ਜਲੰਧਰ : ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਭਾਰਤ 'ਚ ਆਪਣੇ ਬਿਜ਼ਨੈੱਸ ਦੇ ਦੋ ਸਾਲ ਪੂਰੇ ਕਰਨ ਦੇ ਮੌਕੇ 'ਤੇ ਤਿੰਨ ਦਿਨਾਂ ਦਾ ਕਾਰਨਿਵਲ ਆਯੋਜਿਤ ਕਰਨ ਵਾਲੀ ਹੈ ਜੋ 20 ਜੁਲਾਈ ਤੋਂਂ ਸ਼ੁਰੂ ਹੋਵੇਗੀ। ਇਸ ਕਾਰਨਿਵਲ 'ਚ ਕੰਪਨੀ ਇਕ ਕਾਂਟੈਸਟ ਵੀ ਆਯੋਜਿਤ ਕਰਨ ਵਾਲੀ ਹੈ ਜਿਸ 'ਚ Xiaomi ਆਪਣੇ ਰਜਿਸਟਰਡ ਯੂਜ਼ਰਸ ਨੂੰ ਚੁਨਿੰਦਾ ਡਿਵਾਇਸ ਸਿਰਫ 1 ਰੁਪਏ 'ਚ ਉਪਲੱਬਧ ਕਰਵਾਏਗੀ ਅਤੇ ਕੁਝ ਪ੍ਰੋਡਕਟ ਦੀ ਕੀਮਤਾਂ 'ਚ ਅਸਥਾਈ ਤੌਰ 'ਤੇ ਕਟੌਤੀ ਹੋਵੇਗੀ। ਇਹ ਫਲੈਸ਼ ਡੀਲ ਸੇਲ ਹਰ ਦਿਨ-ਦੁਪਹਿਰ 2 ਵਜੇ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਸੇਲ ਲਈ ਯੂਜ਼ਰਸ ਨੂੰ ਰਜਿਸਟ੍ਰੇਸ਼ਨ ਦੀ ਜ਼ਰੂਰਤ ਪਵੇਗੀ।
ਜੇਕਰ ਇਸ ਫਲੈਸ਼ ਸੇਲ ਦੀ ਗੱਲ ਕਰੀਏ ਤਾਂ ਸੇਲ ਦੇ ਪਹਿਲੇ ਦਿਨ ਦੱਸ Xiaomi Mi 5 ਅਤੇ ਸੌ Mi ਪਾਵਰ ਬੈਂਕ (20000 mAh ) ਇਸ ਡੀਲ ਦੇ ਤਹਿਤ ਉਪਲੱਬਧ ਹੋਣਗੇ। 21 ਜੁਲਾਈ ਨੂੰ ਦੱਸ Xiaomi ਰੈਡਮੀ ਨੋਟ 3 ਅਤੇ 10 Mi ਬੈਂਡ (ਵਾਇਟ ਐੱਲ. ਈ. ਡੀ) ਫਲੈਸ਼ ਡੀਲ ਦੇ ਤਹਿਤ ਉਪਲੱਬਧ ਕਰਾਏ ਜਾਣਗੇ। ਅਤੇ ਸੇਲ ਦੇ ਆਖਰੀ ਦਿਨ ਦੱਸ Xiaomi Mi ਮੈਕਸ ਅਤੇ ਸੌ Mi ਬਲੂਟੁੱਥ ਸਪੀਕਰ ਉਪਲੱਬਧ ਹੋਣਗੇ।
ਫਲੈਸ਼ ਸੇਲ ਤੋਂ ਇਲਾਵਾ Xiaomi 10000 mAh ਮੀ ਪਾਵਰ ਬੈਂਕ, ਮੀ ਇਸ-ਇਅਰ ਕੈਪਸੂਲ ਹੈੱਡਫੋਨ ਅਤੇ ਮੀ ਇਸ-ਇਅਰ ਹੈੱਡਫੋਨ ਪ੍ਰੋ-ਗੋਲਡ ਨੂੰ ਸੀਮਿਤ ਗਿਣਤੀ 'ਚ ਵੇਚੇਗੀ। Mi ਸੈਕੇਂਡ ਐਨੀਵਰਸਰੀ ਦੀ ਵੈੱਬਸਾਈਟ 'ਤੇ ਗੇਮ ਖੇਡਣ 'ਤੇ ਕੰਪਨੀ ਮੀ ਕੈਸ਼ ਕੂਪਨ ਅਤੇ ਮੁਫਤ Mi ਮੈਕਸ ਦੇਵੇਗੀ। ਕੀਮਤ ਦੀ ਕਟੌਤੀ ਸਿਰਫ ਬਲੂਟੁੱਥ ਸਪੀਕਰ ਲਈ ਕੀਤੀ ਜਾਵੇਗੀ। ਇਹ 700 ਰੁਪਏ ਦੇ ਡਿਸਕਾਊਂਟ ਦੇ ਨਾਲ ਇਸ ਤਿੰਨ ਦਿਨਾਂ ਤੱਕ 1,999 ਰੁਪਏ 'ਚ ਉਪਲੱਬਧ ਹੋਵੇਗਾ। Xiaomi ਦੇ ਇਹ ਕੁੱਝ ਆਫਰ ਸਿਰਫ ਐਪ 'ਤੇ ਉਪਲੱਬਧ ਹੋਣਗੇ। Xiaomi Mi 5 ਦਾ ਗੋਲਡ ਕਲਰ ਵੇਰਿਅੰਟ ਖਰੀਦਣ 'ਤੇ ਫ੍ਰੀ ਇਨ-ਇਅਰ ਹੈੱਡਫੋਨ ਪ੍ਰੋ-ਗੋਲਡ ਮਿਲੇਗਾ। ਰੈਡਮੀ ਨੋਟ 3, ਮੀ ਮੈਕਸ ਅਤੇ 20,000 mAh ਦੇ ਪਾਵਰ ਬੈਂਕ ਨਾਲ ਵੀ ਕੁਝ ਆਫਰ ਦਿੱਤੇ ਜਾਣਗੇ।
ਆਟੋਮੋਬਾਇਲ ਡਿਲੀਵਰੀ ਲਈ ਇੰਡੀਅਨ ਰੇਲਵੇ ਨੇ ਲਾਂਚ ਕੀਤੀ 'ਆਟੋ ਐਕਸਪ੍ਰੈੱਸ'
NEXT STORY