ਨਵੀਂ ਦਿੱਲੀ : ਸੋਸ਼ਲ ਮੀਡੀਆ ਸੈਂਸੇਸ਼ਨ ਅਤੇ ਐਂਗਰੀ ਰੈਂਟਮੈਨ ਵਜੋਂ ਜਾਣੇ ਜਾਂਦੇ ਯੂਟਿਊਬਰ ਅਭਰਾਦੀਪ ਸਾਹਾ ਦੀ 27 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਯੂਟਿਊਬਰ ਅਭਰਾਦੀਪ ਸਾਹਾ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਲਿਖਿਆ ਹੈ- ਡੂੰਘੇ ਦੁੱਖ ਨਾਲ ਸੂਚਿਤ ਕਰਦੇ ਹਾਂ ਕਿ ਅਭ੍ਰਦੀਪ ਸਾਹਾ ਉਰਫ ਐਂਗਰੀ ਰੈਂਟਮੈਨ ਦਾ ਦਿਹਾਂਤ ਹੋ ਗਿਆ ਹੈ। ਅਭ੍ਰਦੀਪ ਨੇ ਆਪਣੀ ਈਮਾਨਦਾਰੀ, ਹਾਸੇ-ਮਜ਼ਾਕ ਅਤੇ ਅਡੋਲ ਭਾਵਨਾ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਛੂਹਿਆ।
ਇਹ ਵੀ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਤੋਂ ਫੈਨ ਨੇ ਇੰਝ ਵਾਰੇ 26 ਲੱਖ, ਵੇਖ ਲੋਕਾਂ ਹੋ ਗਏ ਹੈਰਾਨ (ਵੀਡੀਓ)
ਦੱਸ ਦਈਏ ਕਿ ਅਭ੍ਰਦੀਪ ਸਾਹਾ ਕੋਲਕਾਤਾ ਦਾ ਰਹਿਣ ਵਾਲਾ ਹੈ ਅਤੇ ਇੱਕ ਸਮਗਰੀ ਨਿਰਮਾਤਾ ਹੈ। ਉਸ ਦੇ ਇੰਸਟਾਗ੍ਰਾਮ 'ਤੇ 120K ਤੋਂ ਵੱਧ ਫਾਲੋਅਰਜ਼ ਅਤੇ YouTube 'ਤੇ 428K ਤੋਂ ਵੱਧ ਲੋਕ ਜੁੜੇ ਹਨ। ਉਸ ਨੇ ਸਾਲ 2017 'ਚ ਆਪਣਾ ਯੂਟਿਊਬ ਸਫ਼ਰ ਸ਼ੁਰੂ ਕੀਤਾ ਸੀ। ਉਸ ਦਾ ਪਹਿਲਾ ਵੀਡੀਓ ਐਨਾਬੇਲ ਫ਼ਿਲਮ 'ਤੇ ਸੀ, ਜਿਸ ਦਾ ਸਿਰਲੇਖ ਸੀ "ਮੈਂ ਐਨਾਬੇਲ ਫਿਲਮ ਕਿਉਂ ਨਹੀਂ ਦੇਖਾਂਗਾ।"
ਇਹ ਵੀ ਪੜ੍ਹੋ : ਅਦਾਕਾਰ ਬਿਨੂੰ ਢਿੱਲੋਂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖ਼ੁਲਾਸਾ
ਦੱਸਣਯੋਗ ਹੈ ਕਿ ਅਭ੍ਰਾਦੀਪ ਫੁੱਟਬਾਲ ਦੇ ਕੱਟੜ ਪ੍ਰਸ਼ੰਸਕ ਸਨ। ਸਾਹਾ ਨੇ ਉਸ ਸਮੇਂ ਪ੍ਰਸਿੱਧੀ ਹਾਸਲ ਕੀਤੀ ਜਦੋਂ ਉਸ ਨੇ ਆਪਣੀ ਮਨਪਸੰਦ ਫੁੱਟਬਾਲ ਟੀਮ ਬਾਰੇ ਅਪਮਾਨਜਨਕ ਵੀਡੀਓ ਬਣਾਇਆ, ਜੋ ਮੈਚ ਹਾਰ ਗਈ। ਉਸ ਦੇ ਸ਼ਬਦ, "ਇਸ ਫੁੱਟਬਾਲ ਕਲੱਬ 'ਚ ਕੋਈ ਜਨੂੰਨ, ਕੋਈ ਵਿਜ਼ਨ, ਕੋਈ ਹਮਲਾਵਰਤਾ, ਕੋਈ ਮਾਨਸਿਕਤਾ ਨਹੀਂ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰ ਬਿਨੂੰ ਢਿੱਲੋਂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖ਼ੁਲਾਸਾ
NEXT STORY