ਜਲੰਧਰ : ਸਭ ਤੋਂ ਵੱਡੇ ਸਪੋਰਟਸ ਇਵੈਂਟ ਰੀਓ ਓਲੰਪਿਕਸ ਦਾ ਆਗਾਜ਼ ਪਿਛਲੇ ਹਫ਼ਤੇ ਹੋ ਚੁੱਕਿਆ ਹੈ। ਭਾਰਤ ਨੇ ਇਸ ਵਾਰ 100 ਤੋਂ ਵੱਧ ਐਥਲੀਟਸ ਨੂੰ ਭੇਜਿਆ ਹੈ, ਜੋ 15 ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ। ਜੇਕਰ ਤੁਸੀਂ ਵੀ ਇਸ ਇਵੈਂਟ ਨਾਲ ਜੁੜੇ ਸਾਰੇ ਪਹਿਲੂਆਂ (ਖਿਡਾਰੀਆਂ, ਦੇਸ਼ ਦੀ ਰੈਂਕਿੰਗ,ਤਮਗੇ) ਉੱਤੇ ਨਜ਼ਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਮਾਰਟਫੋਨ ਨਾਲ ਹੀ ਨਜ਼ਰ ਰੱਖ ਸਕਦੇ ਹੋ । ਰੀਓ ਦਾ ਆਫੀਸ਼ੀਅਲ ਐਪ (ਰੀਓ 2016) ਸਾਰੀ ਜਾਣਕਾਰੀ ਮੁਹੱਈਆ ਕਰਵਾਏਗਾ । ਐਂਡ੍ਰਾਇਡ, ਆਈ. ਓ. ਐੱਸ. ਤੋਂ ਇਲਾਵਾ ਵਿੰਡੋਜ਼ ਫੋਨ ਯੂਜ਼ਰਸ ਲਈ ਵੀ ਇਸ ਐਪ ਨੂੰ ਪੇਸ਼ ਕੀਤਾ ਗਿਆ ਹੈ।
ਐਪ ਨਾਲ ਜੁੜੀਆਂ ਹੋਰ ਗੱਲਾਂ-
ਐਂਡ੍ਰਾਇਡ ਫੋਨ ਵਿਚ ਰੀਓ 2016 ਐਪ ਦਾ ਸਾਈਜ਼ 22.66 ਐੱਮ. ਬੀ. ਹੈ । ਇਸ ਤੋਂ ਇਲਾਵਾ ਹੋਰ ਆਪ੍ਰੇਟਿੰਗ ਸਿਸਟਮ ਵਾਲੇ ਫੋਨਸ ਵਿਚ ਇਸ ਐਪ ਦਾ ਸਾਈਜ਼ ਵੱਖ ਹੋ ਸਕਦਾ ਹੈ । ਐਂਡ੍ਰਾਇਡ 4.1 ਜਾਂ ਉਸ ਤੋਂ ਉੱਤੇ ਦੇ ਵਰਜ਼ਨ, ਵਿੰਡੋਜ਼ ਫੋਨ 8.1 ਅਤੇ ਵਿੰਡੋਜ਼ 10 ਅਤੇ ਆਈ. ਓ. ਐੱਸ. 8.0 ਅਤੇ ਉਸ ਤੋਂ ਉਪਰ ਦੇ ਵਰਜ਼ਨ ਉੱਤੇ ਇਹ ਐਪ ਕੰਮ ਕਰੇਗਾ।
ਆਓ ਜਾਣਦੇ ਹਾਂ ਰੀਓ 2016 ਐਪ ਦੀਆਂ ਖਾਸ ਗੱਲਾਂ ਬਾਰੇ-
ਇਹ ਐਪ ਅੰਗਰੇਜ਼ੀ, ਪੁਰਤਗਾਲੀ, ਸਪੈਨਿਸ਼, ਫ੍ਰੈਂਚ, ਚਾਈਨੀਜ਼, ਜਾਪਾਨੀ ਅਤੇ ਕੋਰੀਆਈ ਭਾਸ਼ਾਵਾਂ ਵਿਚ ਮੁਹੱਈਆ ਹੈ। |
ਨਵੇਂ ਵਰਜਨ ਵਾਲੇ ਰੀਓ 2016 ਐਪ ਵਿਚ ਓਲੰਪਿਕਸ ਨਾਲ ਜੁੜੀ ਨਵੀਂ ਜਾਣਕਾਰੀ ਜਿਵੇਂ ਖੇਡਾਂ ਦਾ ਸਮਾਂ, ਰਿਜ਼ਲਟ, ਤਮਗੇ, ਸਪੋਰਟਸ, ਐਥਲੀਟਸ ਅਤੇ ਟੀਮਾਂ, ਮੈਪਸ ਅਤੇ ਦਰਸ਼ਕਾਂ ਨੂੰ ਗਾਈਡ ਕਰਨ ਦੀ ਜਾਣਕਾਰੀ ਮਿਲੇਗੀ। |
