ਜਲੰਧਰ- ਗੂਗਲ ਇਸ ਸਾਲ ਤੋਂ ਵੀ.ਆਰ. ਮਾਰਕੀਟ ਨੂੰ ਲੈ ਕੇ ਗੰਭੀਰ ਹੋ ਗਈ ਹੈ। ਐਂਡ੍ਰਾਇਡ ਸਮਾਰਟਫੋਨਜ਼ ਲਈ ਕੰਪਨੀ ਦਾ ਡੇਅ ਡਰੀਮ ਵਿਊ ਵੀ.ਆਰ. ਹੈੱਡਸੈੱਟ ਸ਼ੁੱਕਰਵਾਰ ਤੋਂ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਗੂਗਲ ਪਲੇਅ 'ਤੇ ਐਂਡਰਾਇਡ ਐਪ ਨੂੰ ਲਾਂਚ ਕੀਤਾ ਹੈ। ਇਸ ਦਾ ਨਾਂ ਯੂਟਿਊਬ ਵੀ.ਆਰ. ਐਪ ਹੈ। ਇਸ ਐਪ ਨਾਲ ਯੂਟਿਊਬ ਨੂੰ ਬ੍ਰਾਊਜ਼ ਅਤੇ 3ਡੀ ਐਕਸਪੀਰੀਅੰਸ ਦਾ ਮਜ਼ਾ ਲੈ ਸਕੋਗੇ।
ਗੂਗਲ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ਅਤੇ ਡੇਅ ਡਰੀਮ ਵਿਊ ਹੈੱਡਸੈੱਟ ਦੇ ਨਾਲ ਇਸ ਐਪ ਦੀ ਵਰਤੋਂ ਕਰਦੇ ਹੋਏ 360 ਡਿਗਰੀ ਵੀਡੀਓ ਦੇਖ ਸਕਦੇ ਹੋ ਨਾਲ ਹੀ ਸਟੈਂਡਰਡ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ।
ਇਸ ਹਫਤੇ ਲਾਂਚ ਹੋਵੇਗੀ ਹੁੰਡਈ ਦੀ ਇਹ ਕਾਰ, ਡੀਲਰਸ਼ਿਪ ਯਾਰਡ 'ਚ ਆਈ ਨਜ਼ਰ
NEXT STORY