ਗੈਜੇਟ ਡੈਸਕ- ਕਾਫ਼ੀ ਸਮੇਂ ਤੋਂ ਸੁਰੱਖੀਆਂ 'ਚ ਬਣੇ ਰਹਿਣ ਵਾਲੇ ਰੈਡਮੀ Note 7 ਨੂੰ ਸ਼ਾਓਮੀ ਨੇ ਆਖ਼ਿਰਕਾਰ ਭਾਰਤ 'ਚ ਵੀ ਲਾਂਚ ਹੋ ਗਿਆ ਹੈ। ਕੰਪਨੀ Redmi Note 7 ਨੂੰ ਚੀਨ 'ਚ ਲਾਂਚ ਕਰਨ ਤੋਂ ਬਾਅਦ ਕਾਫ਼ੀ ਦਿਨਾਂ ਤੋਂ ਭਾਰਤ 'ਚ ਲਾਂਚ ਨੂੰ ਲੈ ਕੇ ਟੀਜ਼ ਕਰ ਰਹੀ ਸੀ। ਇੰਨਾ ਹੀ ਨਹੀਂ ਕੰਪਨੀ ਨੇ ਨਾਲ ਹੀ Redmi Note 6 Pro ਦਾ ਅਪਗ੍ਰੇਡ Redmi Note 7 Pro ਵੀ ਲਾਂਚ ਕੀਤਾ ਹੈ।
Redmi Note 7 : ਕੀਮਤ ਤੇ ਆਫਰਸ
Redmi Note 7 ਨੂੰ ਭਾਰਤ 'ਚ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਹ ਕੀਮਤ ਇਸ ਦੇ 3GBਰੈਮ/32GB ਸਟੋਰੇਜ਼ ਵੇਰੀਐਂਟ ਦੀ ਹੈ। ਇਸ ਦੇ 4GB ਰੈਮ/64GB ਸਟੋਰੇਜ਼ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਸਮਾਰਟਫੋਨ ਨੂੰ Sapphire Blue, Ruby Red ਤੇ Onyx Black ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਨਵਾਂ Redmi ਸਮਾਰਟਫੋਨ ਬਿਲਕੁੱਲ ਨਵੇਂ "Aura Design” ਦੇ ਨਾਲ ਆਉਂਦਾ ਹੈ ਤੇ ਇਸ 'ਚ ਵਾਟਰਡਰਾਪ ਸਟਾਈਲ ਨੌਚ ਦਿੱਤੀ ਗਈ ਹੈ। ਸਮਾਰਟਫੋਨ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ਤੇ ਫਲਿਪਕਾਰਟ 'ਤੇ X ਮਾਰਚ ਤੋਂ ਸੇਲ ਲਈ ਉਪਲੱਬਧ ਹੋਵੇਗਾ।
Redmi Note 7 ਸਪੈਸੀਫਿਕੇਸ਼ਨਸ ਤੇ ਫੀਚਰਸ
Redmi Note 7 'ਚ ਗਲਾਸ ਬੈਕ ਤੇ ਵਾਟਰਡਰਾਪ ਸਟਾਇਲ ਨੌਚ ਦਿੱਤੀ ਗਈ ਹੈ। ਸਮਾਰਟਫੋਨ 'ਚ 6.3-ਇੰਚ ਦੀ LED ਡਿਸਪਲੇਅ ਫੁੱਲ ਐੱਚ. ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ ਤੇ ਇਸ ਦਾ ਐਸਪੈਕਟ ਰੇਸ਼ਿਓ 19.5:9 ਹੈ। ਸ਼ਾਓਮੀ ਨੇ ਸਮਾਰਟਫੋਨ ਦੇ ਫਰੰਟ ਤੇ ਬੈਕ ਦੋਨਾਂ ਜਗ੍ਹਾ Corning Gorilla Glass 5 ਦੀ ਪ੍ਰੋਟੈਕਸ਼ਨ ਦਿੱਤੀ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 660 SoC ਦਿੱਤਾ ਗਿਆ ਹੈ, ਜੋ ਆਕਟਾ-ਕੋਰ ਪ੍ਰੋਸੈਸਰ ਹੈ। ਸਮਾਰਟਫੋਨ ਨੂੰ 11nm ਪ੍ਰੋਸੈਸ ਦੇ ਨਾਲ ਬਣਾਇਆ ਗਿਆ ਹੈ ਅਤੇ ਇਸ 'ਚ Adreno 512 GPU ਦਿੱਤਾ ਗਿਆ ਹੈ।
ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤਾ 48-ਮੈਗਾਪਿਕਸਲ ਰੀਅਰ ਕੈਮਰਾ ਹੈ। ਇਸ ਦੇ ਬੈਕ 'ਚ 48 ਮੈਗਾਪਿਕਸਲ Samsung GMA image sensor ਹੈ ਤੇ ਨਾਲ 'ਚ 5-ਮੈਗਾਪਿਕਸਲ ਡੈਪਥ ਸੈਂਸਰ ਹੈ। ਸਮਾਰਟਫੋਨ 'ਚ 13-ਮੈਗਾਪਿਕਸਲ ਫਰੰਟ ਕੈਮਰਾ ਸ਼ਾਮਲ ਹੈ ਤੇ ਇਹ ਕਈ AI ਡਿਟੈਕਸ਼ਨ, AI ਲਾਈਟ ਟਰੇਲ ਤੇ AI ਪੋਟ੍ਰੇਟ 2.0 ਮੋਡ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ 'ਚ 4,000mAh ਦੀ ਬੈਟਰੀ ਦਿੱਤੀ ਹੈ।
ਇਸ ਖਾਸ ਫੀਚਰ ਨਾਲ Royal Enfield Classic 350 ਲਾਂਚ
NEXT STORY