ਜਲੰਧਰ- ਚੀਨੀ ਮੋਬਾਇਲ ਨਿਰਮਾਤਾ ਸ਼ਿਓਮੀ ਨੇ ਬਹੁਤ ਸਮਾਂ ਪਹਿਲਾਂ ਨਾਨ-ਮੋਬਾਇਲ ਪ੍ਰੋਡਕਟ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਇਲੈਕਟ੍ਰਿਕ ਸਕੂਟਰ ਤੋਂ ਲੈ ਕੇ ਕੁਕਰ ਅਤੇ ਜੈਕੇਟ ਤੱਕ ਸ਼ਿਓਮੀ ਨੇ ਏਅਰ ਪਿਊਰਿਫਾਇਰ ਸਮੇਤ ਕਈ ਅਜਿਹੇ ਪ੍ਰੋਡਕਟ ਲਾਂਚ ਕੀਤੇ ਹਨ। ਜਿਸ ਨੂੰ ਲੋਕਾਂ ਨੇ ਕਾਫੀ ਪੰਸਦ ਵੀ ਕੀਤਾ ਹੈ। ਪਰ ਹੁਣ, ਕੰਪਨੀ ਨੇ ਚੀਨ 'ਚ ਇਕ ਨਵਾਂ ਕਾਂਪੈਕਟ ਮੀ ਕਾਰ ਏਅਰ ਪਿਯੂਰਿਫਾਇਰ ਲਾਂਚ ਕਰ ਦਿੱਤਾ ਹੈ. ਇਸਨੂੰ ਇਕ ਕਾਰ 'ਚ ਰੱਖ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 449 ਚੀਨੀ ਯੂਆਨ (ਕਰੀਬ 4,400 ਰੁਪਏ) ਹੈ ਅਤੇ ਇਹ 27 ਦਸੰਬਰ ਤੋਂ ਚੀਨ 'ਚ ਮਿਲਣਾ ਸ਼ੁਰੂ ਹੋ ਜਾਵੇਗਾ।
ਗਿਜਚਾਇਨਾ ਦੀ ਰਿਪੋਰਟ ਦੇ ਮੁਤਾਬਕ, ਸ਼ਿਓਮੀ ਦੇ ਸੀ. ਈ. ਓ ਲਈ ਜੂਨ ਨੇ ਨਵਾਂ ਕਾਂਪੈਕਟ ਏਅਰ ਪਿਊਰਿਫਾਇਰ ਲਾਂਚ ਕਰਨ ਲਈ ਮੀ ਏਅਰ ਪਿਊਰਿਫਾਇਰ ਪ੍ਰੋ ਅਤੇ ਮੀ ਏਅਰ ਪਿਊਰਿਫਾਇਰ 2 ਦੀ ਸਫਲਤਾ ਨੂੰ ਦੱਸਿਆ ਹੈ।
ਸ਼ਿਓਮੀ ਮੀ ਕਾਰ ਏਅਰ ਪਿਊਰਿਫਾਇਰ 'ਚ ਪੀ. ਐੱਮ 2.5 ਪਰਟਿਕੁਲੇਟ ਲਈ ਇਕ ਫਿਲਟਰ ਹੈ। ਇਹ ਪ੍ਰਤੀ ਘੰਟੇ 60 ਕਿਊਬਿਕ ਮੀਟਰ ਦੇ ਸੀ. ਏ. ਡੀ. ਆਰ (ਕਲੀਨ ਏਅਰ ਡਿਲਿਵਰੀ ਰੇਟ) ਦਿੰਦਾ ਹੈ ਜੋ ਕਿ ਇਕ ਕਾਰ ਦੀ ਹੱਵਾ ਨੂੰ 3 ਤੋਂ 7 ਮਿੰਟ 'ਚ ਸਾਫ਼ ਕਰਨ 'ਚ ਸਮਰੱਥਾ ਹੈ। ਇਸ 'ਚ ਇਕ ਟੂ-ਵ੍ਹੀਲਰ ਮਿਰਰ ਫੈਨ ਸਰਕੁਲੇਸ਼ਨ ਸਿਸਟਮ ਹੈ ਜਿਸ ਦੇ ਨਾਲ ਹਰ ਪਾਸੇ ਦੀ ਹਵਾ ਸਾਫ਼ ਹੁੰਦੀ ਹੈ। ਇਸ 'ਚ ਇਕ ਸਾਇਲੇਂਟ ਮੋਡ ਵੀ ਹੈ ਮਤਲਬ ਜੇਕਰ ਤੁਸੀ ਕਾਰ 'ਚ ਹੋ ਤਾਂ ਕਾਰ 'ਚ ਇਸ ਦੇ ਇਸਤੇਮਾਲ ਦੇ ਸਮੇਂ ਤੁਸੀਂ ਫੋਨ 'ਤੇ ਵੀ ਗੱਲ ਕਰ ਸਕਦੇ ਹੋ। ਇਸ 'ਚ ਇਕ ਹੈੱਡਰੇਸਟ ਸਟ੍ਰੈਪ ਵੀ ਹੈ।
ਭਾਰਤੀ ਕੰਪਨੀ ਨੇ ਲਾਂਚ ਕੀਤਾ ਸਸਤਾ 4G ਸਮਾਰਟਫੋਨ
NEXT STORY