ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ ਦੀ ਭਲਾਈ ਲਈ ਸਰਕਾਰ ਵਲੋਂ ਜੁਲਾਈ ਮਹੀਨੇ ਤੱਕ ਨਵਾਂ ਸਿਸਟਮ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਟ੍ਰਾਇਲ ਪੂਰਾ ਕਰ ਲਿਆ ਗਿਆ ਹੈ। ਦਰਅਸਲ ਸੂਬੇ 'ਚ ਹੁਣ ਨਕਲੀ ਬੀਜ ਦੀ ਵਿਕਰੀ ਨਹੀਂ ਹੋ ਸਕੇਗੀ ਕਿਉਂਕਿ ਹੁਣ ਹਰ ਦੁਕਾਨ 'ਤੇ ਸਿਰਫ ਕਿਊ. ਆਰ. ਕੋਡ ਵਾਲਾ ਬੀਜ ਹੀ ਮਿਲੇਗਾ। ਜਿਵੇਂ ਹੀ ਕਿਸਾਨ ਇਸ ਕੋਡ ਨੂੰ ਸਕੈਨ ਕਰੇਗਾ ਤਾਂ ਉਸ ਖੇਤ ਦਾ ਨਕਸ਼ਾ, ਕਿਸਾਨ ਦਾ ਨਾਂ, ਬੀਜ ਬਣਾਉਣ ਵਾਲੀ ਕੰਪਨੀ, ਲੈਬ ਟੈਸਟਿੰਗ ਰਿਪੋਰਟ ਅਤੇ ਦੁਕਾਨਦਾਰ ਤੱਕ ਦੀ ਜਾਣਕਾਰੀ ਮੋਬਾਇਲ 'ਤੇ ਦਿਖ ਜਾਵੇਗੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, ਆਖ਼ਰੀ ਤਾਰੀਖ਼ ਤੋਂ ਪਹਿਲਾਂ ਹੀ...
ਦੱਸਿਆ ਜਾ ਰਿਹਾ ਹੈ ਕਿ ਇਸ ਸਿਸਟਮ ਨੂੰ ਜੁਲਾਈ ਮਹੀਨੇ ਤੱਕ ਪੂਰੇ ਸੂਬੇ 'ਚ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਸਰਕਾਰ ਨੇ ਟ੍ਰਾਇਲ ਪੂਰਾ ਕਰ ਲਿਆ ਹੈ। ਸਿਰਫ ਇੰਨਾ ਹੀ ਨਹੀਂ, ਦੁਕਾਨਦਾਰ ਨੂੰ ਕਿੱਥੋਂ ਬੀਜ ਪੁੱਜਿਆ, ਕਿਸ ਕੰਪਨੀ ਨੇ ਪੈਕ ਕੀਤਾ ਅਤੇ ਬੀਜ ਦਾ ਆਨਲਾਈਨ ਰਿਕਾਰਡ, ਸੈਂਪਲ ਦੀ ਜਾਣਕਾਰੀ ਸਭ ਕੁੱਝ ਸੈਕਨਿੰਗ ਤੋਂ ਪਤਾ ਲੱਗ ਜਾਵੇਗਾ। ਇਕ ਹਿੰਦੀ ਅਖ਼ਬਾਰ ਦੀ ਖ਼ਬਰ ਮੁਤਾਬਕ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਾਲ ਇਸ ਹਫ਼ਤੇ ਪੋਰਟਲ ਸਾਥੀ-2 ਨੂੰ ਲੈ ਕੇ ਬੈਠਕ ਹੋਈ ਹੈ ਅਤੇ ਇਸ ਦਾ ਟ੍ਰਾਇਲ ਸਫ਼ਲ ਰਿਹਾ ਹੈ। ਹੁਣ ਕੋਈ ਵੀ ਦੁਕਾਨਦਾਰ ਨਕਲੀ ਬੀਜ ਨਹੀਂ ਵੇਚ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਦੀਆਂ ਬੀਬੀਆਂ ਲਈ ਆ ਗਿਆ ਵੱਡਾ ਫ਼ੈਸਲਾ, ਆਧਾਰ ਕਾਰਡ ਬੰਦ!
ਜ਼ਿਆਦਾਤਰ ਕਿਸਾਨ ਹੁੰਦੇ ਨੇ ਲੁੱਟ ਦਾ ਸ਼ਿਕਾਰ
ਪੰਜਾਬ 'ਚ ਹਰ ਸਾਲ ਕਣਕ ਦੇ 35 ਲੱਖ ਕੁਇੰਟਲ, ਝੋਨੇ ਦੇ 5.7 ਲੱਖ ਕੁਇੰਟਲ ਅਤੇ ਆਲੂ ਦੇ 46 ਲੱਖ ਕੁਇੰਟਲ ਬੀਜ ਦੀ ਖ਼ਪਤ ਹੁੰਦੀ ਹੈ। ਇਸ ਮੰਗ ਦੇ ਕਾਰਨ ਨਕਲੀ ਬੀਜਾਂ ਦੀ ਵਿਕਰੀ ਵੀ ਵਧੀ ਹੈ ਅਤੇ ਜ਼ਿਆਦਾਤਰ ਕਿਸਾਨ ਲੁੱਟ ਦਾ ਸ਼ਿਕਾਰ ਹੋਏ ਹਨ। ਕਿਸਾਨ ਜ਼ਿਆਦਾ ਉਤਪਾਦਨ ਦੇ ਚੱਕਰ 'ਚ ਬਾਹਰੀ ਸੂਬਿਆਂ ਦੇ ਏਜੰਟਾਂ ਤੋਂ ਬੀਜ ਖ਼ਰੀਦ ਲੈਂਦੇ ਹਨ। ਕਈ ਦੁਕਾਨਦਾਰ ਵੀ ਲਾਲਚ 'ਚ ਨਕਲੀ ਬੀਜ ਵੇਚ ਦਿੰਦੇ ਹਨ। ਇਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਖੇਤੀ ਵਿਭਾਗ ਵੀ ਇਸ 'ਤੇ ਨਕੇਲ ਨਹੀਂ ਕੱਸ ਪਾਉਂਦਾ ਕਿਉਂਕਿ ਕਿਸਨ ਸਸਤੇ ਭਾਅ ਦੇ ਚੱਕਰ 'ਚ ਬੀਜ ਦਾ ਬਿੱਲ ਵੀ ਨਹੀਂ ਲੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਰਹੇਗੀ ਰੋਕ, ਜਾਣੋ ਕਾਰਨ
NEXT STORY