ਜਲੰਧਰ-ਚੀਨੀ ਕੰਪਨੀ ਸ਼ਿਓਮੀ ਦਾ ਮੀ A1 ਭਾਰਤ 'ਚ ਸਭ ਤੋਂ ਸਫਲ ਸਮਾਰਟਫੋਨਜ਼ 'ਚ ਇਕ ਹੈ। ਇਸ ਸਮਾਰਟਫੋਨ ਦੀ ਸਫਲਤਾ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਇਸ ਹੈਂਡਸੈੱਟ ਨੂੰ ਗੂਗਲ ਐਂਡਰਾਇਡ ਵਨ ਇਨੀਸ਼ੀਏਟਿਵ ਦੇ ਤਹਿਤ ਲਾਂਚ ਕੀਤਾ ਗਿਆ ਸੀ ਅਤੇ ਇਹ ਡਿਵਾਈਸ ਸਟਾਕ ਓ. ਐੱਸ. 'ਤੇ ਆਪਰੇਟ ਹੁੰਦਾ ਸੀ। ਨਵੀਂ ਰਿਪੋਰਟ ਮੁਤਾਬਕ ਮੀ A1 ਦੀ ਸਫਲਤਾ ਤੋਂ ਬਾਅਦ ਕੰਪਨੀ ਹੁਣ ਇਕ ਹੋਰ ਐਂਡਰਾਇਡ ਵਨ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ।
XDA ਡਿਵੈਲਪਰਸ ਰਿਪੋਰਟ ਮੁਤਾਬਕ ਸਭ ਤੋਂ ਪਹਿਲਾਂ ਫਰਮਵੇਅਰ ਫਾਈਲਾਂ 'ਤੇ ਦੋ ਸਮਾਰਟਫੋਨਜ਼ ਨੂੰ ਸਪਾਟ ਕੀਤਾ ਗਿਆ ਹੈ, ਜਿਸ ਬਾਰੇ 'ਚ ਹੁਣ ਤੱਕ ਸ਼ਿਓਮੀ ਨੇ ਕੋਈ ਐਲਾਨ ਨਹੀਂ ਕੀਤਾ ਹੈ। ਇਨ੍ਹਾਂ 'ਚ ਇਕ ਡਿਵਾਈਸ ਮੀ 6x ਦਾ ਅਗਲਾ ਵਰਜਨ ਹੋ ਸਕਦਾ ਹੈ ਅਤੇ ਦੂਜਾ ਡਿਵਾਈਸ ਕੰਪਨੀ ਦਾ ਅਫੋਰਡਬੇਲ ਐਂਡਰਾਇਡ ਵਨ ਡਿਵਾਈਸ ਹੋ ਸਕਦਾ ਹੈ। ਇਨ੍ਹਾਂ ਦੋਵਾਂ ਡਿਵਾਈਸਿਜ਼ 'ਚ “jasmine_sprout” ਅਤੇ “daisy_sprout” ਦਿੱਤਾ ਗਿਆ ਹੈ।
ਕੋਡਨੇਮ 'ਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ‘sprout’ ਨਾਂ ਗੂਗਲ ਐਂਡਰਾਇਡ ਵਨ ਦੇ ਇਨੀਸ਼ੀਏਟਿਵ ਤੋਂ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਮੀ A1 ਨੂੰ ‘tissot_sprout’ ਕੋਡਨੇਮ ਦਿੱਤਾ ਗਿਆ ਸੀ। ਫਰਮਵੇਅਰ ਫਾਈਲਾਂ ਮੁਤਾਬਕ jasmine_sprout ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 660 ਐੱਸ. ਓ. ਸੀ. ਨਾਲ ਆ ਸਕਦਾ ਹੈ ਅਤੇ ਇਹ ਮੀ 6x ਦਾ ਰੀ-ਬ੍ਰਾਂਡਿੰਗ ਵਰਜਨ ਹੋਵੇਗਾ।
