ਗੈਜੇਟ ਡੈਸਕ—ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਨੂੰ ਬਿਨ੍ਹਾਂ ਕ੍ਰੈਡਿਟ ਦਿੱਤੇ ਇਕ ਵਿਅਕਤੀ ਦਾ ਵੀਡੀਓ ਅਪਲੋਡ ਕਰਨਾ ਕਾਫੀ ਮਹਿੰਗਾ ਪੈ ਗਿਆ। ਦਰਅਸਲ, ਕ੍ਰਿਸਮਸ 'ਤੇ ਯੂਟਿਊਬ ਨੇ ਪ੍ਰੋਫੈਸ਼ਨਲ ਡੋਮਿਨੋ ਆਰਟੀਸਟ ਲਿਲੀ ਹੇਵੇਸ਼ ਨੂੰ ਕ੍ਰੈਡਿਟ ਦਿੱਤੇ ਬਿਨ੍ਹਾ ਉਨ੍ਹਾਂ ਦਾ ਵੀਡੀਓ ਅਪਲੋਡ ਕਰ ਦਿੱਤਾ, ਜਿਸ ਕਾਰਨ ਹੁਣ ਕੰਪਨੀ ਨੂੰ ਟਵੀਟਰ 'ਤੇ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਡੋਮਿਨੋ ਆਰਟੀਸਟ ਨੇ ਟਵੀਟਰ 'ਤੇ ਆਪਣੀ ਨਿਰਾਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਮੇਰੇ ਕ੍ਰਿਸਮਸ ਡੋਮਿਨੋ ਈ-ਕਾਰਡ ਦਾ ਵਧੀਆ ਇਸਤੇਮਾਲ ਹੋ ਰਿਹਾ ਹੈ। ਹਾਲਾਂਕਿ ਮੈਂ ਨਿਰਾਸ਼ ਵੀ ਹਾਂ ਕਿਉਂਕਿ ਯੂਟਿਊਬ ਨੇ ਮੇਰਾ ਵੀਡੀਓ ਲੈ ਕੇ ਮੈਨੂੰ ਕ੍ਰੈਡਿਟ ਦਿੱਤੇ ਬਿਨ੍ਹਾ ਦੋਬਾਰਾ ਅਪਲੋਡ ਕੀਤਾ।
ਯੂਟਿਊਬ ਦੇ ਟਵੀਟ 'ਚ ਹੇਵੇਸ਼ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ ਹੈ। ਇਥੇ ਤੱਕ ਕੀ ਉਨ੍ਹਾਂ ਦੇ ਯੂਟਿਊਬ ਚੈਨਲ ਦਾ ਨਾਂ ਤੱਕ ਮੈਂਸ਼ਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਟਵੀਟ 'ਚ ਹੇਵੇਸ਼ ਦਾ ਇੰਟਰੋ ਵੀ ਹੱਟਾ ਦਿੱਤਾ ਗਿਆ ਹੈ। ਇਕ ਰਿਪੋਰਟ ਮੁਤਾਬਕ 'ਹੇਵੇਸ਼ ਦਾ ਆਰੀਜਨਲ ਵੀਡੀਓ 23 ਦਸੰਬਰ ਨੂੰ ਯੂਟਿਊਬ 'ਤੇ ਅਪਲੋਡ ਹੋਇਆ ਸੀ ਜਿਸ ਨੂੰ ਸਿਰਫ 60,000 ਵਿਊਜ਼ ਮਿਲੇ ਸਨ ਪਰ ਯੂਟਿਊਬ ਦੁਆਰਾ ਅਪਲੋਡ ਕੀਤੇ ਗਏ ਵੀਡੀਓ ਨੂੰ 2,50,000 ਤੋਂ ਜ਼ਿਆਦਾ ਵਿਊਜ਼ ਮਿਲ ਗਏ।
ਪ੍ਰੋਫੈਸ਼ਨਲ ਡੋਮਿਨੋ ਆਰਟੀਸਟ ਹੇਵੇਸ਼ ਵੀਡੀਓ ਪਲੇਟਫਾਰਮ ਦਾ ਇਸਤੇਮਾਲ ਆਪਣੇ ਕੰਮ ਦਾ ਪ੍ਰਚਾਰ ਕਰਨ ਲਈ ਕਰਦੀ ਹੈ। ਬਿਨ੍ਹਾਂ ਉਨ੍ਹਾਂ ਨੂੰ ਕ੍ਰੈਡਿਟ ਦਿੱਤੇ ਜਦ ਉਨ੍ਹਾਂ ਦਾ ਵੀਡੀਓ ਲੋਕਾਂ ਨੇ ਦੇਖਿਆ ਤਾਂ ਟਵੀਟਰ 'ਤੇ ਯੂਟਿਊਬ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਯੂਟਿਊਬ ਨੇ ਇਕ ਫਾਲੋਅਪ ਟਵੀਟ 'ਚ ਹੇਵੇਸ਼ ਦੇ ਚੈਨਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਸਾਡੀ ਗਲਤੀ ਹੈ'। ਅਸੀਂ ਇਸ ਵੀਡੀਓ ਨੂੰ ਹੇਵੇਸ਼ ਨੂੰ ਕ੍ਰੈਡਿਟ ਦੇਣਾ ਭੁੱਲ ਗਏ।
ਭਾਰਤੀ ਕੰਪਨੀ ਨੇ ਕਾਲ ਡਰਾਪ ਨੂੰ ਰੋਕਣ ਤੇ 5-ਜੀ ’ਚ ਮਦਦਗਾਰ ਚਿਪ ਬਣਾਇਆ
NEXT STORY