ਜਲੰਧਰ-ਭਾਰਤ ਦੀ ਸਾਈਬਰ ਸਕਾਉਰਟੀ ਏਜੰਸੀ ਦੁਆਰਾ ਦੱਸਿਆ ਗਿਆ ਹੈ ਕਿ ਕੰਪਿਊਟਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਹੈਕਰਸ ਸਮਾਰਟਫੋਨਜ਼ 'ਤੇ ਵੀ ਰੈਂਸੋਮਵੇਅਰ ਅਟੈਕ ਕਰ ਸਕਦੇ ਹੈ। CERT-In ਨੇ ਇਹ ਵੀ ਕਿਹਾ ਹੈ ਕਿ WannaCry ਰੈਂਸੋਮਵੇਅਰ ਦਾ ਖਤਰਾ ਹੁਣ ਵੀ ਬਰਕਰਾਰ ਹੈ। ਏਜੰਸੀ ਦਾ ਕਹਿਣਾ ਹੈ ਕਿ ਗਲੋਬਲ ਰੈਂਸੋਮਵੇਅਰ ਅਟੈਕ ਤੋਂ ਬਚਣ ਦੇ ਲਈ ਭਾਰਤ ਲਾਪਰਵਾਹੀਂ ਨਹੀਂ ਵਰਤ ਸਕਦਾ ਹੈ ਕਿਉਕਿ ਇਹ ਨਵੇਂ ਰੂਪ 'ਚ ਸਾਹਮਣੇ ਆ ਸਕਦਾ ਹੈ। ਇੰਡੀਆ ਕੰਪਿਊਟਰ ਐਂਮਰਜੰਸੀ ਰੈਸਪੋਂਸ ਟੀਮ (CERT-In) ਦੇ ਡਾਇਰੈਕਟਰ ਜਨਰਲ Sanjay Behl ਦੁਆਰਾ ਦੱਸਿਆ ਗਿਆ ਹੈ ,' ਭਲਾ ਹੀ ਦੁਨੀਆਭਰ 'ਚ ਰੈਂਸੋਮਵੇਅਰ ਅਟੈਕ ਕਰਨ ਵਾਲੇ ਵਾਨਾਕਰਾਈ ਵਾਇਰਸ ਦਾ ਭਾਰਤ 'ਤੇ ਘੱਟ ਅਸਰ ਹੋਇਆ ਹੈ, ਪਰ ਇਸ ਦੇ ਕਈ ਮੋਡੀਊਲ ਹੁਣ ਵੀ ਸਾਹਮਣੇ ਆ ਸਕਦੀ ਹੈ ਅਤੇ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹੈ।'
ਵਾਨਾਕਰਾਈ ਵਾਇਰਸ ਨੇ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਵਿੰਡੋਜ਼ ਆਪਰੇਟਿੰਗ ਸਿਸਟਮ 'ਤੇ Run ਕਰਨ ਵਾਲੇ ਹਜ਼ਾਰਾਂ ਲੈਪਟਾਪ ਅਤੇ ਡੈਸਕਟਾਪ ਨੂੰ ਪ੍ਰਭਾਵਿਤ ਕੀਤਾ ਹੈ। Sanjay Behl ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਖਤਰਾ ਹੁਣ ਤੱਕ ਟਲਿਆ ਨਹੀਂ ਨਜ਼ਰ ਆਇਆ ਹੈ ਕਿਉਕਿ ਸਾਈਬਰ ਅਟੈਕਰਜ਼ ਦਾ ਅਗਲਾ ਟਾਰਗੈਟ ਸਮਾਰਟਫੋਨਜ਼ ਹੋ ਸਕਦੇ ਹੈ। ਉਨ੍ਹਾਂ ਨੇ ਰਿਹਾ ਹੈ ਕਿ ' ਐਂਡਰਾਈਡ ਪੂਰੀ ਦੁਨੀਆ 'ਚ ਸਭ ਤੋਂ ਅਲੱਗ ਸਥਿਤੀ ਹੋਵੇਗੀ। CERT-In ਇਸ ਦੇ ਸੰਭਾਵਿਤ ਹਮਲੇ ਦੇ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਰਿਹਾ ਹੈ।'
