ਨਵੀਂ ਦਿੱਲੀ, (ਏਜੰਸੀ)-ਭਾਰਤ ਨੇ ਫਿਨਲੈਂਡ ’ਚ ਆਯੋਜਿਤ ਆਈ. ਟੀ. ਟੀ. ਐੱਫ. ਵਿਸ਼ਵ ਪੈਰਾ ਫਿਊਚਰ ਲਾਹਟੀ ਟੂਰਨਾਮੈਂਟ ਤੋਂ 6 ਸੋਨ, 4 ਚਾਂਦੀ ਤੇ 6 ਕਾਂਸੀ ਸਮੇਤ ਕੁੱਲ 16 ਤਮਗੇ ਜਿੱਤ ਕੇ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਭਾਰਤੀ ਖਿਡਾਰੀਆਂ ਨੇ ਸਿੰਗਲਜ਼ ਮੁਕਾਬਲਿਆਂ ’ਚ 10 ਤਮਗੇ ਜਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਡਬਲਜ਼ ’ਚ 2 ਸੋਨ, 1 ਚਾਂਦੀ ਤੇ 3 ਕਾਂਸੀ ਸਮੇਤ 6 ਤਮਗੇ ਆਪਣੇ ਨਾਂ ਕੀਤੇ। ਰਮੇਸ਼ਭਾਈ ਚੌਧਰੀ ਤੇ ਸੁਮਿਤ ਸਹਿਗਲ ਨੇ ਪੁਰਸ਼ ਡਬਲਜ਼ ਦੇ ਫਾਈਨਲ ’ਚ ਦੱਖਣੀ ਅਫਰੀਕਾ ਦੇ ਇਬਰਾਹਿਮ ਅਬਦੁੱਲਾ ਤੇ ਰਕਨ ਅਬਦੁਲ ਰਹਮਾਨ ’ਤੇ 3-0 ਦੀ ਜਿੱਤ ਦੇ ਨਾਲ ਸੋਨ ਤਮਗਾ ਜਿੱਤਿਆ।
ਸੁਮਿਤ ਨੇ ਦੀਪਿਕਾ ਰਾਣੀ ਰਾਮਨਾਥਨ ਦੇ ਨਾਲ ਜੋੜੀ ਬਣਾ ਕੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਕੇ ਦੋਹਰੀ ਸਫਲਤਾ ਹਾਸਲ ਕੀਤੀ। ਫਾਈਨਲ ’ਚ ਇਸ ਜੋੜੀ ਨੇ ਫਿਨਲੈਂਡ ਦੇ ਟੀਮੋ ਕਾਲਾਵੇਈ ਤੇ ਐਨੋ ਤਾਪੋਲਾ ਨੂੰ 3-0 ਨਾਲ ਹਰਾਇਆ। ਸੋਨਲ ਪਟੇਲ ਤੇ ਰਮੇਸ਼ਭਾਈ ਨੇ ਮਿਕਸਡ ਡਬਲਜ਼ ’ਚ ਚਾਂਦੀ ਤਮਗਾ ਜਿੱਤਿਆ, ਜਦਕਿ 3 ਭਾਰਤੀ ਜੋੜੀਆਂ ਨੇ ਕਾਂਸੀ ਤਮਗੇ ਹਾਸਲ ਕੀਤੇ। ਸ਼ੁਭਮ ਵਧਵਾ ਤੇ ਜੇਡੀ ਮਦਨ ਨੇ ਪੁਰਸ਼ ਡਬਲਜ਼ ’ਚ, ਪ੍ਰਾਚੀ ਪਾਂਡੇ ਤੇ ਸਵਿਤਾ ਅਜਨਕੱਟੀ ਨੇ ਮਹਿਲਾ ਡਬਲਜ਼ ’ਚ ਤੇ ਸ਼ਿਵਮ ਪਾਲ ਤੇ ਨੂਰਅਲੀ ਜਮਾਨੀ ਨੇ ਮਿਕਸਡ ਡਬਲਜ਼ ’ਚ ਕਾਂਸੀ ਤਮਗੇ ਜਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ ਸਟਾਫ਼ ਦੀ ਵੀ ਹੋਈ ਛੁੱਟੀ
NEXT STORY