ਜਲੰਧਰ— ਸਮਾਰਟਫੋਨ ਬਾਜ਼ਾਰ 'ਚ ਆਪਣੀ ਪਕੜ ਮਜਬੂਤ ਕਰਨ ਦੇ ਨਾਲ-ਨਾਲ ਸ਼ਿਓਮੀ ਨੇ ਹੁਣ ਆਪਣਾ ਇਕ ਨਵਾਂ ਪ੍ਰਾਜੈਕਟਰ ਚੀਨ 'ਚ ਲਾਂਚ ਕੀਤਾ ਹੈ। ਇਸ ਪ੍ਰਾਜੈਕਟਰ ਦੀ ਖਾਸੀਅਤ ਹੈ ਕਿ ਇਹ 40 ਤੋਂ ਲੈ ਕੇ 120-ਇੰਚ ਦੀ ਸਕਰੀਨ ਸਾਈਜ਼ 'ਤੇ ਚੀਜ਼ਾਂ ਨੂੰ ਪ੍ਰਾਜੈੱਕਟ ਕਰ ਸਕੇਗਾ। ਕੰਪਨੀ ਨੇ ਆਪਣੇ ਇਸ ਪ੍ਰਾਜੈਕਟਰ ਨੂੰ MIJIA ਬ੍ਰਾਂਡ ਤਹਿਤ ਪੇਸ਼ ਕੀਤਾ ਹੈ ਅਤੇ ਇਸ ਦੀ ਕੀਮਤ ਕਰੀਬ 42,200 ਰੁਪਏ ਹੈ। ਇਸ ਪ੍ਰਾਜੈਕਟਰ ਦੀ ਵਿਕਰੀ ਚੀਨ 'ਚ 1 ਜੂਨ ਤੋਂ ਹੋਵੇਗੀ। ਇਹ ਕੰਪਨੀ ਦੇ ਪੋਟਰਫੋਲੀਓ 'ਚ ਦੂਜਾ ਪ੍ਰਾਜੈਕਟਰ ਹੈ ਅਤੇ ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ Mi Laser ਪ੍ਰਾਜੈਕਟਰ ਨੂੰ ਲਾਂਚ ਕੀਤਾ ਸੀ। ਹਾਲਾਂਕਿ ਅਜੇ ਤਕ ਕੰਪਨੀ ਨੇ ਭਾਰਤ 'ਚ ਇਸ ਦੇ ਲਾਂਚ ਹੋਣ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।

ਤਿੰਨ ਮੀਟਰ ਦੀ ਦੂਰੀ ਤੋਂ ਵੀ ਕਰੇਗਾ ਕੰਮ
ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਇਹ ਨਵਾਂ ਪ੍ਰਾਜੈਕਟਰ ਤਿੰਨ ਮੀਟਰ ਦੀ ਦੂਰੀ ਤੋਂ ਵੀ ਸਕਰੀਨ 'ਤੇ ਚੀਜ਼ਾਂ ਨੂੰ ਪ੍ਰਾਜੈਕਟ ਕਰ ਸਕੇਗਾ। ਸ਼ਿਓਮੀ ਦਾ ਕਹਿਣਾ ਹੈ ਕਿ ਇਸ ਨਵੇਂ ਪ੍ਰਾਜੈਕਟਰ 'ਚ 20 ਲੱਖ ਰਿਫਲੈਕਟਿਵ ਲੈਂਜ਼ਿਜ਼ ਹਨ। ਇਸ ਦੀ ਮੈਕਸੀਮਮ ਬ੍ਰਾਈਟਨੈੱਸ 800 ANSI lumens ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟਰ ਦੀ ਸੈਲਫ-ਲਾਈਫ 10 ਸਾਲ ਹੈ।

ਘੱਟ ਕੀਮਤ ਨਾਲ ਕਰੇਗਾ ਆਕਰਸ਼ਿਤ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਕੰਪਨੀ ਨੇ ਜੋ ਪ੍ਰਾਜੈਕਟਰ ਲਾਂਚ ਕੀਤਾ ਸੀ ਉਸ ਦੀ ਕੀਮਤ 95,000 ਰੁਪਏ ਸੀ। ਇਸ ਦੇ ਮੁਕਾਬਲੇ ਨਵੇਂ ਪ੍ਰਾਜੈਕਟਰ ਦੀ ਕੀਮਤ ਕਾਫੀ ਘੱਟ ਹੈ। ਅਜਿਹੇ 'ਚ ਇਸ ਨੂੰ ਬਾਜ਼ਾਰ 'ਚ ਚੰਗਾ ਰਿਸਪਾਂਸ ਮਿਲਣ ਦੀ ਉਮੀਦ ਹੈ।

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਸਾਨਾਂ ਨੂੰ ਵੰਡੇ ਕਰਜ਼ਾ ਮਾਫੀ ਦੇ ਚੈੱਕ
NEXT STORY