ਗੈਜੇਟ ਡੈਸਕ– ਸ਼ਾਓਮੀ ਇਕ ਅਜਿਹਾ ਫੋਨ ਲਿਆਉਣ ਦੀ ਤਿਆਰੀ ’ਚ ਹੈ ਜਿਸ ਦੇ ਬੈਕ ਸਾਈਡ ’ਚ ਸੋਲਰ ਪੈਨਲ ਹੋਵੇਗਾ। ਸ਼ਾਓਮੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਕੰਪਨੀ ਨੇ ਇਕ ਸਮਾਰਟਫੋਨ ਦੇ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਹੈ ਜਿਸ ਵਿਚ ਬੈਕ ਸਾਈਡ ’ਚ ਸੋਲਰ ਪੈਨਲ ਹੋਵੇਗਾ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਹ ਟੈਕਨਾਲੋਜੀ ਫੋਨ ਦੀ ਬੈਟਰੀ ਨੂੰ ਵਧਾਉਣ ’ਚ ਕਾਫੀ ਮਦਦਗਾਰ ਸਾਬਤ ਹੋਵਗੀ।
ਹੋ ਸਕਦਾ ਹੈ ਇਨ-ਡਿਸਪਲੇਅ ਕੈਮਰਾ
ਜੁਲਾਈ 2018 ’ਚ WIPO ਦੇ ਨਾਲ ਫਾਈਲ ਕੀਤੇ ਗਏ ਪੇਟੈਂਟ ਮੁਤਾਬਕ, ਫੋਨ ’ਚ ਫੁਲ ਸਕਰੀਨ ਡਿਜ਼ਾਈਨ ਹੋਵੇਗਾ ਜੋ ਕਿ ਪੂਰੇ ਫੋਨ ਨੂੰ ਕਵਰ ਕਰੇਗੀ। ਹਾਲਾਂਕਿ, ਫੋਨ ’ਚ ਕੋਈ ਫਰੰਟ ਕੈਮਰਾ ਨਹੀਂ ਹੈ, ਸਿਰਫ ਇਕ ਹੋਲ ਜਾਂ ਪਾਪ-ਆਊਟ ਮਕੈਨਿਜ਼ਮ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਫੋਨ ’ਚ ਇਕ ਅੰਡਰ-ਡਿਸਪਲੇਅ ਫਰੰਟ ਕੈਮਰਾ ਹੋ ਸਕਦਾ ਹੈ। ਇਹ ਇਕ ਨਵਾਂ ਕੰਸੈਪਟ ਹੈ ਜੋ ਕਿ ਕੁਝ ਦਿਨ ਪਹਿਲਾਂ ਸ਼ਾਓਮੀ ਨੇ ਸ਼ੁਰੂ ਕੀਤਾ ਸੀ। ਸ਼ਾਓਮੀ ਆਪਣੇ ਇਸ ਸਮਾਰਟਫੋਨ ’ਚ ਇਨ-ਡਿਸਪਲੇਅ ਕੈਮਰਾ ਟੈਕਨਾਲੋਜੀ ਦਾ ਵੀ ਇਸਤੇਮਾਲ ਕਰ ਸਕਦੀ ਹੈ, ਜਿਸ ਨੂੰ ਕੰਪਨੀ ਪਹਿਲਾਂ ਹੀ ਸ਼ੋਅਕੇਸ ਕਰ ਚੁੱਕੀ ਹੈ।

ਕਾਫੀ ਸਮੂਧ ਹੋਵੇਗਾ ਸੋਲਰ ਪੈਨਲ
ਫੋਨ ਦੇ ਬੈਕ ਸਾਈਡ ’ਚ ਸੋਲਰ ਪੈਨਲ ਹੋਵੇਗਾ, ਇਸ ਦੇ ਬਾਵਜੂਦ ਫੋਨ ਬਹੁਤ ਜ਼ਿਆਦਾ ਭਾਰਾ ਨਹੀਂ ਹੋਵੇਗਾ। ਪਿਛਲੀ ਸਾਈਡ ’ਚ ਲੱਗਾ ਸੋਲਰ ਪੈਨਲ ਥੋੜ੍ਹਾ ਜਿਹਾ ਉਠਿਆ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ ਸਈਡ ’ਚ ਡਿਊਲ ਕੈਮਰਾ ਸੈੱਟਅਪ ਹੋਵੇਗਾ। ਸਮਾਰਟਫੋਨ ਦੇ ਪਿੱਛੇ ਲੱਗੇ ਦੋਵਾਂ ਕੈਮਰਿਆਂ ਦੇ ਵਿਚਕਾਰ ਐੱਲ.ਈ.ਡੀ. ਫਲੈਸ਼ ਹੋਵੇਗੀ। ਬੈਕ ਪੈਨਲ ’ਚ ਕੋਈ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ। ਅਜਿਹੇ ’ਚ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਡਿਊਲ ਹੋ ਸਕਦਾ ਹੈ। ਬੈਕ ’ਚ ਲੱਗਾ ਸੋਲਰ ਪੈਨਲ ਫੋਨ ਦੀ ਵੱਡੀ ਖਾਸੀਅਤ ਹੈ। ਇਹ ਫੋਨ ਦੇ ਬੈਕ ਦੇ ਵੱਡੇ ਹਿੱਸੇ ਨੂੰ ਕਵਰ ਕਰੇਗਾ। ਅਹਿਮ ਗੱਲ ਇਹ ਹੈ ਕਿ ਸੋਲਰ ਪੈਨਲ ਫੋਨ ਦੇ ਕੈਮਰਾ ਮਡਿਊਲ ਤੋਂ ਵੀ ਪਤਲਾ ਹੋਵੇਗਾ।
ਸੋਲਰ ਐਨਰਜੀ ਨਾਲ ਚਾਰਜ ਕਰ ਸਕੋਗੇ ਫੋਨ
ਫੋਨ ਦੇ ਬੈਕ ’ਚ ਲੱਗੇ ਸੋਲਰ ਪੈਨਲ ਕਾਰਨ ਸੋਲਰ ਐਨਰਜੀ ਰਾਹੀਂ ਵੀ ਇਹ ਚਾਰਜ ਹੋਵੇਗਾ। ਕਈ ਹੋਰ ਕੰਪਨੀਆਂ ਨੇ ਵੀ ਸੋਲਰ ਪਾਵਰਡ ਸਮਾਰਟਫੋਨ ਦੇ ਆਈਡੀਆ ਨੂੰ ਐਕਸਪਲੋਰ ਕੀਤਾ ਹੈ। ਹਾਲਾਂਕਿ, ਇਹ ਕਲੀਅਰ ਨਹੀਂ ਹੈ ਕਿ ਇਹ ਸਮਾਰਟਫੋਨ ਕਦੋਂ ਲਾਂਚ ਹੋਵੇਗਾ।
ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹੋਰ ਵੀ ਬਿਹਤਰ ਹੋਵੇਗਾ ਮਰੀਜ਼ ਦਾ ਇਲਾਜ
NEXT STORY