ਜਲੰਧਰ- ਯੂਟਿਊਬ ਜਲਦੀ ਹੀ ਸਮਾਰਟਫੋਨ ਯੂਜ਼ਰਸ ਲਈ ਨਵਾਂ ਲਾਈਵ ਸਟਰੀਮਸ ਫੀਚਰ ਲੈ ਕੇ ਆ ਰਹੀ ਹੈ। ਇਹ ਫੀਚਰ ਸਮਾਰਟਫੋਨ ਦੇ ਕੈਮਰੇ ਦੀ ਜੁਗਲਬੰਦੀ 'ਚ ਕੰਮ ਕਰੇਗਾ। ਆਉਣ ਵਾਲ ਕੁਝ ਮਹੀਨਿਆਂ 'ਚ ਯੂਟਿਊਬ ਡੈਡੀਕੇਟਿਡ ਲਾਈਵ ਸਟਰੀਮ ਫੀਚਰ ਅਸੂਸ, ਐੱਲ.ਜੀ., ਮੋਟੋਰੋਲਾ, ਨੋਕੀਆ ਅਤੇ ਸੈਮਸੰਗ ਦੇ ਚੁਣੇ ਹੋਏ ਹੈਂਡਸੈੱਟ 'ਚ ਦੇ ਦੇਵੇਗੀ। ਬਾਅਦ 'ਚ ਸਾਲ ਦੇ ਅੰਦਰ ਇਹ ਫੀਚਰ ਬਾਕੀ ਸਮਾਰਟਫੋਨਸ 'ਚ ਵੀ ਦਸਤਕ ਦੇ ਸਕਦਾ ਹੈ।
ਫਿਲਹਾਲ ਐਂਡਰਾਇਡ ਐਪ ਦੇ ਸਹਾਰੇ ਯੂਟਿਊਬ ਮੋਬਾਇਲ ਲਾਈਵ ਡੀਪ ਲਿੰਕ ਉਪਲੱਬਧ ਹੈ, ਜੋ ਥਰਡ ਪਾਰਟੀ ਡਿਵੈਲਪਰ ਰਾਹੀਂ ਲਾਈਵ ਸਟਰੀਮ ਫੀਚਰ ਦੀ ਸੁਵਿਧਾ ਦਿੰਦਾ ਹੈ। ਨਵਾਂ ਐਲਾਨ ਯੂਟਿਊਬ ਦੇ ਕ੍ਰਿਏਟਰ ਅਤੇ ਵਿਊਅਰ ਦੇ ਲਿਆਏ ਗਏ ਨਵੇਂ ਫੀਚਰਾਂ ਦੇ ਠੀਕ ਬਾਅਦ ਕੀਤਾ ਗਿਆ ਹੈ। ਫੀਚਰ ਦੇ ਆਉਣ ਤੋਂ ਬਾਅਦ ਡਾਇਰੈਕਟ ਕੈਮਰੇ ਦੀ ਮਦਦ ਨਾਲ ਯੂਟਿਊਬ 'ਤੇ ਵੀਡੀਓ ਬਣਾ ਕੇ ਪੋਸਟ ਕਰਨ ਵਾਲਿਆਂ ਲਈ ਲਾਈਵ ਸਟਰੀਮ ਬੇਹੱਦ ਆਸਾਨ ਹੋ ਜਾਵੇਗੀ। ਇਸ ਫੀਚਰ ਦੇ ਆਉਣ ਤੋਂ ਬਾਅਦ ਫੇਸਬੁੱਕ ਲਾਈਵ ਅਤੇ ਟਵਿਟਰ ਦੇ ਪੈਰੀਸਕੋਪ ਨੂੰ ਸਖਤ ਟੱਕਰ ਮਿਲ ਸਕਦੀ ਹੈ। ਲਾਈਵ ਸਟਰੀਮ ਵੀਡੀਓ ਲਈ ਮੌਜੂਦਾ ਸਮੇਂ 'ਚ ਇਨ੍ਹਾਂ ਨੂੰ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਦੱਸ ਦਈਏ ਕਿ ਸੋਨੀ ਨੇ ਵੀ ਸਾਲ 2014 'ਚ ਲਾਈਵ ਸਟਰੀਮ ਫੀਚਰ ਨਾਲ ਲੈਸ ਐਕਸਪੀਰੀਆ ਜ਼ੈੱਡ 3 ਸਮਾਰਟਫੋਨ ਲਾਂਚ ਕੀਤਾ ਸੀ। ਇਸੇ ਤਰ੍ਹਾਂ ਸੈਮਸੰਗ ਨੇ ਵੀ ਬ੍ਰਾਡਕਾਸਟ ਫੀਚਰ ਨੂੰ ਸਾਲ 2015 'ਚ ਗਲੈਕਸੀ ਨੋਟ 5 'ਚ ਦਿੱਤਾ ਸੀ।