ਓਲੰਪਿਕਸ ਫੈਨਜ਼ ਜੋ ਰੀਓ ਡੀ ਜਨੇਰੀਓ ਵਿਚ ਜਾ ਕੇ ਖੇਡਾਂ ਦੇਖਣਾ ਚਾਹੁੰਦੇ ਹਨ, ਇਹ ਐਪ ਉਨ੍ਹਾਂ ਦੀ ਵੀ ਮਦਦ ਕਰੇਗੀ। |
ਇਸ ਤੋਂ ਹਰ ਖੇਡ ਦਾ ਲਗਾਤਾਰ ਅਪਡੇਟ ਅਤੇ ਰਿਅਲ ਟਾਈਮ ਵਿਚ ਤਮਗੇ ਦੀ ਜਾਣਕਾਰੀ ਅਤੇ ਫੋਟੋਜ਼ ਦੇ ਨਾਲ ਗ੍ਰੇਟ ਕਵਰੇਜ ਮਿਲੇਗੀ। |
ਇਸ ਤੋਂ ਇਲਾਵਾ ਰੀਓ ਓਲੰਪਿਕਸ ਖੇਡਾਂ ਨਾਲ ਜੁੜੇ ਰਹਿਣ ਲਈ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਵੀ ਕਰ ਸਕਦੇ ਹੋ। |
ਗੂਗਲ ਐਪ - ਗੂਗਲ ਦੀ ਲੇਟੈਸਟ ਐਪ ਜੋ ਗੂਗਲ ਨਾਓ ਦੇ ਨਾਲ ਆਉਂਦੀ ਹੈ, ਰੀਓ ਓਲੰਪਿਕਸ ਬਾਰੇ ਜਾਣਕਾਰੀ ਦਿੰਦੀ ਹੈ। ਬਸ ਇਸ ਲਈ ਗੂਗਲ ਨਾਓ ਉੱਤੇ ਟੈਪ ਕਰਨਾ ਹੁੰਦਾ ਹੈ। ਇਸ ਵਿਚ ਤੁਸੀਂ ਨੋਟੀਫਿਕੇਸ਼ਨਸ ਨੂੰ ਵੀ ਆਨ ਕਰ ਸਕਦੇ ਹੋ, ਜਿਸ ਨਾਲ ਰਿਅਲ ਟਾਈਮ ਵਿਚ ਅਪਡੇਟਸ ਮਿਲਣਗੇ। ਨਵੀਆਂ ਖਬਰਾਂ ਤੋਂ ਇਲਾਵਾ ਇਹ ਐਪ ਤੁਹਾਨੂੰ ਤਮਗੇ ਅਤੇ ਹੋਰ ਜ਼ਰੂਰੀ ਜਾਣਕਾਰੀ ਵੀ ਮੁਹੱਈਆ ਕਰਵਾਏਗਾ।
ਹਾਟ ਸਟਾਰ - ਜੇਕਰ ਤੁਸੀਂ ਵੀਡੀਓ ਦੇਖਣ ਦੇ ਸ਼ੌਕੀਨ ਹੋ ਤਾਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਸਟਾਰ ਨੈੱਟਵਰਕ ਇਹ ਮਨੋਰੰਜਨ ਐਪ ਤੇ ਸਟਾਰ ਸਪੋਰਟਸ ਨਾਲ ਮਿਲ ਕੇ ਲਾਈਵ ਕੰਟੈਂਟ, ਹਾਈਲਾਈਟਸ ਅਤੇ ਨਿਊਜ਼ ਮੁਹੱਈਆ ਕਰਵਾਉਂਦੀ ਹੈ ।
ਈ. ਐੱਸ. ਪੀ. ਐੱਨ. - ਸਪੋਰਟਸ ਪ੍ਰੇਮੀ ਹੋ ਤਾਂ ਇਹ ਐਪ ਜ਼ਰੂਰ ਤੁਹਾਡੇ ਫੋਨ ਵਿਚ ਹੋਵੇਗੀ । ਰੀਓ ਦੇ ਅਧਿਕਾਰਕ ਐਪ ਵਾਂਗ ਈ. ਐੱਸ. ਪੀ. ਐੱਨ. ਐਪ ਵੀ ਤਮਗਿਆਂ ਦੀ ਜਾਣਕਾਰੀ, ਲੇਟੈਸਟ ਨਿਊਜ਼ ਦੇ ਨਾਲ ਵੀਡੀਓ ਮੁਹੱਈਆ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਐਪ ਨਾਲ ਹੋਰ ਸਪੋਰਟਸ ਦੀ ਵੀ ਜਾਣਕਾਰੀ ਪਾ ਸਕਦੇ ਹੋ ।
ਨਿਸਾਨ ਬੰਦ ਕਰ ਸਕਦੀ ਏ ਇਲੈਕਟ੍ਰਿਕ ਕਾਰ ਬੈਟਰੀਜ਼ ਦਾ ਨਿਰਮਾਣ
NEXT STORY