ਜਲੰਧਰ- ਸ਼ਿਓਮੀ ਨੇ ਵੀਰਵਾਰ ਨੂੰ ਸ਼ਿਓਮੀ ਮੀ ਮੈਕਸ 2 ਹੈਂਡਸੈੱਟ ਨੂੰ ਲਾਂਚ ਕੀਤਾ ਸੀ। ਕਰੀਬ ਇਕ ਮਹੀਨੇ ਪਹਿਲਾਂ ਸ਼ਿਓਮੀ ਮੀ6 ਨੂੰ ਲਾਂਚ ਕੀਤਾ ਗਿਆ ਸੀ। ਸ਼ਿਓਮੀ ਮੀ ਮੈਕਸ 2 ਅਤੇ ਸ਼ਿਓਮੀ ਮੀ 6 ਦੇ ਪੁਰਾਣੇ ਵੇਰੀਅੰਟ ਸ਼ਿਓਮੀ ਮੀ ਮੈਕਸ ਅਤੇ ਸ਼ਿਓਮੀ ਮੀ 5 ਭਾਰਤ 'ਚ ਵਿਕਦੇ ਹਨ ਅਤੇ ਦੋ ਨਵੇਂ ਫੋਨਜ਼ ਨੂੰ ਵੀ ਭਾਰਤ 'ਚ ਲਾਂਚ ਕਰਨ ਦੀ ਸੰਭਾਵਨਾ ਹੈ। ਸ਼ਿਓਮੀ ਇੰਡੀਆ ਦੇ ਵਾਇਸ ਪ੍ਰੈਜ਼ੀਡੈਂਟ ਮਨੂ ਕੁਮਾਰ ਜੈਨ ਨੇ ਕਿਸੇ ਇਕ ਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੇ ਬਾਰੇ 'ਚ ਦੱਸਿਆ ਹੈ। ਭਾਰਤ 'ਚ ਸ਼ਿਓਮੀ ਦੇ ਅਗਲੇ ਸਮਾਰਟਫੋਨ ਦੀ ਵਿਕਰੀ 23 ਜੁਲਾਈ ਨੂੰ ਸ਼ੁਰੂ ਹੋਵੇਗੀ। ਸ਼ਿਓਮੀ ਮੀ ਮੈਕਸ ਦੇ ਅਪਗ੍ਰੇਡਡ ਵੇਰੀਅੰਟ ਨੂੰ ਭਾਰਤ 'ਚ ਲਾਂਚ ਕਾਤੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ।
ਪਹਿਲੀ ਫਲੈਸ਼ ਸੇਲ 'ਚ ਅਨੋਖੇ ਰਿਕਾਰਡ ਬਣਾਉਣ ਦਾ ਕ੍ਰੈਡਿਟ ਸ਼ਿਓਮੀ ਨੂੰ ਜਾਂਦਾ ਹੈ। ਸ਼ਿਓਮੀ ਰੈੱਡਮੀ ਨੋਟ 4 ਦੀ ਪਹਿਲੀ ਸੇਲ 23 ਜਨਵਰੀ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਸ਼ਿਓਮੀ ਰੈੱਡਮੀ 4ਏ ਦੀ 23 ਮਾਰਚ। ਇਸ ਤੋਂ ਬਾਅਦ ਐਮਾਜ਼ਾਨ ਇੰਡੀਆ ਅਤੇ ਕੰਪਨੀ ਦੀ ਆਪਣੀ ਅਧਿਕਾਰਿਕ ਵੈੱਬਸਾਈਟ ਮੀ ਡਾਟ ਕਾਮ 'ਤੇ 23 ਮਈ ਨੂੰ ਦੁਪਹਿਰ 12 ਵਜੇ ਆਯੋਜਿਤ ਸੇਲ 'ਚ ਸਿਰਫ 8 ਮਿੰਟ 'ਚ ਢਾਈ ਲੱਖ ਸ਼ਿਓਮੀ ਰੈੱਡਮੀ 4 ਵਿਕ ਗਏ। ਸ਼ਿਓਮੀ ਮੀ ਮੈਕਸ 2 ਇਕ ਮਿਡ ਰੇਂਜ ਸਮਾਰਟਫੋਨ ਹੈ ਅਤੇ ਸ਼ਿਓਮੀ ਮੀ 6 ਕੰਪਨੀ ਦਾ ਫਲੈਗਸ਼ਿਪ ਹੈਂਡਸੈੱਟ ਹੈ। ਸ਼ਿਓਮੀ ਮੀ ਮੈਕਸ ਦੇ ਦੋ ਸਟੋਰੇਜ ਵੇਰੀਅੰਟ ਉਪਲੱਬਧ ਕਰਾਏ ਗਏ ਹਨ। 64 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 1,699 ਚੀਨੀ ਯੂਆਨ (ਕਰੀਬ 16,000 ਰੁਪਏ) ਹੈ ਅਤੇ 128 ਜੀ. ਬੀ. ਸਟੋਰੇਜ ਵਾਲਾ ਵੇਰੀਅੰਟ 1,999 ਚੀਨੀ ਯੂਆਨ (ਕਰੀਬ 19,000 ਰੁਪਏ) 'ਚ ਮਿਲੇਗਾ।
ਸ਼ਿਓਮੀ ਮੀ 6 ਦੀ ਸਭ ਤੋਂ ਅਹਿਮ ਖਾਸੀਅਤ 'ਚ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ, 6 ਜੀ. ਬੀ. ਰੈਮ ਅਤੇ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਚੀਨੀ ਮਾਰਕੀਟ 'ਚ ਸ਼ਿਓਮੀ ਮੀ 6 ਦੇ 6 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਵੇਰੀਅੰਟ ਦੀ ਕੀਮਤ 2.499 ਚੀਨੀ ਯੂਆਨ (ਕਰੀਬ 23,500 ਰੁਪਏ) ਹੈ। 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਵਾਲਾ ਵੇਰੀਅੰਟ 2.899 ਚੀਨੀ ਯੂਆਨ (ਕਰੀਬ 27,000 ਰੁਪਏ) 'ਚ ਮਿਲੇਗਾ। ਇਨ੍ਹਾਂ ਦੇ ਵੇਰੀਅੰਟ ਤੋਂ ਇਲਾਵਾ ਸ਼ਿਓਮੀ ਨੇ ਇਕ ਤੀਜਾ ਵਰਜਨ ਵੀ ਪੇਸ਼ ਕੀਤਾ, ਜਿਸ ਨੂੰ ਮੀ 6 ਸੇਰਾਮਿਕ ਦੇ ਨਾਂ ਤੋਂ ਜਾਣਿਆ ਜਾਵੇਗਾ। ਸ਼ਿਓਮੀ ਮੀ 6 ਮੇਰਾਮਿਕ 'ਚ ਕਵਰਡ ਸੇਰਾਮਿਕ ਬਾਡੀ ਹੈ। ਇਸ ਦੀ ਕੀਮਤ 2,999 ਚੀਨੀ ਯੂਅਨ (ਕਰੀਬ 28,000 ਰੁਪਏ) ਹੈ। ਇਹ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਨਾਲ ਆਉਂਦਾ ਹੈ।
Idea ਨੇ ਦੇਸ਼ ਭਰ 'ਚ ਸ਼ੁਰੂ ਕੀਤੀ 4G ਸਰਵਿਸ, ਗਾਹਕਾਂ ਨੂੰ ਮੁਫਤ ਮਿਲੇਗਾ 10GB 4G ਡਾਟਾ
NEXT STORY