ਜਲੰਧਰ-ਸ਼ਿਓਮੀ ਆਪਣਾ ਪਹਿਲਾ ਗੇਮਿੰਗ ਸਮਾਰਟਫੋਨ ਬਲੈਕ ਸ਼ਾਰਕ ਲਾਂਚ ਕਰਨ ਤੋਂ ਬਾਅਦ ਕੰਪਨੀ ਜਲਦ ਹੀ ਚੀਨ ਦੇ ਬਾਜ਼ਾਰ 'ਚ ਆਪਣਾ ਗੇਮਿੰਗ ਹੈੱਡਸੈੱਟ ਵਿਕਰੀ ਲਈ ਉਪਲੱਬਧ ਕਰੇਗੀ। ਇਸ ਮਾਮਲੇ ਸੰਬੰਧੀ ਟਿਪਸਟਰ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ, ਜਿਸ ਮੁਤਾਬਕ ਸ਼ਿਓਮੀ ਦਾ ਇਹ ਹੈੱਡਸੈੱਟ 27 ਅਪ੍ਰੈਲ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ ਪਰ ਇਸ ਹੈੱਡਸੈੱਟ ਨੂੰ ਫਿਲਹਾਲ ਹੁਣ ਚੀਨ 'ਚ ਹੀ ਲਾਂਚ ਕਰਨ ਦੀ ਜਾਣਕਾਰੀ ਮਿਲੀ ਹੈ।
ਇਸ ਹੈੱਡਸੈੱਟ ਦੀ ਕੀਮਤ 349CNY (ਲਗਭਗ 3700 ਰੁਪਏ) ਹੋਵੇਗੀ। ਟਿਪਸਟਰ ਈਸ਼ਾਨ ਅਗਰਵਾਲ (Ishan Agarwal) ਨੇ ਸ਼ਿਓਮੀ ਗੇਮਿੰਗ ਹੈੱਡਸੈੱਟ ਦੀ ਪ੍ਰਮੋਸ਼ਨਲ ਇਮੇਜ ਵੀ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਹੈੱਡਸੈੱਟ ਦੇ ਸਪੈਸੀਫਿਕੇਸ਼ਨ ਬਾਰੇ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਹੈੱਡਸੈੱਟ ਕਲਰਫੁੱਲ ਐੱਲ. ਈ. ਡੀ. ਗੇਮਿੰਗ ਲਾਈਟ ਇਫੈਕਟ ਨਾਲ ਆਵੇਗਾ। ਆਡੀਓ ਆਉਟਪੁੱਟ ਲਈ ਹੈੱਡਸੈੱਟ 'ਚ 7.1 ਵਰਚੂਅਲ ਸਰਾਊਂਡ ਸਟੀਰਿਓ ਇੰਜਣ ਦੀ ਵਰਤੋਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਹੈੱਡਸੈੱਟ ਡਿਊਲ ਮਾਈਕ੍ਰੋ ਫੋਨ ਈ. ਐੱਨ. ਸੀ. ਅੰਬੀਨਟ ਨੋਇਜ਼ ਰੀਡੈਕਸ਼ਨ ਟੈਕਨਾਲੌਜੀ 'ਤੇ ਆਧਾਰਿਤ ਹੈ। ਹੈੱਡਸੈੱਟ 'ਚ ਸ਼ਿਓਮੀ ਜਾਂ ਮੀ ਦਾ ਕੋਈ ਬ੍ਰਾਂਡਿੰਗ ਲੋਗੋ ਨਹੀਂ ਹੈ ਪਰ ਇਸ ਨੂੰ ਬਲੈਕ ਸ਼ਾਰਕ ਦੇ ਕਲਰ 'ਚ ਪੇਸ਼ ਕੀਤਾ ਗਿਆ ਹੈ। ਹੈੱਡਸੈੱਟ ਦੀ ਕਲਰ ਥੀਮ ਬਲੈਕ ਸ਼ਾਰਕ ਸਮਾਰਟਫੋਨ ਵਰਗੀ ਹੈ ਅਤੇ ਹੈੱਡਸੈੱਟ ਦੋ ਟਾਈਪ ਦੇ ਕੁਨੈਕਟਰ ਨਾਲ ਬਾਜ਼ਾਰ 'ਚ ਆਵੇਗਾ।
ਇਸ 'ਚ ਇਕ ਟ੍ਰੈਡੀਸ਼ਨਲ 3.5 ਐੱਮ. ਐੱਮ. ਪੋਰਟ ਅਤੇ ਦੂਜਾ ਯੂ. ਐੱਸ. ਬੀ. ਨਾਲ ਆ ਸਕਦਾ ਹੈ। ਇਹ ਹੈੱਡਸੈੱਟ ਸਮਾਰਟਫੋਨ ਬੇਸਡ ਗੇਮਿੰਗ ਅਤੇ ਸਟੈਂਡਰਡ ਪੀ. ਸੀ. ਗੇਮਿੰਗ ਦੋਵਾਂ ਲਈ ਚੰਗੇ ਹੋਣਗੇ। ਹਾਲ ਹੀ ਸ਼ਿਓਮੀ ਨੇ ਐਲਾਨ ਕੀਤਾ ਸੀ ਕਿ ਉਹ ਭਾਰਤ 'ਚ ਆਪਣੇ ਪ੍ਰੋਡਕਟ ਪੋਰਟਫੋਲਿਓ ਦਾ ਵਿਸਤਾਰ ਕਰੇਗੀ। ਕੰਪਨੀ ਚੀਨ 'ਚ ਵੀ ਸਮਾਰਟਫੋਨ ਤੋਂ ਇਲਾਵਾ ਦੂਜੇ ਕਈ ਕੰਜ਼ਿਊਮਰ ਪ੍ਰੋਡਕਟ ਨੂੰ ਵਿਕਰੀ ਲਈ ਉਪਲੱਬਧ ਕਰਦੀ ਹੈ।
4,600 ਐੱਮ. ਏ. ਐੱਚ. ਬੈਟਰੀ ਨਾਲ ਅਲਕਾਟੇਲ ਨੇ ਪੇਸ਼ ਕੀਤਾ ਨਵਾਂ ਟੈਬਲੇਟ
NEXT STORY