ਜਲੰਧਰ- ਫੇਸਬੁੱਕ ਨੇ ਹਾਲ ਹੀ 'ਚ ਆਪਣੇ ਮੈਸੇਂਜਰ ਲਈ ਕਈ ਨਵੇਂ ਟੂਲਜ਼ ਅਤੇ ਫੀਚਰਸ ਐਡ ਕੀਤੇ ਹਨ। ਇਨ੍ਹਾਂ ਹੀ ਨਹੀਂ ਬਿਜ਼ਨੈੱਸ ਵਾਲਿਆਂ ਲਈ ਵੀ ਚੈਟ ਪਲੈਟਫਾਰਮ 'ਤੇ ਵਪਾਰ ਕਰਨ ਨੂੰ ਸੰਭਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਸੋਸ਼ਲ ਮੀਡੀਆ ਸਾਈਟ ਮਦਰਜ਼ ਡੇਅ (Mother's Day) ਨੂੰ ਮਨਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਇਹ ਕੁਝ ਨਵੇਂ ਸਟਿਕਰਜ਼ ਅਤੇ ਫਲਾਵਰਜ਼ ਪੇਸ਼ ਕਰ ਰਹੀ ਹੈ। ਇਹ ਫਲਾਵਰ ਆਈਕਨ 7 ਮਈ ਤੋਂ ਲੈ ਕੇ 9 ਮਈ ਤੱਕ ਹੀ ਐਕਸੈਸ ਕੀਤੇ ਜਾ ਸਕਣਗੇ। ਫੇਸਬੁੱਕ ਨੇ ਇਕ ਪੋਸਟ 'ਚ ਲਿਖਿਆ ਹੈ ਕਿ ਇਹ ਉਨ੍ਹਾਂ ਦੇਸ਼ਾਂ ਲਈ ਜਿੱਥੇ ਮਦਰਜ਼ ਡੇਅ ਨੂੰ ਆਉਣ ਵਾਲੇ ਹਫਤੇ ਦੌਰਾਨ ਮਨਾਇਆ ਜਾਵੇਗਾ, ਖਾਸ ਨਵੇਂ ਫੀਚਰਸ ਪੇਸ਼ ਕੀਤੇ ਹਨ ਜਿਸ ਨਾਲ ਤੁਸੀਂ ਆਪਣੀ ਮਦਰ ਨੂੰ ਫੁੱਲ ਸੈਂਡ ਕਰਨ ਦੇ ਨਾਲ-ਨਾਲ ਆਪਣੇ ਦੋਸਤਾਂ ਦੇ ਮਦਰਜ਼ ਨੂੰ ਵੀ ਫੁੱਲ ਸੈਂਡ ਕਰ ਕੇ ਸ਼ੁਭਕਾਮਨਾਵਾਂ ਦੇ ਸਕੋਗੇ।
ਯੂਜ਼ਰਜ਼ ਨੂੰ ਮੈਸੇਂਜਰ 'ਚ ਪਰਪਲ ਰੰਗ ਦਾ ਇਕ ਨਵਾਂ ਆਈਕਨ ਦਿਖਾਈ ਦਵੇਗਾ ਅਤੇ ਉਸ 'ਤੇ ਟੈਪ ਕਰਨ ਨਾਲ ਫੁੱਲ ਦਿਖਾਈ ਦੇਣਗੇ ਜੋ ਤੁਹਾਡੇ ਟੈਕਸਟ, ਫੋਟੋ ਅਤੇ ਜ਼ਿੱਫ ਮੈਸੇਜ ਨੂੰ ਰੰਗਦਾਰ ਫੁੱਲਾਂ ਨਾਲ ਸਜਾਉਣਗੇ। ਜੇਕਰ ਤੁਸੀਂ ਪਹਿਲਾਂ ਤੋਂ ਹੀ ਕਿਸੇ ਨਾਲ ਚੈਟ ਕਰ ਰਹੇ ਹੋ ਤਾਂ ਤੁਹਾਨੂੰ ਕੰਪੋਜ਼ਰ ਦੇ ਸੱਜੇ ਕਾਰਨਰ 'ਚ ਇਕ ਪਰਪਲ ਆਈਕਨ ਦਿਖਾਈ ਦਵੇਗਾ। ਉਸ ਆਈਕਨ 'ਤੇ ਟੈਪ ਕਰਨ ਨਾਲ ਤੁਹਾਨੂੰ ਇੰਸਟਰਕਸ਼ਨਜ਼ ਦਿਖਾਈ ਦੇਣਗੀਆਂ ਜਿਸ 'ਚ ਤੁਸੀਂ ਆਪਣੀ ਮਰਜ਼ੀ ਨਾਲ ਕੰਟੈਂਟ ਦੀ ਚੌਣ ਕਰ ਸਕਦੇ ਹੋ ਅਤੇ ਸੈਂਡ ਕਰ ਸਕਦੇ ਹੋ। ਇਸ ਦੇ ਨਾਲ ਹੀ ਮਦਰਜ਼ ਡੇਅ ਦੇ ਮੌਕੇ 'ਤੇ ਖਾਸ ਸਟਿਕਰਜ਼ ਵੀ ਦਿੱਤੇ ਜਾ ਰਹੇ ਹਨ।
10 ਮਈ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ 4G ਸਮਾਰਟਫੋਨ
NEXT STORY