Sanjay Behl ਦੁਆਰਾ ਰਿਹਾ ਗਿਆ, ' ਹੈਕਰਸ ਹਮੇਸ਼ਾ ਦੋ ਕਦਮ ਅੱਗੇ ਚੱਲਦੇ ਹੈ ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ, ਅਸੀਂ ਅਟੈਕ ਦਾ ਇਹ ਅੰਤ ਹੋ ਜਾਵੇਗਾ ਜਾਂ ਫਿਰ ਨਵੇਂ ਰੂਪ 'ਚ ਇਹ ਫਿਰ ਤੋਂ ਸਾਹਮਣੇ ਆਵੇਗਾ। ਅਸੀਂ ਵੀਕੈਂਡ 'ਤੇ ਬੈਂਕਾਂ, ਪਾਵਰ ਯੂਟੀਲਿਟੀ, ਰੇਲਵੇਜ਼ ਅਤੇ ਹੋਰ ਇੰਨਫਰਾਂਸਟਕਚਰ ਪ੍ਰੋਵਾਈਡਰਸ ਨੂੰ ਅਲਰਟ ਕੀਤਾ ਤਾਂ ਕਿ ਉਹ ਸੋਮਵਾਰ ਨੂੰ ਜਦੋਂ ਕੰਮ ਸ਼ੁਰੂ ਕਰਨ ਤਾਂ ਸਾਈਬਰ ਅਟੈਕ ਨੂੰ ਲੈ ਕੇ ਸੁਚੇਤ ਰਹਿਣ। ਲੋਕਾਂ ਦੇ ਲਈ CERT-In ਨੇ ਆਪਣੀ ਵੈੱਬਸਾਈਟ 'ਤੇ ਐਂਡਵਾਈਜ਼ਰੀ ਜ਼ਾਰੀ ਕੀਤੀ ਸੀ ਅਤੇ ਸੋਮਵਾਰ ਨੂੰ ਇਕ ਵੈੱਬਕਾਸਟ ਵੀ ਕੀਤਾ ਸੀ। ਏਂਜੰਸੀ ਨੇ ਅਪਣੇ ਫੇਸਬੁਕ ਪੇਜ ਅਤੇ ਟਵਿੱਟਰ ਹੈਂਡਲ ਦੇ ਨਾਲ-ਨਾਲ MyGov ਪਲੇਟਫਾਰਮ ਦੇ ਰਾਹੀਂ ਪੂਰੀ ਦੁਨੀਆ ਨੂੰ ਸਾਵਧਾਨ ਕੀਤਾ ।' ਉਨ੍ਹਾਂ ਨੇ ਇਹ ਵੀ ਕਿਹਾ ਹੈ, ' ਸ਼ਨੀਵਾਰ ਨੂੰ ਅਸੀਂ ਵੱਡੇ ਲੈਵਲ 'ਤੇ ਅਭਿਆਨ ਚਲਾਇਆ ਹੈ। ਇਹ ਵੱਡੀ ਮੁਸ਼ਕਿਲ ਦੇਖੀ ਸੀ ਅਤੇ ਬਹੁਤ ਲੋਕ ਕੰਮ 'ਤੇ ਲੱਗੇ ਹੋਏ ਸੀ।'
ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਖੁਦ ਨੂੰ ਬਿਹਤਰ ਤਰੀਕੇ ਇਸ ਅਟੈਕ ਤੋਂ ਬਚਾ ਸਕਿਆ ਹੈ। CERT-In ਨੂੰ ਬੁੱਧਵਾਰ ਸ਼ਾਮ ਤੱਕ ਸਿਰਫ 85 ਮਸ਼ੀਨਾਂ ਦੇ ਇੰਨਫੈਕਟ ਹੋਣ ਦੀ ਰਿਪੋਰਟ ਮਿਲੀ ਸੀ। ਇੰਡਸਟਰੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕਿੰਗ, ਰੀਟੇਲ ਅਤੇ ਮੈਨੂੰਫੈਚਰਿੰਗ ਸਮੇਤ ਕਈ ਇੰਡਸਟਰੀਜ਼ 'ਚ 40 ਹਜ਼ਾਰ ਤੋਂ ਜਿਆਦਾ ਕੰਪਿਊਟਰ ਇੰਨਫੈਕਟ ਹੋਇਆ ਹੈ। ਪੂਰੀ ਦੁਨੀਆ 'ਚ ਇਸ ਵਾਇਰਸ ਨੇ 150 ਦੇਸ਼ਾਂ 'ਚ ਘੱਟ ਤੋਂ ਘੱਟ 2 ਲੱਖ ਕੰਪਿਊਟਰ ਇੰਨਫੈਕਟ ਕੀਤੇ ਹੈ। ਉਨ੍ਹਾਂ ਨੇ ਦੱਸਿਆ ਹੈ ਕਿ CERT-In ਪਹਿਲਾਂ ਤੋਂ ਹੀ ਸਰਕਾਰ ਦੇ ਵਿਭਾਗਾਂ 'ਚ ਸਾਈਬਰ ਸਕਾਉਰਟੀ Drills ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕ੍ਰਾਈਮ ਮੈਨੇਜ਼ਮੈਂਟ ਪਲਾਨ ਮੁੱਹਈਆ ਕਰਵਾ ਰਿਹਾ ਹੈ ਜਾਂ ਕਿ ਅਟੈਕ ਹੋਣ ਦੀ ਸਥਿਤੀ 'ਚ ਉਹ ਇਸ ਤੋਂ ਸਹੀਂ ਤਰੀਕੇ ਨਾਲ ਨਿਪਟ ਸਕਣ ।
ਇਕ ਵਾਰ ਫਿਰ ਡਾਊਨ ਹੋਇਆ Whatsapp, ਯੂਜ਼ਰਸ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ
NEXT STORY