ਗੈਜੇਟ ਡੈਸਕ– ਚੈਟਿੰਗ ਹੁਣ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ ਜਿਸ ਦੇ ਨਾਲ ਹੀ ਅਸੀਂ ਆਪਣਾ ਸੁਭਾਅ ਜ਼ਾਹਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਇਮੋਜੀ ਦਾ ਸਹਾਰਾ ਲੈਂਦੇ ਹਾਂ। ਅੱਜ-ਕੱਲ ਜ਼ਿਆਦਾਤਰ ਲੋਕ ਟੈਕਸਟ ਮੈਸੇਜ ਟਾਈਪ ਕਰਨ ਦੀ ਥਾਂ ਗੱਲਬਾਤ ਕਰਨ ਲਈ ਇਮੋਜੀ ਅਤੇ ਸਟਿਕਰ ਦੀ ਵਰਤੋਂ ਕਰਦੇ ਹਨ। ਅੱਜ ਯਾਨੀ 17 ਜੁਲਾਈ ਨੂੰ World Emoji Day 2021 ਮੌਕੇ ਟਵਿਟਰ ਨੇ ਇਸ ਸਾਲ ਭਾਰਤ ’ਚ ਇਸਤੇਮਾਲ ਕੀਤੇ ਜਾਣ ਵਾਲੇ ਟਾਪ 10 ਇਮੋਜੀ ਦਾ ਖੁਲਾਸਾ ਕੀਤਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਹਾਰਟ ਇਮੋਜੀ 2021 ’ਚ ਦੇਸ਼ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਇਮੋਜੀ ਦੀ ਸੂਚੀ ’ਚ ਨਹੀਂ ਹੈ।
ਭਾਰਤ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ 10 ਇਮੋਜੀ
ਲੋਕਪ੍ਰਸਿੱਧ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਮੁਤਾਬਕ, 😂 (ਟਿਅਰ ਆਫ ਜੌਏ ਇਮੋਜੀ) ਭਾਰਤ ’ਚ ਸਾਲ 2021 ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਇਮੋਜੀ ਹੈ। ਇਸ ਤੋਂ ਬਾਅਦ 🙏 (Praying ਇਮੋਜੀ), 😭(Crying ਇਮੋਜੀ), 👍 (Thumbs Up ਇਮੋਜੀ), (ROFL ਇਮੋਜੀ), 😍 (Heart Eyes ਇਮੋਜੀ), (Pleading Face ਇਮੋਜੀ), 😊(Smile ਇਮੋਜੀ), 🔥 ( Fire ਇਮੋਜੀ) ਅਤੇ 😁 (Grinning face with smiling eyes ਇਮੋਜੀ) ਹੈ। ਇਹ ਭਾਰਤ ’ਚ ਟਵਿਟਰ ’ਤੇ 1 ਜਨਵਰੀ ਤੋਂ 30 ਜੂਨ, 2021 ਵਿਚਕਾਰ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਇਮੋਜੀ ਹਨ।
ਲਾਵਾ ਦੇ ਇਨ੍ਹਾਂ ਸਮਾਰਟਫੋਨਾਂ ਨੂੰ ਮਿਲ ਰਹੀ ਐਂਡਰਾਇਡ 11 ਦੀ ਅਪਡੇਟ
NEXT STORY