ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਅੱਜ ਬੀਜਿੰਗ 'ਚ ਆਯੋਜਿਤ ਇਕ ਇਵੈਂਟ ਦੌਰਾਨ ਅੱਜ ਆਪਣਾ ਫਲੈਗਸ਼ਿਪ ਸਮਾਰਟਫੋਨ ਮੀ ਨੋਟ 2 ਲਾਂਚ ਕਰ ਦਿੱਤਾ ਹੈ। ਡੁਅਲ ਐੱਜ ਕਵਰਡ ਡਿਸਪਲੇ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ ਆਰ.ਐੱਮ.ਬੀ. 2,799 (ਕਰੀਬ 28,000 ਰੁਪਏ) ਹੈ। 6ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ ਵਾਲਾ ਵੇਰੀਅੰਟ 3,299 ਚੀਨੀ ਯੁਆਨ 'ਚ ਮਿਲੇਗਾ। ਕੰਪਨੀ ਨੇ ਇਕ ਗਲੋਬਲ ਐਡੀਸ਼ਨ ਵੀ ਪੇਸ਼ ਕੀਤਾ ਹੈ। 6ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ ਵਾਲੇ ਇਸ ਵੇਰੀਅੰਟ ਦੀ ਕੀਮਤ 3,499 ਚੀਨੀ ਯੁਆਨ ਹੋਵੇਗੀ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਮੀ ਨੋਟ 'ਚ 5.7-ਇੰਚ ਦੀ ਡੁਅਲ ਐੱਜ ਫੁੱਲ-ਐੱਚ.ਡੀ. ਡਿਸਪਲੇ ਫਲੈਕਸਿਬਲ ਓ.ਐੱਲ.ਈ.ਡੀ. ਕਵਰਡ ਡਿਸਪਲੇ ਦਿੱਤੀ ਗਈ ਹੈ ਜੋ ਕਿ ਕਾਰਨਿੰਗ ਗੋਰਿੱਲਾ ਨਾਲ ਕੋਟਿਡ ਹੈ। ਸ਼ਿਓਮੀ ਨੇ ਇਸ ਵਿਚ ਸਨਲਾਈਟ ਡਿਸਪਲੇ ਦੀ ਵਰਤੋਂ ਕੀਤੀ ਹੈ ਜਿਸ ਰਾਹੀਂ ਸੂਰਜ ਦੀ ਰੋਸ਼ਨੀ 'ਚ ਵੀ ਸਮਾਰਟਫੋਨ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਫੋਨ 'ਚ 22.56 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਸੋਨੀ ਆਈ.ਐੱਮ.ਐਕਸ 318 ਐਕਸਮੋਰ ਆਰ.ਐੱਸ. ਸੈਂਸਰ, ਐੱਫ/2.0 ਅਪਰਚਰ, ਪੀ.ਡੀ.ਐੱਫ. ਅਤੇ ਈ.ਆੀ. ਐੱਸ. ਨਾਲ ਲੈਸ ਹੈ। ਸੈਲਫੀ ਅਤੇ ਵੀਡੀਓ ਚੈਟਿੰਗ ਲਈ ਆਈ.ਐੱਸ.ਐਕਸ268 ਆਰ.ਐੱਸ. ਅਤੇ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਕੈਮਰੇ 'ਚ ਗਰੁੱਪ ਸੈਲਫੀ ਫੀਚਰ ਅਤੇ ਆਟੋ ਬਿਊਟੀਫਾਈ ਫੀਚਰ ਮੌਜੂਦ ਹੈ।
2.35 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 821 ਕਵਾਡ-ਕੋਰ ਚਿੱਪਸੈੱਟ 'ਤੇ ਆਧਾਰਿਤ ਮੀ ਨੋਟ 2 'ਚ 2.35 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 821 ਪਰਫਾਰਮੈਂਸ ਐਡੀਸ਼ਨ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ ਇਸ ਵਿਚ 4070 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ।
ਗੂਗਲ ਫੋਟੋਜ਼ ਐਪ 'ਚ ਆਇਆ ਨਵਾਂ ਫੀਚਰ
NEXT STORY