ਗੈਜੇਟ ਡੈਸਕ– ਸ਼ਾਓਮੀ ਆਪਣੇ ਸਬ ਬ੍ਰਾਂਡ ਰੈੱਡਮੀ ਤਹਿਤ ਪ੍ਰੋ-ਗ੍ਰੇਡ ਕੈਮਰੇ ਵਾਲੇ ਦੋ ਨਵੇਂ ਸਮਾਰਟਫੋਨਾਂ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਸ਼ਾਓਮੀ ਇੰਡੀਆ ਦੇ ਹੈੱਡ ਮਨੁ ਕੁਮਾਰ ਜੈਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ Redmi Note 11 Pro ਅਤੇ Redmi Note 11 Pro Plus 5G ਦੀ ਲਾਂਚਿੰਗ ਦਾ ਐਲਾਨ ਕੀਤਾ ਹੈ। ਉਨ੍ਹਾਂ ਅਪਕਮਿੰਗ ਮਾਰਟਫੋਨਾਂ ਦਾ ਟੀਜ਼ਰ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਹ ਦੋਵੇਂ ਫੋਨ 9 ਮਾਰਚ ਨੂੰ ਭਾਰਤ ’ਚ ਲਾਂਚ ਹੋਣਗੇ।
- ਫੀਚਰਜ਼ ਦੀ ਗੱਲ ਕਰੀਏ ਤਾਂ Redmi Note 11 Pro ਅਤੇ Redmi Note 11 Pro Plus 5G ਦੋਵਾਂ ਫੋਨਾਂ ਨੂੰ 6.7 ਇੰਚ ਦੀ ਅਮੋਲੇਡ ਡਿਸਪਲੇਅ ਨਾਲ ਲਿਆਇਆ ਜਾਵੇਗਾ।
- ਇਸਦੀ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। Note 11 Pro ’ਚ ਮੀਡੀਆਟੈੱਕ ਹੇਲੀਓ ਜੀ96 ਪ੍ਰੋਸੈਸਰ ਦਿੱਤਾ ਜਾਵੇਗਾ, ਉਥੇ ਹੀ ਪ੍ਰੋ ਪਲੱਸ ’ਚ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲੇਗਾ।
- ਇਨ੍ਹਾਂ ਦੋਵਾਂ ਹੀ ਫੋਨਾਂ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ 108MP, 8MP, 2MP, 2MP ਲੈੱਨਜ਼ ਦੀ ਸਪੋਰਟ ਦਿੱਤੀ ਗਈ ਹੋਵੇਗੀ, ਜਦਕਿ Redmi Note 11 Pro+ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ।
- ਪਾਵਰ ਬੈਕਅਪ ਲਈ ਫੋਨ ’ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ ਜੋ ਕਿ 67W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਐਂਡਰਾਇਡ 12 ’ਤੇ ਆਧਾਰਿਤ MIUI 13 ’ਤੇ ਕੰਮ ਕਰੇਗਾ।
- Redmi Note 11 Pro 4G ਅਤੇ Redmi Note 11 Pro+ ਸਮਾਰਟਫੋਨ 5ਜੀ ਕੁਨੈਕਟੀਵਿਟੀ ਨਾਲ ਆਉਣਗੇ ਅਤੇ ਇਨ੍ਹਾਂ ਫੋਨਾਂ ਦੀ ਕੀਮਤ 15,000 ਰੁਪਏ ਤੋਂ 25,000 ਰੁਪਏ ਦੇ ਵਿਚਾਕਰ ਹੋ ਸਕਦੀ ਹੈ।
WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ
NEXT STORY