ਜਲੰਧਰ (ਪੁਨੀਤ)– ਰੇਲਵੇ ਵਲੋਂ 16 ਮਈ ਤਕ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ’ਚ ਯਾਤਰੀਆਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲ ਸਕੀ। ਜਲੰਧਰ ਕੈਂਟ ਤੇ ਸਿਟੀ ਸਟੇਸ਼ਨ ਤੋਂ ਲੰਘਦਿਆਂ ਨਵੀਂ ਦਿੱਲੀ, ਕੋਲਕਾਤਾ, ਹਰਿਦੁਆਰ ਤੇ ਕਟੜਾ ਵਰਗੇ ਮਹੱਤਵਪੂਰਨ ਸਟੇਸ਼ਨਾਂ ਨੂੰ ਜਾਣ ਵਾਲੀਆਂ 2 ਦਰਜਨ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤਕ ਜਾਣ ਲਈ ਦੂਜੇ ਬਦਲ ਭਾਲਣੇ ਹੋਣਗੇ। ਰੱਦ ਕੀਤੀਆਂ ਗਈਆਂ ਟਰੇਨਾਂ ’ਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਟਰੇਨ ਦੇ ਨਾਲ-ਨਾਲ ਪੰਜਾਬ ਦੀ ਪ੍ਰਸਿੱਧ ਟਰੇਨ ਸ਼ਾਨ-ਏ-ਪੰਜਾਬ ਵੀ ਸ਼ਾਮਲ ਹੈ।
ਸ਼ੰਭੂ ਸਟੇਸ਼ਨ ’ਤੇ ਬੈਠੇ ਕਿਸਾਨਾਂ ਕਾਰਨ ਪੰਜਾਬ ਆਉਣ ਵਾਲੀਆਂ ਟਰੇਨਾਂ ਨੂੰ ਦੂਜੇ ਰੂਟਾਂ ਜ਼ਰੀਏ ਪੰਜਾਬ ਭੇਜਿਆ ਜਾ ਰਿਹਾ ਹੈ। ਇਸ ਕਾਰਨ ਸ਼ਤਾਬਦੀ ਵਰਗੀ ਸੁਪਰਫਾਸਟ ਗੱਡੀ ਲਗਾਤਾਰ ਦੇਰੀ ਨਾਲ ਜਲੰਧਰ ਸਟੇਸ਼ਨ ’ਤੇ ਪਹੁੰਚ ਰਹੀ ਹੈ।
ਐਤਵਾਰ ਨੂੰ ਲੇਟ ਹੋਣ ਵਾਲੀਆਂ ਕਈ ਅਹਿਮ ਟਰੇਨਾਂ ’ਚ 14631 ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ 3 ਘੰਟੇ, 12317 ਅਕਾਲ ਤਖ਼ਤ ਐਕਸਪ੍ਰੈੱਸ 4 ਘੰਟੇ, 12029 ਸਵਰਨ ਸ਼ਤਾਬਦੀ ਐਕਸਪ੍ਰੈੱਸ ਲਗਭਗ ਸਾਢੇ 5 ਘੰਟੇ ਤੇ 12925 ਜੰਮੂ-ਪਸ਼ਚਿਮ ਐਕਸਪ੍ਰੈੱਸ ਸਾਢੇ 3 ਘੰਟੇ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀਆਂ। ਇਸ ਕਾਰਨ ਯਾਤਰੀਆਂ ਨੂੰ ਘੰਟਿਆਂ ਤਕ ਸਟੇਸ਼ਨ ’ਤੇ ਉਡੀਕ ਕਰਨੀ ਪਈ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ।
ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ
ਇਕ ਯਾਤਰੀ ਦਾ ਕਹਿਣਾ ਸੀ ਕਿ ਸ਼ਤਾਬਦੀ ’ਤੇ ਯਾਤਰਾ ਕਰਨ ਵਾਲਿਆਂ ਨੂੰ ਉਮੀਦ ਰਹਿੰਦੀ ਹੈ ਕਿ ਉਕਤ ਟਰੇਨ ਆਪਣੇ ਤੈਅ ਸਮੇਂ ’ਤੇ ਪਹੁੰਚ ਜਾਵੇਗੀ ਪਰ ਅੱਜ ਇਹ ਗੱਡੀ ਸਾਢੇ 5 ਘੰਟੇ ਦੇਰੀ ਨਾਲ ਪਹੁੰਚੀ। ਉਕਤ ਯਾਤਰੀ ਨੇ ਕਿਹਾ ਕਿ ਸ਼ਤਾਬਦੀ ਲੇਟ ਹੋ ਰਹੀ ਹੈ ਤਾਂ ਉਥੇ ਹੀ ਦੂਜੀਆਂ ਟਰੇਨਾਂ ਜ਼ਰੀਏ ਜਾਣ ਲਈ ਹੋਰ ਵੀ ਮੁਸ਼ਕਿਲਾਂ ਉਠਾਉਣੀਆਂ ਪੈ ਰਹੀਆਂ ਹਨ।
ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨਾਂ ਦੀ ਉਡੀਕ ’ਚ ਪ੍ਰੇਸ਼ਾਨ ਹੋਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਦੇਖਦਿਆਂ ਵਿਭਾਗ ਵਲੋਂ ਟਰੇਨਾਂ ਨੂੰ ਰੱਦ ਕੀਤਾ ਜਾ ਿਰਹਾ ਹੈ ਤਾਂ ਕਿ ਯਾਤਰੀਆਂ ਨੂੰ ਸਮੇਂ ’ਤੇ ਦੂਜੇ ਬਦਲ ਭਾਲਣ ਦਾ ਪੂਰਾ ਸਮਾਂ ਮਿਲ ਸਕੇ।
ਜਲੰਧਰ ਦੇ ਦੋਵਾਂ ਸਟੇਸ਼ਨਾਂ ਤੋਂ ਹੋ ਕੇ ਅੱਗੇ ਨਿਕਲਣ ਵਾਲੀਆਂ ਦਰਜਨ ਦੇ ਲਗਭਗ ਟਰੇਨਾਂ ’ਚ ਅੱਗੇ ਲਿਖੀਆਂ ਸ਼ਾਮਲ ਹਨ। ਇਨ੍ਹਾਂ ’ਚ 12497-12498 (ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ), 14033-14034 (ਪੁਰਾਣੀ ਦਿੱਲੀ-ਕਟੜਾ), 04689 (ਅੰਬਾਲਾ ਕੈਂਟ-ਜਲੰਧਰ ਸਿਟੀ), 12241 (ਅੰਮ੍ਰਿਤਸਰ-ਚੰਡੀਗੜ੍ਹ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12053-12054 (ਅੰਮ੍ਰਿਤਸਰ-ਹਰਿਦੁਆਰ), 14681-14682 (ਨਵੀਂ ਦਿੱਲੀ-ਜਲੰਧਰ ਸਿਟੀ) ਤੇ 22429-22430 (ਪੁਰਾਣੀ ਦਿੱਲੀ-ਪਠਾਨਕੋਟ) ਟਰੇਨਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਲੰਧਰ ਤੋਂ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਪਵਨ ਟੀਨੂੰ ਨੇ ਭਰੇ ਨਾਮਜ਼ਦਗੀ ਪੱਤਰ, ਕੈਬਨਿਟ ਮੰਤਰੀ ਵੀ ਰਹੇ ਹਾਜ਼ਰ
NEXT STORY