੇ ਹਾਂ। ਇਸ ਕਾਰਨ ਤੁਹਾਨੂੰ ਨੁਕਸਾਨ ਤਾਂ ਹੋ ਹੀ ਸਕਦੀ ਹੈ। ਨਾਲ ਹੀ ਇਸ ਨਾਲ ਗੀਜ਼ਰ 'ਚ ਧਮਾਕਾ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਗੀਜ਼ਰ ਨੂੰ ਤੁਰੰਤ ਬੰਦ ਕਰ ਦਿਓ। ਖ਼ਾਸ ਕਰ ਕੇ ਗਰਮੀਆਂ ਦੇ ਮੌਸਮ 'ਚ ਵੀ ਜੇਕਰ ਤੁਸੀਂ ਗੀਜ਼ਰ ਦਾ ਇਸਤੇਮਾਲ ਕਰਦੇ ਹੋਏ ਤਾਂ ਇਸ ਦਾ ਜ਼ਰੂਰ ਧਿਆਨ ਰੱਖੋ।
ਵਾਇਰਿੰਗ ਚੈੱਕ
ਗੀਜ਼ਰ ਦੇ ਸਮੇਂ-ਸਮੇਂ 'ਤੇ ਵਾਇਰਿੰਗ ਵੀ ਚੈੱਕ ਕਰਦੇ ਰਹਿਣਾ ਚਾਹੀਦਾ। ਸਪਾਰਕਿੰਗ ਕਾਰਨ ਵੀ ਗੀਜ਼ਰ ਖ਼ਰਾਬ ਹੋ ਸਕਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਗੀਜ਼ਰ ਚਲਾਓ ਜਾਂ ਇਕ ਸੀਜਨ ਤੋਂ ਬਾਅਦ ਉਸ ਦੀ ਵਾਇਰਿੰਗ ਦੀ ਜ਼ਰੂਰ ਜਾਂਚ ਕਰੋ, ਕਿਉਂਕਿ ਗੀਜ਼ਰ ਕਾਰਨ ਬਿਜਲੀ ਦੀਆਂ ਤਾਰਾਂ 'ਤੇ ਕਾਫ਼ੀ ਲੋਡ ਆ ਜਾਂਦਾ ਹੈ ਅਤੇ ਇਸ ਦੀ ਅਣਦੇਖੀ ਕਰਨ ਦਾ ਮਤਲਬ ਹੈ ਕਿ ਪ੍ਰੋਡਕਟ ਖ਼ਰਾਬ ਵੀ ਹੋ ਸਕਦਾ ਹੈ।
ਖ਼ਰਾਬ ਪ੍ਰੋਡਕਟ
ਗੀਜ਼ਰ ਰਿਪੇਅਰ ਕਰਵਾਉਣ ਤੋਂ ਵੀ ਬਚਣਾ ਚਾਹੀਦਾ। ਐਲੀਮੈਂਟ ਨੂੰ ਰਿਪੇਅਰ ਕਰਵਾਉਣ 'ਤੇ ਵੀ ਰਿਸਕੀ ਹੋ ਸਕਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੀਜ਼ਰ ਖ਼ਰਾਬ ਹੋਣ ਦੀ ਸਥਇਤੀ 'ਚ ਨਵਾਂ ਹੀ ਇੰਸਟਾਲ ਕਰਵਾਉਣਾ ਚਾਹੀਦਾ। ਜੇਕਰ ਤੁਹਾਡਾ ਗੀਜ਼ਰ ਜ਼ਿਆਦਾ ਇਸਤੇਮਾਲ ਹੁੰਦਾ ਹੈ ਤਾਂ ਤੁਹਾਨੂੰ ਬਿਲਕੁੱਲ ਵੀ ਰਿਸਕ ਨਹੀਂ ਲੈਣਾ ਚਾਹੀਦਾ।
ਤਾਪਮਾਨ ਰੱਖੋ ਘੱਟ
ਗੀਜ਼ਰ ਨੂੰ ਧਮਾਕੇ ਤੋਂ ਬਚਾਉਣ ਲਈ ਇਸ ਦੇ ਤਾਪਮਾਨ ਨੂੰ ਘੱਟ ਰੱਖੋ। ਸੰਭਵ ਹੋਵੇ ਤਾਂ ਆਪਣਏ ਗੀਜ਼ਰ ਦਾ ਤਾਪਮਾਨ 55 ਤੋਂ 60 ਡਿਗਰੀ ਸੈਂਟੀਗ੍ਰੇਡ ਵਿਚ ਹੀ ਰੱਖਿਆ ਕਰੋ। ਜੇਕਰ ਗੀਜ਼ਰ ਦਾ ਤਾਪਮਾਨ ਜ਼ਿਆਦਾ ਨਹੀਂ ਹੋਵੇਗਾ ਤਾਂ ਇਸ 'ਚ ਧਮਾਕੇ ਦਾ ਖ਼ਦਸ਼ਾ ਵੀ ਘੱਟ ਹੋ ਜਾਵੇਗਾ ਅਤੇ ਤੁਸੀਂ ਗੀਜ਼ਰ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਤਰੀਕੇ ਨਾਲ ਇਸਤੇਮਾਲ ਕਰ ਸਕੋਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆ ਗਈ ਹਿਊਮਨ ਵਾਸ਼ਿੰਗ ਮਸ਼ੀਨ, 15 ਮਿੰਟਾਂ 'ਚ ਸਰੀਰ ਦੀ ਗੰਦਗੀ ਕਰੇਗੀ ਸਾਫ
NEXT STORY