ਗੈਜੇਟ ਡੈਸਕ– ਸ਼ਾਓਮੀ ਦੇ ਮੀ ਏ1 ਸਮਾਰਟਫੋਨ ’ਚ ਨਵੀਂ ਐਂਡਰਾਇਡ ਪਾਈ ਦੀ ਅਪਡੇਟ ਦਿੱਤੀ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਇਹ ਸ਼ਾਓਮੀ ਵਲੋਂ ਪਹਿਲਾਂ ਸਮਾਰਟਫੋਨ ਸੀ ਜਿਸ ਵਿਚ ਐਂਡਰਾਇਡ ਵਨ ਦਿੱਤਾ ਗਿਆ ਹੈ। ਜ਼ਾਹਰ ਹੈ ਕਿ ਐਂਡਰਾਇਡ ਵਨ ਪਲੇਟਫਾਰਮ ਹੈ ਤਾਂ ਅਪਡੇਟ ਮਿਲਣਗੇ ਹੀ ਕਿਉਂਕਿ ਗੂਗਲ ਦਾ ਓਸ.ਐੱਸ. ਹੈ।
ਇਸ ਮਹੀਨੇ ਸ਼ੁਰੂਆਤ ’ਚ ਕੁਝ ਯੂਜ਼ਰਜ਼ ਨੇ ਸ਼ਾਓਮੀ ਮੀ ਏ1 ’ਚ ਐਂਡਰਾਇਡ 9 ਪਾਈ ਅਪਡੇਟ ਮਿਲਣ ਦੀ ਗੱਲ ਕਹੀ। ਬਾਅਦ ’ਚ ਇਹ ਅਪਡੇਟ ਦੂਜੇ ਸਮਾਰਟਫੋਨਜ਼ ਲਈ ਆਏ ਪਰ ਪਬਲਿਕ ਰੋਲ ਆਊਟ ਨਹੀਂ ਕੀਤਾ ਗਿਆ। ਕੰਪਨੀ ਨੇ 20 ਦਸੰਬਰ ਨੂੰ ਐਲਾਨ ਕੀਤਾ ਕਿ ਐਂਡਰਾਇਡ 9 ਯੂਜ਼ਰਜ਼ ਲਈ ਜਾਰੀ ਕੀਤੀ ਜਾ ਰਹੀ ਹੈ। ਇਸ ਨਵੇਂ ਫਰਮਵੇਅਰ ਦਾ ਨਾਂ PKQ1.180917.001 (V10.0.2.0.PDHMIFK) ਹੈ। ਕੁਲ ਮਿਲਾ ਕੇ ਇਹ ਹੈ ਕਿ ਸ਼ਾਓਮੀ ਦੇ ਮੀ ਏ 1 ਯੂਜ਼ਰਜ਼ ਨੂੰ ਫਾਈਨਲ ਬਿਲਡ ਐਂਡਰਾਇਡ ਪਾਈ ਦੀ ਅਪਡੇਟ ਮਿਲੇਗੀ। ਦੱਸ ਦੇਈਏ ਕਿ ਇਹ ਸਮਾਰਟਫੋਨ ਐਂਡਰਾਇਡ ਨੂਗਟ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀ ਸਫਲਤਾ ਤੋਂ ਬਾਅਦ ਕੰਪਨੀ ਨੇ ਇਸ ਸਾਲ ਹੀ ਮੀ ਏ 2 ਵੀ ਲਾਂਚ ਕਰ ਦਿੱਤਾ ਹੈ।
ਰਾਇਲ ਐਨਫੀਲਡ ਕਲਾਸਿਕ 350 Redditch 'ਚ ਜੁੜਿਆ ਖਾਸ ਸੇਫਟੀ ਫੀਚਰ
NEXT STORY