ਜਲੰਧਰ- ਟੂ-ਵ੍ਹੀਲਰ ਨਿਰਮਾਤਾ ਕੰਪਨੀ ਯਾਮਾਹਾ Yamaha ਨੇ ਆਪਣੇ YSR125 ਨੂੰ ਰਿਪਲੇਸ ਕਰ ਕੇ ਇਸ ਬਾਈਕ ਦਾ ਅਪਡੇਟਡ ਵਰਜਨ YS125 ਨੂੰ ਲਾਂਚ ਕੀਤਾ ਹੈ। ਨਵੀਂ ਬਾਈਕ 'ਚ ਸਪੋਰਟੀ ਲੁਕ ਵਾਲਾ ਡਿਜ਼ਾਇਨ ਅਤੇ ਪਹਿਲਾਂ ਤੋਂ ਬਿਹਤਰ ਇੰਜਣ ਦਿੱਤਾ ਗਿਆ ਹੈ ਜੋ ਘੱਟ ਤੇਲ ਦੀ ਖਪਤ ਕਰੇਗਾ। YS125 'ਚ 14 ਲਿਟਰ ਦਾ ਫਿਊਲ ਟੈਂਕ ਅਤੇ ਯੂਨਿਫਾਇਡ ਬਰੇਕਿੰਗ ਸਿਸਟਮ ਦਿੱਤਾ ਗਿਆ ਹੈ। ਇਹ ਬਰੇਕਿੰਗ ਸਿਸਟਮ ਹੌਂਡਾ ਦੇ ਕਾਂਬੀ ਬ੍ਰੇਕ ਸਿਸਟਮ ਨਾਲ ਮਿਲਦਾ ਜੁਲਦਾ ਹੈ। ਇਸ ਬਾਈਕ 'ਚ 125cc ਏਅਰ ਕੂਲਡ, SOHC, ਟੂ-ਵਾਲਵ ਮੀਲ ਦੇ ਨਾਲ 5- ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।
YS125 ਦਾ ਇੰਜਣ 7,500 rpm 'ਤੇ 10.6 PS ਦਾ ਮੈਕਜਿਮਮ ਪਾਵਰ ਅਤੇ 6,000 rpm 'ਤੇ 10.8 Nm ਦਾ ਕੋਇਲ ਟਾਰਕ ਦੇਣ 'ਚ ਸਮਰੱਥ ਹੈ। ਇਸ ਦੇ ਰਿਅਰ 'ਚ ਡਿਊਲ ਸਪ੍ਰਿੰਗ ਸੈੱਟਅਪ ਅਤੇ ਫ੍ਰੰਟ 'ਚ ਟੈਲੀਸਕੋਪਿਕ ਫੋਰਕਸ ਦਿੱਤੇ ਗਏ ਹਨ। ਨਵੇਂ ਬਾਈਕ ਦੇ ਸੀਟ ਦੀ ਹਾਇਟ 795 mm ਅਤੇ ਇਸ ਦਾ ਭਾਰ 129 ਕਿੱਲੋਗ੍ਰਾਮ ਹੈ। Yamaha YS125 'ਚ 150mm ਦਾ ਗਰਾਊਂਡ ਕਲਿਅਰਨਸ ਹੈ।
ਇਸ ਤੋਂ ਇਲਾਵਾ ਇਸ ਬਾਈਕ ਦੇ ਫ੍ਰੰਟ 'ਚ 245mm ਵਾਲਾ ਡਿਸਕ ਬ੍ਰੇਕ ਅਤੇ ਰਿਅਰ 'ਚ 130 mm ਡਰਮ ਸੈੱਟਅਪ ਦਿੱਤਾ ਗਿਆ ਹੈ। ਫਿਲਹਾਲ ਇਸ ਬਾਈਕ ਨੂੰ ਯੂਰੋਪੀ ਮਾਰਕੀਟ 'ਚ ਲਾਂਚ ਕੀਤਾ ਗਿਆ ਹੈ ਉਮੀਦ ਹੈ ਕਿ ਜਲਦ ਹੀ ਇਹ ਭਾਰਤੀ ਬਾਜ਼ਾਰ 'ਚ ਵੀ ਦਸਤਕ ਦੇਵੇਗੀ।
ਨਾਸਾ ਨੇ ਆਮ ਲੋਕਾਂ ਦੇ ਇਸਤੇਮਾਲ ਲਈ ਉਪਲੱਬਧ ਕਰਵਾਏ ਕਈ ਮੁੱਖ ਸਾਫਟਵੇਅਰ
NEXT STORY