ਜਲੰਧਰ-ਸ਼ਿਓਮੀ ਦੁਆਰਾ ਭਾਰਤ 'ਚ Redmi Note ਮਾਡਲ ਨੂੰ ਲਾਂਚ ਕਰਨ ਤੋਂ ਪਹਿਲਾਂ ਡਿਵਾਈਸ ਐਕਸਪਲੋਰੇਸ਼ਨ 'ਚ Mi ਫੈਨਜ਼ ਨੂੰ ਸ਼ਾਮਿਲ ਕਰਨ ਦੀ ਇਕ ਪਰੰਪਰਾ ਹੈ। ਉਮੀਦ ਹੈ ਕਿ ਕੰਪਨੀ ਆਪਣੇ ਨਵੇਂ ਰੈੱਡਮੀ ਨੋਟ ਡਿਵਾਈਸ ਨੂੰ ਲਾਂਚ ਕਰਨ ਤੋਂ ਪਹਿਲਾਂ ਇਕ ਚੈਲੇਂਜ ਪੇਸ਼ ਕਰੇਗੀ। ਸਾਲ 2016 'ਚ ਕੰਪਨੀ ਨੇ ਰੈੱਡਮੀ ਨੋਟ 3 ਸਮਾਰਟਫੋਨ ਨੂੰ ਲਾਂਚ ਕਰਨ ਤੋਂ ਪਹਿਲਾਂ 100 Mi ਫੈਨ ਨੂੰ ਭਰਤੀ ਜਨਰੇਸ਼ਨ ਪ੍ਰੋਗਰਾਮ ਦੇ ਤਹਿਤ ਕੀਤੀ ਸੀ। ਸਾਲ 2017 'ਚ ਰੈੱਡਮੀ ਨੋਟ 4 ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ 50 ਹਾਰਡਕੋਰ Mi ਫੈਨ ਡਿਵਾਈਸ ਟੈਸਟ ਕਰਨ ਦਾ ਮੌਕਾ ਦਿੱਤਾ ਸੀ। ਹੁਣ ਇਸ ਸਾਲ ਹਰ ਕੋਈ ਰੈੱਡਮੀ ਨੋਟ 4 ਦੇ ਅਪਗ੍ਰੇਡਿਡ ਵਰਜ਼ਨ ਦੇ ਲਾਂਚ ਹੋਣ ਦੀ ਉਮੀਦ ਕਰ ਰਹੇ ਹਨ।
ਰਿਪੋਰਟ ਅਨੁਸਾਰ ਟਵਿੱਟਰ 'ਤੇ ਇੱਕ ਯੂਜ਼ਰ ( TechPP ਦੇ Raju) ਦੁਆਰਾ ਕੀਤੇ ਗਏ ਟਵੀਟ ਦੇ ਰਿਪਲਾਈ 'ਚ ਸ਼ਿਓਮੀ ਦੇ ਪ੍ਰੋਡਕਟ PR Clinton Jeff ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸ਼ਿਓਮੀ ਅਗਲੇ ਮਹੀਨੇ ਨਵਾਂ ਪ੍ਰੋਡਕਟ ਲਾਂਚ ਕਰਨ ਦੀ ਪਲਾਨਿੰਗ ਕਰ ਰਹੀਂ ਹੈ।
ਹਾਲ ਹੀ 'ਚ ਮਸ਼ਹੂਰ ਲੀਕਸਟਰ Ronald Quandt ਨੇ ਟਵਿੱਟਰ 'ਤੇ ਕਿਹਾ ਗਿਆ ਸੀ ਕਿ ਰੈੱਡਮੀ 5 ਸਮਾਰਟਫੋਨ ਨੂੰ ਫਰਵਰੀ 'ਚ ਗਲੋਬਲੀ LTE Band 20 ਨਾਲ ਪੇਸ਼ ਕੀਤਾ ਜਾਵੇਗਾ।
ਪਿਛਲੇ ਮਹੀਨੇ ਚੀਨ 'ਚ ਸ਼ਿਓਮੀ ਨੇ ਰੈੱਡਮੀ 5 ਅਤੇ ਰੈੱਡਮੀ 5 ਪਲੱਸ ਸਮਾਰਟਫੋਨਜ਼ ਨੂੰ ਪੇਸ਼ ਕੀਤਾ ਸੀ। ਇਨ੍ਹਾਂ ਦੋਵਾਂ ਫੋਨਜ਼ ਦੀ ਖਾਸੀਅਤ ਇਨ੍ਹਾਂ 'ਚ ਦਿੱਤਾ ਗਿਆ 18:9 ਅਸਪੈਕਟ ਰੇਸ਼ੀਓ ਹੈ। ਸ਼ਿਓਮੀ ਦੇ ਅਨੁਸਾਰ ਗੇਮ ਖੇਡਣ ਅਤੇ ਵੀਡੀਓ ਲਈ ਇਹ ਸ਼ਾਨਦਾਰ ਹੈ।
ਤੁਹਾਡੇ ਸਟਾਇਲ ਨੂੰ ਚਾਰ ਚੰਦ ਲਗਾ ਦੇਣਗੇ ਇਹ ਲਗਜ਼ਰੀ ਪੈਨ
NEXT STORY