ਗੈਜੇਟ ਡੈਸਕ– ਸ਼ਾਓਮੀ ਭਾਰਤ ’ਚ ਆਪਣਾ ਨਵਾਂ ਟੀਵੀ ਲਾਂਚ ਕਰਨ ਵਾਲੀ ਹੈ। ਦੱਸ ਦੇਈਏ ਕਿ ਸ਼ਾਓਮੀ ਨੇ ਹਾਲ ਹੀ ’ਚ ਚੀਨ ’ਚ ਆਪਣੇ ਐੱਲ.ਈ.ਡੀ. ਟੀਵੀ ਦੇ 75 ਇੰਚ ਅਤੇ 65 ਇੰਚ ਦੇ ਮਾਡਲ ਨੂੰ ਲਾਂਚ ਕੀਤਾ ਹੈ। ਚੀਨ ਦੇ ਬਾਜ਼ਾਰਾਂ ’ਚ ਸ਼ਾਓਮੀ ਦੁਆਰਾ ਟੀਵੀ ਦੇ ਨਵੇਂ ਵੇਰੀਐਂਟ ਲਾਂਚ ਕਰਨ ਤੋਂ ਬਾਅਦ ਹੀ ਕਿਹਾ ਜਾ ਰਿਹਾ ਸੀ ਕਿ ਭਾਰਤ ’ਚ ਵੀ ਸ਼ਾਓਮੀ ਜਲਦੀ ਹੀ ਵੱਡੀ ਸਕਰੀਨ ਵਾਲੇ ਐੱਲ.ਈ.ਡੀ. ਟੀਵੀ ਲਾਂਚ ਕਰੇਗੀ। ਇਸ ਖਬਰ ’ਤੇ ਮੁਹਰ ਉਸ ਸਮੇਂ ਲੱਗ ਗਈ ਜਦੋਂ ਸ਼ਾਓਮੀ ਇੰਡੀਆ ਦੇ ਐੱਮ.ਡੀ. ਮਨੁ ਕੁਮਾਰ ਜੈਨ ਨੇ ਆਪਣੇ ਟਵਿਟਰ ਅਕਾਊਂਟ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਆਪਣੇ ਟਵੀਟ ’ਚ ਮਨੁ ਨੇ ਅਪਕਮਿੰਗ ਟੀਵੀ ਦਾ ਇਕ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੇਰਾ ਮੰਨਣਾ ਹੈ ਕਿ ਵੱਡਾ ਅਨੁਭਵ ਹਮੇਸ਼ਾ ਬਿਹਤਰ ਹੁੰਦਾ ਹੈ।
ਸ਼ੇਅਰ ਕੀਤੀ ਗਈ ਤਸਵੀਰ ’ਚ ਟੀਵੀ ਦੀ ਸਕਰੀਨ ਦਾ ਹੇਠਲਾ ਹਿੱਸਾ ਦਿਖਾਈ ਦੇ ਰਿਹਾ ਹੈ ਜਿਥੇ ਬੇਜ਼ਲ ’ਤੇ Mi ਬ੍ਰਾਂਡਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤਸਵੀਰ ਦੇ ਉਪਰ ਸੱਜੇ ਪਾਸੇ ਸ਼ਾਓਮੀ ਦਾ ਲੋਗੋ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੀਵੀ ਸਕਰੀਨ ਦੇ ਸਾਹਮਣੇ ਰਿਮੋਟ ਕੰਟਰੋਲ ਰੱਖਿਆ ਹੋਇਆ ਹੈ ਅਤੇ ਤਸਵੀਰ ’ਚ ਇਕਦਮ ਹੇਠਲੇ ਪਾਸੇ ਲਿਖਿਆ ਹੈ, ‘ਦਿ ਬਿਗ ਪਿਕਚਰ’। ਸ਼ਾਓਮੀ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਨਾਲ ਯੂਜ਼ਰਜ਼ ਦੀ ਦਿਲਚਸਪੀ ਕਾਫੀ ਵੱਧ ਗਈ ਹੈ।
ਸ਼ਾਓਮੀ ਰੈਡਮੀ ਨੋਟ 5 ਪ੍ਰੋ ਨੂੰ ਮਿਲੀ ਨਵੀਂ MIUI 10.2.1 ਅਪਡੇਟ
NEXT STORY