ਸ਼ਿਓਮੀ ਮੀ 6X ਸਮਾਰਟਫੋਨ ਭਾਰਤ 'ਚ ਮੀ A2 ਨਾਂ ਨਾਲ ਲਾਂਚ ਹੋ ਸਕਦਾ ਹੈ। ਮੀ 6ਐਕਸ ਸਮਾਰਟਫੋਨ 'ਚ 5.99 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਅਸਪੈਕਟ ਰੇਸ਼ੋ ਅਤੇ ਸਨੈਪਡ੍ਰੈਗਨ 660 ਆਕਟਾ-ਕੋਰ ਐੱਸ. ਓ. ਸੀ. ਮੌਜੂਦ ਹੋਵੇਗਾ। ਇਹ ਸਮਾਰਟਫੋਨ 3 ਵੇਰੀਐਂਟਸ 'ਚ 4 ਜੀ. ਬੀ. ਰੈਮ/64 ਜੀ. ਬੀ. ਬੇਸ ਵੇਰੀਐਂਟ, 6 ਜੀ. ਬੀ. ਰੈਮ/64 ਜੀ. ਬੀ. ਮਿਡ ਵੇਰੀਐਂਟ ਅਤੇ 6 ਜੀ. ਬੀ. ਰੈਮ/128 ਜੀ. ਬੀ. ਟਾਪ ਵੇਰੀਐਂਟ ਹੋਵੇਗਾ। ਇਸ ਤੋਂ ਇਲਾਵਾ ਫੋਨ 'ਚ ਡਿਊਲ ਕੈਮਰਾ ਸੈੱਟਅਪ (20 ਮੈਗਾਪਿਕਸਲ+12 ਮੈਗਾਪਿਕਸਲ ) ਅਤੇ ਫਰੰਟ 'ਚ 20 ਮੈਗਾਪਿਕਸਲ ਕੈਮਰਾ ਹੋਵੇਗਾ। ਡਿਵਾਈਸ 'ਚ ਫਿੰਗਰਪ੍ਰਿੰਟ ਸੈਂਸਰ ਅਤੇ 3,010 ਐੱਮ. ਏ. ਐੱਚ ਬੈਟਰੀ ਨਾਲ ਕੁਵਿੱਕ ਚਾਰਜ 3.0 ਸਪੋਰਟ ਮੌਜੂਦ ਹੋਵੇਗੀ। ਦੂਜੇ ਕੋਡਨੇਮ ਡਿਵਾਈਸ daisy_sprout 'ਚ ਕੁਆਲਕਾਮ ਸਨੈਪਡ੍ਰੈਗਨ 626 ਐੱਸ. ਓ. ਸੀ. ਹੋਵੇਗਾ।
ਹਾਲ ਹੀ ਸ਼ਿਓਮੀ ਰੈੱਡਮੀ ਐੱਸ 2 ਨੂੰ ਚੀਨ 'ਚ 3C ਸਰਟੀਫਿਕੇਸ਼ਨ ਮਿਲੀ ਹੈ। ਇਸ ਡਿਵਾਈਸ ਦਾ ਡਿਜ਼ਾਈਨ ਮੀ 6ਐਕਸ ਜਿਹਾ ਹੈ ਅਤੇ ਟੀਨਾ ਸਰਟੀਫਿਕੇਸ਼ਨ ਮੁਤਾਬਕ ਇਸ 'ਚ ਸਨੈਪਡ੍ਰੈਗਨ 625 ਐੱਸ. ਓ. ਸੀ. 'ਤੇ ਆ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਦਾ ਦੂਜਾ ਐਂਡਰਾਇਡ ਸਮਾਰਟਫੋਨ ਜਲਦ ਹੀ ਦੇਖਣ ਨੂੰ ਮਿਲ ਸਕਦਾ ਹੈ।
ਸੈਮਸੰਗ ਨੇ ਆਪਣੇ ਇਨ੍ਹਾਂ ਫਲੈਗਸ਼ਿਪ ਸਮਾਰਟਫੋਨਜ਼ ਲਈ ਜਾਰੀ ਕੀਤੀ ਐਂਡ੍ਰਾਇਡ Oreo ਅਪਡੇਟ
NEXT STORY