ਇਸੇ ਸਾਲ ਹੀ ਯੂਟਿਊਬ ਵੀ ਲਾਈਵ ਸਟਰੀਮਿੰਗ ਦੇ ਅਨੁਭਵ ਨੂੰ ਵਿਸਤਾਰ ਦੇਣ ਲਈ ਲਾਈਵ ਡੀਪ ਲਿੰਕ ਦਾ ਦਾਇਰਾ ਵਧਾ ਰਹੀ ਹੈ। ਇਸ ਦੀ ਮਦਦ ਨਾਲ ਐਂਡਰਾਇਡ ਐਪ ਦੀ ਮਦਦ ਨਾਲ ਹੀ ਯੂਟਿਊਬ ਲਾਈਵ ਸਟਰੀਮ ਕੀਤਾ ਜਾ ਸਕਦਾ ਹੈ। ਸਿਰਫ ਇਕ ਟੈਪ ਦੇ ਨਾਲ ਇਸ ਰਾਹੀਂ ਲਾਈਵ ਸਟਰੀਮਿੰਗ ਸੰਭਵ ਹੈ। ਇਸ ਦਾ ਅਨੁਭਵ ਐਂਡਰਾਇਡ ਮਾਰਸ਼ਮੈਲੋ ਅਤੇ ਉਸ ਤੋਂ ਉੱਪਰ ਦੇ ਵਰਜਨ 'ਚ ਲਿਆ ਜਾ ਸਕਦਾ ਹੈ।
ਮੋਬਾਇਲ ਦੇ ਨਾਲ-ਨਾਲ ਯੂਟਿਊਬ ਡੈਸਕਟਾਪ ਯੂਜ਼ਰ ਲਈ ਵੀ ਲਾਈਵ ਸਟਰੀਮਿੰਗ ਆਸਾਨ ਬਣਾ ਰਹੀ ਹੈ। ਯੂਟਿਊਬ ਨੇ ਇਨ੍ਹਾਂ ਯੂਜ਼ਰਸ ਲਈ youtube.com/webcam ਵੈੱਬਪੇਜ ਵੀ ਬਣਾਇਆ ਹੈ, ਜਿਥੇ ਸਟਰੀਮਿੰਗ ਇਕ ਕਲਿੱਕ ਨਾਲ ਸ਼ੁਰੂ ਹੋ ਜਾਵੇਗੀ। ਨਾਲ ਹੀ ਸੱਜੇ ਪਾਸੇ ਗੋ ਲਾਈਵ ਬਟਨ ਵੀ ਦਿੱਤਾ ਗਿਆ ਹੈ, ਜਿਥੋਂ ਬਿਨਾਂ ਹਾਰਡਵੇਅਰ ਜਾਂ ਸਾਫਟਵੇਅਰ ਜੋੜੇ ਇਸ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਲਾਈਵ ਸਟਰੀਮ ਫੀਚਰ ਨੂੰ ਅੱਗੇ ਲੈ ਕੇ ਜਾਣ ਲਈ ਯੂਟਿਊਬ ਨੇ ਪਿਛਲੇ ਮਹੀਨੇ ਆਟੋਮੈਟਿਕ ਕੈਪਸ਼ਨ, ਲਾਈਵ ਚੈਟ ਰਿਪਲੇਅ ਅਤੇ ਲੋਕੇਸ਼ਨ ਟੈਗ ਦੇ ਫੀਚਰ ਜੋੜੇ ਸਨ।
ਗੇਮਰਜ਼ ਲਈ Acer ਨੇ ਲਾਂਚ ਕੀਤਾ i9 ਪ੍ਰੋਸੈਸਰ ਨਾਲ Gaming Desktop
NEXT STORY