ਮੋਹਾਲੀ (ਜੱਸੀ) : ਪੁਲਸ ਵੱਲੋਂ ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਹਰਸ਼ ਕਿਸ਼ੋਰ ਵਾਸੀ ਬਡਹੇੜੀ ਹਾਲ ਵਾਸੀ ਸੈਕਟਰ-52 ਚੰਡੀਗੜ੍ਹ, ਵਿਸ਼ਾਲ ਉਰਫ਼ ਸਟੈਪੂ ਵਾਸੀ ਮੌਲੀਜਾਗਰਾਂ ਤੇ ਅਜੇ ਉਰਵ ਭੰਡੀ ਵਾਸੀ ਸੈਕਟਰ-25ਡੀ ਵਜੋਂ ਹੋਈ ਹੈ। ਥਾਣਾ ਫੇਜ਼-1 ਦੀ ਪੁਲਸ ਨੇ ਦੱਸਿਆ ਕਿ ਸ਼ਹਿਰ ’ਚ ਚੋਰੀਆਂ, ਲੁੱਟਾਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ।
ਇਸ ਦੌਰਾਨ ਹਰਸ਼ ਕਿਸ਼ੋਰ ਨੂੰ ਕਾਬੂ ਕੀਤਾ ਤੇ ਬਾਅਦ ’ਚ ਬਾਕੀ ਮੁਲਜ਼ਮ ਫੜ੍ਹੇ। ਇਨ੍ਹਾਂ ਨੇ 21 ਜੁਲਾਈ ਨੂੰ ਸੁਖਰੀਵ ਵਾਸੀ ਫੇਜ਼-1 ਤੋਂ 1500 ਰੁਪਏ ਖੋਹ ਲਏ ਸਨ। ਮੁੱਖ ਅਫ਼ਸਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਹਰਸ਼ ਨੂੰ ਗ੍ਰਿਫ਼ਤਾਰ ਕਰ ਕੇ 600 ਰੁਪਏ ਤੇ ਚੋਰੀ ਦੀ ਐਕਟਿਵਾ ਬਰਾਮਦ ਕੀਤੀ। 2 ਦਿਨ ਦੇ ਰਿਮਾਂਡ ਦੌਰਾਨ 3 ਹੋਰ ਐਕਟਿਵਾ ਬਰਾਮਦ ਹੋਇਆਂ। ਪੁੱਛਗਿੱਛ ਦੇ ਆਧਾਰ ’ਤੇ ਵਿਸ਼ਾਲ ਤੇ ਅਜੇ ਤੋਂ 2 ਮੋਟਰਸਾਈਕਲ ਬਰਾਮਦ ਕਰਵਾਏ ਗਏ।
ਪੰਜਾਬ ਵਿਚ ਲੱਗਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ
NEXT STORY